ਮੈਲਬੌਰਨ 'ਚ ਹਿੱਟ-ਰਨ ਹਾਦਸੇ 'ਚ ਨੌਜਵਾਨ ਗ੍ਰਿਫ਼ਤਾਰ

Sunday, Jul 02, 2023 - 01:45 PM (IST)

ਮੈਲਬੌਰਨ 'ਚ ਹਿੱਟ-ਰਨ ਹਾਦਸੇ 'ਚ ਨੌਜਵਾਨ ਗ੍ਰਿਫ਼ਤਾਰ

ਮੈਲਬੌਰਨ- ਆਸਟ੍ਰੇਲੀਆ ਵਿਖੇ ਮੈਲਬੌਰਨ ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਇੱਕ ਹਿੱਟ-ਰਨ ਹਾਦਸੇ ਵਿੱਚ ਅੱਠ ਕਾਰਾਂ ਨੁਕਸਾਨੀਆਂ ਗਈਆਂ। ਇਸ ਮਾਮਲੇ ਵਿਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੋਸ਼ ਲਗਾਇਆ ਹੈ ਕਿ ਇੱਕ ਬਲੈਕ ਹੋਲਡਨ ਕੈਲੇਸ ਤੜਕਸਾਰ 1:40 ਵਜੇ ਬਲੈਕਬਰਨ ਸਾਊਥ ਵਿੱਚ ਹੌਲੈਂਡ ਰੋਡ 'ਤੇ ਖੜ੍ਹੀਆਂ ਕਾਰਾਂ ਨਾਲ ਟਕਰਾ ਗਈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕਾਹਿਰਾ ਹਵਾਈ ਅੱਡੇ 'ਤੇ ਯਾਤਰੀ ਦੇ ਸਾਮਾਨ 'ਚ ਪਾਏ ਗਏ 73 ਸੱਪ, ਅਧਿਕਾਰੀ ਹੋਏ ਹੈਰਾਨ

ਜਾਂਚਕਰਤਾਵਾਂ ਨੂੰ ਦੱਸਿਆ ਗਿਆ ਕਿ ਸੇਡਾਨ ਦੇ ਅੰਦਰ ਬੈਠੇ ਦੋ ਲੋਕ ਉਸ ਕਾਰ ਨੂੰ ਛੱਡ ਕੇ ਦੂਜੀ ਕਾਰ ਵਿੱਚ ਭੱਜ ਗਏ। ਵਿਕਟੋਰੀਆ ਪੁਲਸ ਨੇ ਕਿਹਾ ਕਿ ਮੈਲਬੌਰਨ ਦੇ ਦੱਖਣ-ਪੂਰਬ ਵਿੱਚ ਨਾਰੇ ਵਾਰਨ ਦੇ ਇੱਕ 19 ਸਾਲਾ ਵਿਅਕਤੀ ਨੂੰ ਬਲੈਕਬਰਨ ਸਾਊਥ ਵਿੱਚ ਸਵੇਰੇ 10 ਵਜੇ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਫਿਲਹਾਲ ਉਹ ਹਸਪਤਾਲ ਵਿੱਚ ਪੁਲਸ ਨਿਗਰਾਨੀ ਹੇਠ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News