US ਦੇ El Paso ਏਅਰਪੋਰਟ ਨੇੜੇ ਦਿਖੇ Mexican ਡਰੋਨ, ਰੋਕਣੀਆਂ ਪਈਆਂ ਸਾਰੀਆਂ ਉਡਾਣਾਂ

Wednesday, Feb 11, 2026 - 09:03 PM (IST)

US ਦੇ El Paso ਏਅਰਪੋਰਟ ਨੇੜੇ ਦਿਖੇ Mexican ਡਰੋਨ, ਰੋਕਣੀਆਂ ਪਈਆਂ ਸਾਰੀਆਂ ਉਡਾਣਾਂ

ਵੈੱਬ ਡੈਸਕ : ਅਮਰੀਕਾ ਦੇ ਟੈਕਸਾਸ ਰਾਜ ਦੇ ਐਲ ਪਾਸੋ (El Paso) ਏਅਰਪੋਰਟ ਨੇੜੇ ਮੈਕਸੀਕਨ ਡਰੋਨ ਦਿਖਣ ਤੋਂ ਬਾਅਦ ਹਵਾਈ ਖੇਤਰ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਤੇ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ। ਹਾਲਾਂਕਿ ਕੁਝ ਹੀ ਘੰਟਿਆਂ ਬਾਅਦ ਇਨ੍ਹਾਂ ਪਾਬੰਦੀਆਂ ਨੂੰ ਫੈੱਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਹਟਾ ਦਿੱਤਾ ਹੈ ਤੇ ਉਡਾਣਾਂ ਨੂੰ ਆਮ ਵਾਂਗ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। FAA ਨੇ ਬੁੱਧਵਾਰ ਸਵੇਰੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਜਾਣਕਾਰੀ ਦਿੱਤੀ ਕਿ ਹੁਣ ਵਪਾਰਕ ਹਵਾਈ ਸੇਵਾਵਾਂ ਲਈ ਕੋਈ ਖ਼ਤਰਾ ਨਹੀਂ ਹੈ।

ਇਸ ਰੁਕਾਵਟ ਦਾ ਮੁੱਖ ਕਾਰਨ ਮੈਕਸੀਕਨ ਕਾਰਟੇਲ ਦੇ ਡਰੋਨਾਂ ਵੱਲੋਂ ਅਮਰੀਕੀ ਹਵਾਈ ਖੇਤਰ ਦੀ ਉਲੰਘਣਾ ਕਰਨਾ ਦੱਸਿਆ ਗਿਆ ਹੈ। ਟਰੰਪ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਅਨੁਸਾਰ, ਅਮਰੀਕੀ ਰੱਖਿਆ ਵਿਭਾਗ (DoD) ਨੇ ਇਨ੍ਹਾਂ ਡਰੋਨਾਂ ਨੂੰ ਨਸ਼ਟ ਕਰਨ ਲਈ ਤੁਰੰਤ ਕਾਰਵਾਈ ਕੀਤੀ, ਜਿਸ ਤੋਂ ਬਾਅਦ ਹਵਾਈ ਖੇਤਰ ਨੂੰ ਸੁਰੱਖਿਅਤ ਐਲਾਨ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਰਾਤ ਨੂੰ FAA ਨੇ 'ਵਿਸ਼ੇਸ਼ ਸੁਰੱਖਿਆ ਕਾਰਨਾਂ' ਦਾ ਹਵਾਲਾ ਦਿੰਦੇ ਹੋਏ 10 ਦਿਨਾਂ (20 ਫਰਵਰੀ ਤੱਕ) ਲਈ ਸਾਰੀਆਂ ਉਡਾਣਾਂ 'ਤੇ ਰੋਕ ਲਗਾ ਦਿੱਤੀ ਸੀ। ਐਲ ਪਾਸੋ ਇੰਟਰਨੈਸ਼ਨਲ ਏਅਰਪੋਰਟ ਨੇ ਦੱਸਿਆ ਸੀ ਕਿ ਪਾਬੰਦੀਆਂ ਕਾਰਨ ਸਾਰੀਆਂ ਉਡਾਣਾਂ ਨੂੰ ਜ਼ਮੀਨ 'ਤੇ ਹੀ ਰੋਕ ਦਿੱਤਾ ਗਿਆ ਸੀ।

ਸੁਰੱਖਿਆ ਮਾਹਿਰਾਂ ਅਨੁਸਾਰ, 11 ਸਤੰਬਰ (9/11) ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਵੱਡੇ ਅਮਰੀਕੀ ਸ਼ਹਿਰ ਦੇ ਉੱਪਰ ਹਵਾਈ ਖੇਤਰ ਨੂੰ ਇਸ ਤਰ੍ਹਾਂ ਅਚਾਨਕ ਬੰਦ ਕੀਤਾ ਗਿਆ ਹੋਵੇ। ਹਾਲਾਂਕਿ, ਹੁਣ ਸਥਿਤੀ ਕਾਬੂ ਹੇਠ ਹੈ ਅਤੇ ਯਾਤਰੀਆਂ ਲਈ ਸੇਵਾਵਾਂ ਦੁਬਾਰਾ ਸ਼ੁਰੂ ਹੋ ਗਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News