ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ''ਚ ਅੱਤਵਾਦੀਆਂ ਨੇ 11 ਲੋਕਾਂ ਦਾ ਕੀਤਾ ਕਤਲ

Saturday, Apr 13, 2024 - 01:38 PM (IST)

ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਅਣਪਛਾਤੇ ਅੱਤਵਾਦੀਆਂ ਨੇ ਘੱਟੋ-ਘੱਟ 11 ਲੋਕਾਂ ਦਾ ਕਤਲ ਕਰ ਦਿੱਤਾ, ਜਿਸ ਵਿਚ 9 ਬੱਸ ਯਾਤਰੀ ਸ਼ਾਮਲ ਹਨ। ਪੁਲਸ ਨੇ ਸ਼ਨੀਵਾਰ ਨੂੰ ਨੋਸ਼ਕੀ ਜ਼ਿਲ੍ਹੇ ਵਿਚ ਇਕ ਹਾਈਵੇਅ 'ਤੇ ਇਕ ਬੱਸ ਰੁਕਵਾਈ ਅਤੇ ਬੰਦੂਕ ਦੀ ਨੋਕ 'ਤੇ 9  ਵਿਅਕਤੀਆਂ ਨੂੰ ਅਗਵਾ ਕਰ ਲਿਆ। ਇਕ ਅਧਿਕਾਰੀ ਨੇ ਦੱਸਿਆ, 'ਬਾਅਦ ਵਿਚ ਇਨ੍ਹਾਂ 9 ਵਿਅਕਤੀਆਂ ਦੀਆਂ ਲਾਸ਼ਾਂ ਨੇੜੇ ਦੇ ਪਹਾੜੀ ਇਲਾਕੇ ਵਿਚ ਇਕ ਪੁਲ ਨੇੜੇ ਮਿਲੀਆਂ ਅਤੇ ਉਨ੍ਹਾਂ ਦੇ ਸਰੀਰ 'ਤੇ ਗੋਲੀਆਂ ਦੇ ਨਿਸ਼ਾਨ ਪਾਏ ਗਏ।'

ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ; ਸੁਨਹਿਰੀ ਭਵਿੱਖ ਲਈ 9 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਮੌਤ, ਟਰੱਕ ਨੇ ਦਰੜਿਆ

ਉਨ੍ਹਾਂ ਦੱਸਿਆ, 'ਇਹ ਬੱਸ ਕਵੇਟਾ ਤੋਂ ਤਫ਼ਤਾਨ ਜਾ ਰਹੀ ਸੀ, ਉਦੋਂ ਹਥਿਆਰਬੰਦ ਹਮਲਾਵਰਾਂ ਨੇ ਬੱਸ ਰੁਕਵਾਈ ਅਤੇ ਯਾਤਰੀਆਂ ਦੀ ਪਛਾਣ ਕਰਨ ਦੇ ਬਾਅਦ 9 ਵਿਅਕਤੀਆਂ ਨੂੰ ਅਗਵਾ ਕਰਕੇ ਪਹਾੜੀ ਇਲਾਕਿਆਂ ਵਿਚ ਲੈ ਗਏ।' ਇਕ ਹੋਰ ਘਟਨਾ ਵਿਚ ਇਸੇ ਹਾਈਵੇਅ 'ਤੇ ਇਕ ਕਾਰ 'ਤੇ ਗੋਲੀਬਾਰੀ ਕੀਤੀ ਗਈ, ਜਿਸ ਵਿਚ 2 ਯਾਤਰੀਆਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਸਰਫਰਾਜ਼ ਬੁਗਤੀ ਨੇ ਕਿਹਾ ਕਿ ਨੋਸ਼ਕੀ ਹਾਈਵੇਅ 'ਤੇ 11 ਲੋਕਾਂ ਦੇ ਕਤਲ ਵਿਚ ਸ਼ਾਮਲ ਅੱਤਵਾਦੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਜਲਦ ਹੀ ਫੜ ਲਿਆ ਜਾਵੇਗਾ।

ਇਹ ਵੀ ਪਰ੍ਹੋ: ਅਮਰੀਕਾ ਦੀ ਮੋਸਟ ਵਾਂਟੇਡ ਸੂਚੀ 'ਚ ਭਾਰਤੀ ਨੌਜਵਾਨ ਦਾ ਨਾਂ, ਰੱਖਿਆ ਗਿਆ ਢਾਈ ਲੱਖ ਡਾਲਰ ਦਾ ਇਨਾਮ

ਉਨ੍ਹਾਂ ਕਿਹਾ ਕਿ ਇਨ੍ਹਾਂ ਅੱਤਵਾਦੀਆਂ ਦਾ ਉਦੇਸ਼ ਬਲੋਚਿਸਤਾਨ ਦੀ ਸ਼ਾਂਤੀ ਭੰਗ ਕਰਨਾ ਹੈ। ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਵੀ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸਰਕਾਰ ਇਸ ਮੁਸ਼ਕਲ ਸਮੇਂ ਵਿਚ ਮ੍ਰਿਤਕ ਦੇ ਪਰਿਵਾਰਾਂ ਨਾਲ ਹੈ। ਅਜੇ ਤੱਕ ਕਿਸੇ ਵੀ ਪਾਬੰਦੀਸ਼ੁਦਾ ਸੰਗਠਨ ਨੇ ਇਨ੍ਹਾਂ ਕਤਲਾਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਸ ਸਾਲ ਹਾਲ ਦੇ ਹਫ਼ਤਿਆਂ ਵਿਚ ਪਾਬੰਦੀਸ਼ੁਦਾ ਸੰਗਠਨਾਂ ਅਤੇ ਅੱਤਵਾਦੀਆਂ ਵੱਲੋਂ ਅੱਤਵਾਦੀ ਹਮਲਿਆਂ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: ਵਧੇਰੇ ਭਾਰਤੀ ਚਾਹੁੰਦੇ ਹਨ ਮਜ਼ਬੂਤ ਨੇਤਾ, ਮੌਜੂਦਾ ਸਰਕਾਰ ਦੇ ਕੰਮਕਾਜ ਤੋਂ ਸੰਤੁਸ਼ਟ: ਅਧਿਐਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News