...ਜਦੋਂ ਅਚਾਨਕ ਬੇਕਾਬੂ ਹੋ ਗਈ ਈ-ਰਿਕਸ਼ਾ, ਇੰਝ ਬਚੀ ਜਾਨ (ਵੀਡੀਓ)

Wednesday, Feb 28, 2018 - 01:06 PM (IST)

ਬੀਜਿੰਗ (ਬਿਊਰੋ)— ਵਰਤਮਾਨ ਸਮੇਂ ਵਿਚ ਸੜਕਾਂ 'ਤੇ ਕਈ ਤਰ੍ਹਾਂ ਦੀ ਗੱਡੀਆਂ ਚੱਲ ਰਹੀਆਂ ਹਨ। ਇਨ੍ਹਾਂ ਵਿਚ ਈ-ਗੱਡੀਆਂ ਵੀ ਸ਼ਾਮਲ ਹੋ ਚੁੱਕੀਆਂ ਹਨ। ਇਨ੍ਹਾਂ ਗੱਡੀਆਂ ਨੂੰ ਬਣਾਉਣ ਵਿਚ ਉਚ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਹ ਤਕਨੀਕ ਕਦੋਂ ਧੋਖਾ ਦੇ ਦੇਵੇ ਕੁਝ ਕਿਹਾ ਨਹੀਂ ਜਾ ਸਕਦਾ। ਅਜਿਹਾ ਹੀ ਕੁਝ ਚੀਨ ਵਿਚ ਵਾਪਰਿਆ। ਪੂਰਬੀ ਚੀਨ ਦੇ ਬੋਜ਼ਹਾਊ ਸ਼ਹਿਰ ਵਿਚ ਇਕ ਈ-ਰਿਕਸ਼ਾ ਅਚਾਨਕ ਬੇਕਾਬੂ ਹੋ ਗਿਆ। ਇਸ ਮਗਰੋਂ ਉੱਥੇ ਮੌਜੂਦ ਪੁਲਸ ਕਰਮਚਾਰੀਆਂ ਨੇ ਲੋਕਾਂ ਦੀ ਮਦਦ ਨਾਲ ਈ-ਰਿਕਸ਼ਾ ਨੂੰ ਰੋਕਿਆ। ਬੇਕਾਬੂ ਹੋਣ ਮਗਰੋਂ ਈ-ਰਿਕਸ਼ਾ ਨੇ ਪਹਿਲਾਂ ਚੌਰਾਹੇ ਤੋਂ ਲੰਘ ਰਹੀ ਕਾਰ ਵਿਚ ਟੱਕਰ ਮਾਰੀ, ਜਿਸ ਕਾਰਨ ਈ-ਰਿਕਸ਼ਾ ਦਾ ਡਰਾਈਵਰ ਬਾਹਰ ਡਿੱਗ ਗਿਆ। ਇਸ ਮਗਰੋਂ ਈ-ਰਿਕਸ਼ਾ ਚੌਰਾਹੇ 'ਤੇ ਗੋਲ-ਗੋਲ ਘੁੰਮਣ ਲੱਗਾ। ਇਕ ਵਾਰੀ ਤਾਂ ਇਹ ਰਿਕਸ਼ਾ ਡਰਾਈਵਰ ਦੇ ਬਿਲੁਕਲ ਨੇੜਿਓਂ ਦੀ ਲੰਘ ਗਿਆ। ਖਤਰੇ ਨੂੰ ਦੇਖਦਿਆਂ ਉੱਥੇ ਮੌਜੂਦ ਪੁਲਸ ਕਰਮਚਾਰੀਆਂ ਨੇ ਭੱਜ ਕੇ ਈ-ਰਿਕਸ਼ਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋਏ। ਅਖੀਰ ਉੱਥੋਂ ਲੰਘ ਰਹੇ ਲੋਕਾਂ ਦੀ ਮਦਦ ਨਾਲ ਈ-ਰਿਕਸ਼ਾ ਨੂੰ ਰੋਕਿਆ ਗਿਆ। ਖੁਸ਼ਕਿਮਮਤੀ ਨਾਲ ਡਰਾਈਵਰ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ। ਇਸ ਘਟਨਾ ਦੀ ਵੀਡੀਓ ਚੀਨ ਦੀ ਇਕ ਏਜੰਸੀ ਨੇ ਟਵੀਟ ਕੀਤੀ ਹੈ।

 


Related News