ਹੁਣ ਭਾਰਤ 'ਚ ਬਣਨਗੀਆਂ Hammer ਮਿਜ਼ਾਈਲਾਂ ਤੇ ਸਰਫ਼ਾਨ ਹੈਲੀਕਾਪਟਰ ! ਫਰਾਂਸ ਨਾਲ ਹੋਈ ਇਤਿਹਾਸਕ ਡੀਲ

Wednesday, Feb 18, 2026 - 10:34 AM (IST)

ਹੁਣ ਭਾਰਤ 'ਚ ਬਣਨਗੀਆਂ Hammer ਮਿਜ਼ਾਈਲਾਂ ਤੇ ਸਰਫ਼ਾਨ ਹੈਲੀਕਾਪਟਰ ! ਫਰਾਂਸ ਨਾਲ ਹੋਈ ਇਤਿਹਾਸਕ ਡੀਲ

ਨਵੀਂ ਦਿੱਲੀ- ਭਾਰਤ ਨੇ ਮੰਗਲਵਾਰ ਨੂੰ ਫਰਾਂਸ ਨਾਲ 21 ਸਮਝੌਤਿਆਂ ’ਤੇ ਹਸਤਾਖਰ ਕੀਤੇ ਤੇ ਨਾਲ ਹੀ ਆਪਣੇ ਦੁਵੱਲੇ ਸਬੰਧਾਂ ਨੂੰ ਵਿਸ਼ੇਸ਼ ਗਲੋਬਲ ਰਣਨੀਤਕ ਭਾਈਵਾਲੀ ਤੱਕ ਵਧਾ ਦਿੱਤਾ। ਦੋਵਾਂ ਦੇਸ਼ਾਂ ਦੀ ਸਿਖਰਲੀ ਲੀਡਰਸ਼ਿਪ ਨੇ ਰੱਖਿਆ, ਵਪਾਰ ਤੇ ਅਹਿਮ ਖਣਿਜਾਂ ਦੇ ਖੇਤਰਾਂ ’ਚ ਆਪਸੀ ਸਹਿਯੋਗ ਨੂੰ ਵਧਾਉਣ ਦਾ ਵਾਅਦਾ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਵਧਦੀ ਭੂ-ਸਿਆਸੀ ਉਥਲ-ਪੁਥਲ ਦਰਮਿਆਨ ਦੁਵੱਲੇ ਸਬੰਧਾਂ ਨੂੰ ਵਿਸ਼ਵ ਸਥਿਰਤਾ ਲਈ ਇਕ ਸ਼ਕਤੀ ਦੱਸਿਆ। ਮੁੰਬਈ ’ਚ ਆਪਣੀ ਗੱਲਬਾਤ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਕਰਨਾਟਕ ਦੇ ਵੇਮਗਲ ’ਚ ਏਅਰਬੱਸ ਐੱਚ-125 ਹੈਲੀਕਾਪਟਰਾਂ ਦੇ ਨਿਰਮਾਣ ਲਈ ਇਕ ਅਸੈਂਬਲੀ ਲਾਈਨ ਦਾ ਵਰਚੁਅਲੀ ਉਦਘਾਟਨ ਕੀਤਾ।

ਦੋਵਾਂ ਧਿਰਾਂ ਨੇ ਅਹਿਮ ਖਣਿਜ, ਰੱਖਿਆ, ਉੱਚ ਤਕਨਾਲੋਜੀ, ਨਵਿਆਉਣਯੋਗ ਊਰਜਾ ਤੇ ਸਿਹਤ ਸਮੇਤ ਵੱਖ-ਵੱਖ ਖੇਤਰਾਂ ’ਚ ਸਹਿਯੋਗ ਵਧਾਉਣ ਲਈ ਕੁੱਲ 21 ਸਮਝੌਤਿਆਂ ਤੇ ਦਸਤਾਵੇਜ਼ਾਂ ’ਤੇ ਹਸਤਾਖਰ ਕੀਤੇ। ਇਨ੍ਹਾਂ ਸਮਝੌਤਿਆਂ ’ਚ ਰੱਖਿਆ ਸਹਿਯੋਗ ’ਤੇ ਇਕ ਸਮਝੌਤਾ ਤੇ ਭਾਰਤ ’ਚ ਹੈਮਰ ਮਿਜ਼ਾਈਲਾਂ ਦੇ ਨਿਰਮਾਣ ਲਈ ਭਾਰਤ ਇਲੈਕਟ੍ਰਾਨਿਕਸ ਲਿਮਟਿਡ (ਬੀ. ਈ. ਐੱਲ.) ਤੇ ਫਰਾਂਸੀਸੀ ਰੱਖਿਆ ਦਿੱਗਜ ਸਫਰਾਨ ਵਿਚਾਲੇ ਇਕ ਸਾਂਝਾ ਸਮਝੌਤਾ ਵੀ ਸ਼ਾਮਲ ਹੈ।

