ਕੋਰੋਨਾ ਮਹਾਮਾਰੀ ਦੌਰਾਨ ਬਿ੍ਰਟੇਨ ਦੇ ਹਸਪਤਾਲਾਂ ''ਤੇ ਅੱਤਵਾਦੀ ਹਮਲੇ ਦਾ ਖਤਰਾ : ਅਧਿਕਾਰੀ
Thursday, Apr 23, 2020 - 02:54 AM (IST)

ਲੰਡਨ - ਮਰੀਜ਼ਾਂ ਦਾ ਇਲਾਜ ਕਰ ਰਹੇ ਹਸਪਤਾਲਾਂ ਅਤੇ ਇਸ ਦਾ ਮੁਕਾਬਲਾ ਕਰਨ ਵਾਲੀਆਂ ਸੰਸਥਾਵਾਂ ਨੂੰ ਅੱਤਵਾਦੀ ਨਿਸ਼ਾਨਾ ਬਣਾ ਸਕਦੇ ਹਨ। ਇਹ ਖੁਲਾਸਾ ਅੱਤਵਾਦ ਰੋਕੂ ਵਿਭਾਗ ਦੇ ਅਧਿਕਾਰੀ ਨੇ ਕੀਤਾ ਹੈ ਅਤੇ ਦੇਸ਼ ਵਿਚ ਸਿਹਤ ਸੇਵਾ ਦੀ ਜ਼ਿੰਮੇਵਾਰੀ ਸੰਭਾਲ ਰਹੇ ਰਾਸ਼ਟਰੀ ਸਿਹਤ ਸੇਵਾ (ਐਨ. ਐਚ. ਐਸ.) ਨੂੰ ਅੰਦਰੂਨੀ ਸੁਰੱਖਿਆ ਉਪਾਅ ਕਰਨ ਦੀ ਸਲਾਹ ਦਿੱਤੀ ਹੈ। ਸਕਾਟਲੈਂਡ ਯਾਰਡ ਦੇ ਪ੍ਰਮੁੱਖ ਨਿੱਕ ਐਡਮਸ ਨੇ ਦੱਸਿਆ ਸਾਡੇ ਸੁਰੱਖਿਆ ਕਰਮੀ ਇਸਲਾਮਕ ਸਟੇਟ ਜਿਹੇ ਅੱਤਵਾਦੀ ਸੰਗਠਨਾਂ 'ਤੇ ਕਰੀਬ ਤੋਂ ਨਜ਼ਰ ਰੱਖ ਰਹੇ ਹਨ।
ਇਹ ਅੱਤਵਾਦੀ ਸੰਗਠਨ ਮੌਜੂਦਾ ਸਮੇਂ ਦਾ ਇਸਤੇਮਾਲ ਅੱਤਵਾਦੀਆਂ ਦੀ ਨਵੀਂ ਭਰਤੀ ਅਤੇ ਮੌਜੂਦਾ ਭੀੜਭਾੜ ਵਾਲੀਆਂ ਥਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਕਰ ਸਕਦੇ ਹਨ। ਬਿ੍ਰਟਿਸ਼ ਅਖਬਾਰ 'ਦਿ ਇੰਡੀਪੈਂਡੇਂਟ' ਨੇ ਐਡਮਸ ਨੂੰ ਸੁਚੇਤ ਕਰਦੇ ਹੋਏ ਲਿੱਖਿਆ ਕਿ ਅਸੀਂ ਦੇਖ ਰਹੇ ਹਾਂ ਕਿ ਮੌਜੂਦਾ ਹਾਲਾਤ ਦਾ ਇਸਤੇਮਾਲ ਹਿੰਸਾ ਨੂੰ ਵਧਾਉਣ ਵਿਚ ਕੀਤਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਸੱਚ ਇਹ ਹੈ ਕਿ ਅਸੀਂ ਅਜਿਹੀ ਕਿਸੇ ਵੀ ਘਟਨਾ ਦਾ ਮੁਕਾਬਲਾ ਕਰਨ ਲਈ ਤਿਆਰ ਹਾਂ ਅਤੇ ਦੁਨੀਆ ਵਿਚ ਕਿਤੋਂ ਵੀ ਪ੍ਰਕਾਸ਼ਿਤ ਸਾਹਿਤ 'ਤੇ ਨਜ਼ਰ ਰੱਖ ਰਹੇ ਹਾਂ।
ਇਸ ਅੱਤਵਾਦੀ ਸੰਗਠਨ ਦਾ ਉਦੇਸ਼ ਹਿੰਸਾ ਨੂੰ ਉਕਸਾਉਣਾ ਹੈ। ਐਡਮਸ ਨੇ ਆਖਿਆ ਕਿ ਅਸੀਂ ਆਪਣੇ 5 ਸਹਿਯੋਗੀ ਦੇਸ਼ਾਂ (ਬਿ੍ਰਟੇਨ, ਅਮਰੀਕਾ, ਆਸਟ੍ਰੇਲੀਆ, ਕੈਨੇਡਾ ਅਤੇ ਨਿਊਜ਼ੀਲੈਂਡ) ਦੇ ਨਾਲ ਕਰੀਬੀ ਕੰਮ ਕਰਨ ਤੋਂ ਇਲਾਵਾ ਭਾਈਚਾਰੇ ਸਲਾਹਕਾਰ ਨੈੱਟਵਰਕ ਦੀ ਨਿਗਰਾਨੀ ਕਰ ਰਹੇ ਹਾਂ ਕਿਵੇਂ ਜਾਣਕਾਰੀਆਂ ਬਾਹਰ ਆਉਂਦੀਆਂ ਹਨ। ਉਨ੍ਹਾਂ ਨੇ ਆਖਿਆ ਕਿ ਨਾਲ ਹੀ ਰੱਖਿਆਤਮਕ ਸੁਰੱਖਿਆ ਸਲਾਹ ਦਾ ਅਨੁਪਾਲਨ ਉਨਾਂ ਥਾਵਾਂ ਲਈ ਕਰ ਰਹੇ ਹਾਂ ਜੋ ਇਸ ਵੇਲੇ ਜ਼ਿਆਦਾ ਸੁਰੱਖਿਅਤ ਹੈ।