ਦੇਖਦੇ ਹੀ ਦੇਖਦੇ ਡਿਗੀ ਕਮਰੇ ਦੀ ਛੱਤ, ਵਾਲ-ਵਾਲ ਬਚੀ ਬੱਚੇ ਦੀ ਜਾਨ
Sunday, Jun 23, 2019 - 11:54 AM (IST)

ਪਰਥ— ਸ਼ਨੀਵਾਰ ਨੂੰ ਪੱਛਮੀ ਆਸਟ੍ਰੇਲੀਆ ਦੇ ਪਰਥ 'ਚ ਇਕ ਘਰ ਦੇ ਕਮਰੇ ਦੀ ਛੱਤ ਡਿੱਗ ਗਈ। ਖੁਸ਼ਕਿਸਮਤੀ ਇਹ ਰਹੀ ਕਿ ਉਸ ਸਮੇਂ ਕਮਰੇ 'ਚ ਕੋਈ ਵੀ ਮੌਜੂਦ ਨਹੀਂ ਸੀ ਤੇ ਸਭ ਸੁਰੱਖਿਅਤ ਬਚ ਗਏ। ਪਰਿਵਾਰ ਦਾ ਇਕ ਬੱਚਾ ਮਾਈਕਲ ਕੋਨੋਲੀ ਉਸੇ ਕਮਰੇ 'ਚ ਕੁਝ ਸਮਾਂ ਪਹਿਲਾਂ ਵੀਡੀਓ ਗੇਮ ਖੇਡ ਰਿਹਾ ਸੀ ਪਰ ਖੁਸ਼ਕਿਸਮਤੀ ਨਾਲ ਉਹ ਵਾਲ-ਵਾਲ ਬਚ ਗਿਆ।
ਪਰਿਵਾਰ ਨੇ ਦੱਸਿਆ ਕਿ ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਉਨ੍ਹਾਂ ਨੂੰ ਕਾਫੀ ਪੈਸੇ ਖਰਚ ਕਰਨੇ ਪੈਣਗੇ। ਉਨ੍ਹਾਂ ਦੱਸਿਆ ਕਿ ਛੱਤ ਠੀਕ ਕਰਵਾਉਣ ਲਈ ਉਨ੍ਹਾਂ ਨੂੰ ਅੰਦਾਜ਼ਨ 30,000 ਡਾਲਰ ਖਰਚਣੇ ਪੈਣਗੇ। ਘਰ ਦੀ ਮਾਲਕਣ ਨੇ ਕਿਹਾ ਕਿ ਅਸੀਂ ਸਭ ਕੁੱਝ ਦੋਬਾਰਾ ਬਣਾ ਸਕਦੇ ਹਾਂ ਪਰ ਜੇਕਰ ਕਿਸੇ ਦਾ ਜਾਨੀ ਨੁਕਸਾਨ ਹੋ ਜਾਂਦਾ ਤਾਂ ਉਸ ਨੂੰ ਦੋਬਾਰਾ ਲਿਆਂਦਾ ਨਹੀਂ ਜਾ ਸਕਦਾ ਸੀ। ਇਸ ਲਈ ਸ਼ੁਕਰ ਹੈ ਕਿ ਸਭ ਸੁਰੱਖਿਅਤ ਹਨ। ਉਸ ਨੇ ਦੱਸਿਆ ਕਿ ਬੱਚਾ ਘਰ 'ਚ ਇਕੱਲਾ ਸੀ ਤੇ ਕੁਝ ਪਲ ਪਹਿਲਾਂ ਹੀ ਉੱਥੋਂ ਉੱਠ ਕੇ ਗਿਆ ਸੀ।