ਭਾਰਤੀ ਅਤੇ ਫਰਾਂਸੀਸੀ ਫੌਜਾਂ ਦਰਮਿਅਆਨ ਅਧਿਕਾਰੀਆਂ ਦੀ ਆਪਸੀ ਤਾਇਨਾਤੀ ਲਈ ਇੱਕ ਵੱਖਰਾ ਸਮਝੌਤਾ ਵੀ ਕੀਤਾ ਗਿਆ। ਫਰਾਂਸੀਸੀ ਰਾਸ਼ਟਰਪਤੀ ਦੇ ਭਾਰਤ ਦੇ ਤਿੰਨ ਦਿਨਾਂ ਦੌਰੇ ’ਤੇ ਮੁੰਬਈ ਪਹੁੰਚਣ ਤੋਂ ਕੁਝ ਘੰਟੇ ਬਾਅਦ ਹੀ ਮੋਦੀ ਨੇ ਮੁੰਬਈ ’ਚ ਮੈਕ੍ਰੋਂ ਨਾਲ ਵਿਆਪਕ ਗੱਲਬਾਤ ਕੀਤੀ।

ਇਹ ਵੀ ਪੜ੍ਹੋ- Epstein Files 'ਚ ਨਾਂ ਆਉਣ ਮਗਰੋਂ ਟਰੰਪ ਦਾ ਵੱਡਾ ਬਿਆਨ ! ਪੂਰੀ ਦੁਨੀਆ 'ਚ ਮਚ ਗਈ ਤੜਥੱਲੀ

ਆਪਣੇ ਬਿਆਨ ’ਚ ਮੋਦੀ ਨੇ ਕਿਹਾ ਕਿ ਦੁਨੀਆ ਗੈਰਯਕੀਨੀ ਦੇ ਦੌਰ ’ਚੋਂ ਲੰਘ ਰਹੀ ਹੈ। ਅਜਿਹੇ ਮਾਹੌਲ ’ਚ ਭਾਰਤ-ਫਰਾਂਸ ਭਾਈਵਾਲੀ ਵਿਸ਼ਵ ਸਥਿਰਤਾ ਲਈ ਇਕ ਤਾਕਤ ਹੈ। ਅਸੀਂ ਫਰਾਂਸ ਦੀ ਮੁਹਾਰਤ ਤੇ ਭਾਰਤ ਦੀ ਅਥਾਹ ਸੰਭਾਵਨਾ ਨੂੰ ਇਕੱਠਾ ਕਰ ਰਹੇ ਹਾਂ।

ਪ੍ਰਧਾਨ ਮੰਤਰੀ ਨੇ ਐੱਚ 125 ਹੈਲੀਕਾਪਟਰ ਅਸੈਂਬਲੀ ਲਾਈਨ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਸਾਨੂੰ ਮਾਣ ਹੈ ਕਿ ਦੋਵੇਂ ਦੇਸ਼ ਇਕੱਠੇ ਮਿਲ ਕੇ ਭਾਰਤ ’ਚ ਦੁਨੀਆ ਦਾ ਇਕ ਅਜਿਹਾ ਹੈਲੀਕਾਪਟਰ ਬਣਾਉਣਗੇ ਜੋ ਮਾਊਂਟ ਐਵਰੈਸਟ ਜੋ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਹੈ, ਦੀ ਉਚਾਈ ਤੱਕ ਉੱਡ ਸਕਦਾ ਹੈ। ਅਸੀਂ ਇਸ ਨੂੰ ਪੂਰੀ ਦੁਨੀਆ ਨੂੰ ਬਰਾਮਦ ਕਰਾਂਗੇ।

ਮੋਦੀ ਨੇ ਕਿਹਾ ਕਿ ਦੂਜੇ ਸ਼ਬਦਾਂ ’ਚ ਭਾਰਤ-ਫਰਾਂਸ ਭਾਈਵਾਲੀ ਕੋਈ ਹੱਦ ਨਹੀਂ ਜਾਣਦੀ। ਇਹ ਡੂੰਘੇ ਸਮੁੰਦਰਾਂ ਤੋਂ ਲੈ ਕੇ ਸਭ ਤੋਂ ਉੱਚੇ ਪਹਾੜਾਂ ਤੱਕ ਪਹੁੰਚ ਸਕਦੀ ਹੈ। ਰੂਸ-ਯੂਕ੍ਰੇਨ ਟਕਰਾਅ, ਪੱਛਮੀ ਏਸ਼ੀਆ ਤੇ ਹਿੰਦ-ਪ੍ਰਸ਼ਾਂਤ ਖੇਤਰ ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇ ਫਰਾਂਸ ਦੋਵੇਂ ਲੋਕਤੰਤਰੀ ਕਦਰਾਂ-ਕੀਮਤਾਂ, ਕਾਨੂੰਨ ਦੇ ਰਾਜ ਤੇ ਬਹੁ-ਧਰੁਵੀ ਸੰਸਾਰ ’ਚ ਭਰੋਸਾ ਰੱਖਦੇ ਹਨ। ਸਾਡੀ ਸਾਂਝੀ ਵਚਨਬੱਧਤਾ ਹੈ ਕਿ ਅਸੀਂ ਸਾਰੇ ਰੂਪਾਂ ’ਚ ਅੱਤਵਾਦ ਨੂੰ ਜੜ੍ਹੋਂ ਪੁੱਟ ਦੇਈਏ।

ਇਹ ਵੀ ਪੜ੍ਹੋ- ਡਾਕਟਰ ਨਹੀਂ, 'ਰੱਬ ਦਾ ਰੂਪ' ! ਮਰ ਚੁੱਕੀ ਮਰੀਜ਼ ਨੂੰ ਅੱਧੇ ਘੰਟੇ 'ਚ ਕਰ'ਤਾ ਜਿਊਂਦਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News