ਇਸ ਟੈਕਨੀਕਲਰ ਬਾਸਕੇਟਬਾਲ ਕੋਰਟ ