Telegram ਦੇ ਫਾਊਂਡਰ ਡੁਰੋਵ ਫਰਾਂਸ ਏਅਰਪੋਰਟ ’ਤੇ ਗ੍ਰਿਫਤਾਰ

Sunday, Aug 25, 2024 - 02:38 PM (IST)

Telegram ਦੇ ਫਾਊਂਡਰ ਡੁਰੋਵ ਫਰਾਂਸ ਏਅਰਪੋਰਟ ’ਤੇ ਗ੍ਰਿਫਤਾਰ

 ਪੈਰਿਸ- ਟੈਲੀਗ੍ਰਾਮ ਦੇ ਅਰਬਪਤੀ ਸੰਸਥਾਪਕ ਅਤੇ CEO ਪਾਵਲ ਡੁਰੋਵ ਨੂੰ ਸ਼ਨੀਵਾਰ ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਨੇੜੇ ਇਕ ਏਅਰਪੋਰਟ 'ਤੇ ਗ੍ਰਿਫਤਾਰ ਕਰ ਲਿਆ ਗਿਆ। ਡੁਰੋਵ ਆਜ਼ਰਬੈਜਾਨ ਦੀ ਰਾਜਧਾਨੀ ਬਾਕੂ ਤੋਂ ਪੈਰਿਸ ਪੁੱਜੇ ਸਨ  ਪਰ ਫਰਾਂਸਿਸੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਏਅਰਪੋਰਟ 'ਤੇ ਹੀ ਰੋਕ ਲਿਆ। ਫਰਾਂਸ ’ਚ ਨਾਬਾਲਿਗਾਂ ਵਿਰੁੱਧ  ਹਿੰਸਾ ਨੂੰ ਰੋਕਣ ਲਈ ਕੰਮ ਕਰਨ ਵਾਲੀ ਏਜੰਸੀ OFMIN ਨੇ ਡੁਰੋਵ ਵਿਰੁੱਧ   ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ।

ਉਨ੍ਹਾਂ ’ਤੇ ਟੈਲੀਗ੍ਰਾਮ ਪਲੇਟਫਾਰਮ ਦੀ ਵਰਤੋਂ ਧੋਖਾਦੇਹੀ, ਡਰੱਗਸ ਸਮੱਗਲਿੰਗ, ਸਾਇਬਰਬੁਲਿੰਗ, ਸੰਗਠਿਤ ਅਪਰਾਧ ਅਤੇ ਅੱਤਵਾਦ ਵਰਗੀਆਂ ਅਪਰਾਧਿਕ ਸਰਗਰਮੀਆਂ ਕਰਨ ਆਦਿ ਦੇ ਦੋਸ਼ ਹਨ। ਡੁਰੋਵ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਪਲੇਟਫਾਰਮ ’ਤੇ ਹੋ ਰਹੀਆਂ ਇਨ੍ਹਾਂ ਅਪਰਾਧਿਕ ਸਰਗਰਮੀਆਂ ਨੂੰ ਰੋਕਣ ਲਈ ਉਚਿਤ ਕਦਮ ਨਹੀਂ ਉਠਾਏ। ਟੈਲੀਗ੍ਰਾਮ ਇਕ ਮਸ਼ਹੂਰ ਮੈਸੇਜਿੰਗ ਐਪ ਹੈ ਜਿਸ ਨੂੰ ਪਾਵੇਲ ਡੁਰੋਵ ਨੇ 2013 ’ਚ ਸ਼ੁਰੂ ਕੀਤਾ ਸੀ। ਇਹ ਐਪ ਖਾਸ ਤੌਰ ’ਤੇ ਰੂਸ, ਯੂਕ੍ਰੇਨ ਅਤੇ ਪੂਰਬੀ ਯੂਰਪ ਦੇ ਦੋਸ਼ਾਂ ’ਚ ਪ੍ਰਸਿੱਧ ਹੈ।

2022 ’ਚ Russia-Ukraine War ਦੇ ਦੌਰਾਨ ਟੈਲੀਗ੍ਰਾਮ ਐਪ ਇਸ ਜੰਗ ਨਾਲ ਜੁੜੀਆਂ ਖਬਰਾਂ ਅਤੇ ਜਾਣਕਾਰੀ ਦਾ ਇਕ ਪ੍ਰਮੁੱਖ ਸੋਰਤ ਬਣ ਗਿਆ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਡਿਮੀਰ ਜੇਲੈਂਸਕੀ ਅਤੇ ਰੂਸੀ ਸਰਕਾਰ ਦੋਵੇਂ ਹੀ ਇਸ ਦੀ ਵਰਤੋਂ ਆਪਣੇ ਸੰਦੇਸ਼ ਪ੍ਰਸਾਰਿਤ ਕਰਨ ਲਈ ਕਰਦੇ ਹਨ। ਪਿਛੋਕੜ ਦੀ ਗੱਲ ਕਰੀਏ ਤਾਂ ਡੁਰੋਵ ਰੂਸੀ ਮੂਲ ਦੇ ਹਨ ਅਤੇ ਉਨ੍ਹਾਂ ਦੀ ਜਾਇਦਾਦ ਦਾ ਅੰਦਾਜ਼ਾ ਲਗਭਗ 15.5 ਅਰਬ ਡਾਲਰ ਹੈ। ਉਨ੍ਹਾਂ ਨੇ ਟੈਲੀਗਰਾਮ ਤੋਂ ਪਹਿਲਾਂ ਵੀਕੇ, ਰੂਸ ਦੇ  ਸਭ ਤੋਂ ਵੱਡੇ ਸੋਸ਼ਲ ਨੈੱਟਵਰਕਿੰਗ ਸਾਇਟ ਦੀ ਸਥਾਪਨਾ ਕੀਤੀ ਸੀ। ਡੁਰੋਵ ਨੂੰ ਐਤਵਾਰ ਨੂੰ ਫਰਾਂਸ ਦੀ ਇਕ ਅਦਾਲਤ ’ਚ ਪੇਸਕੀਤਾ ਜਾਵੇਗਾ ਜਿੱਥੇ  ਉਨ੍ਹਾਂ ’ਤੇ ਲੱਗੇ ਦੋਸ਼ਾਂ ਦੀ ਸੁਣਵਾਈ ਹੋਵੇਗੀ ਜੇਕਰ ਉਨ੍ਹਾਂ ਵਿਰੁੱਧ ਦੋਸ਼ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਗੰਭੀਰ ਕਾਨੂੰਨੀ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
 


author

Sunaina

Content Editor

Related News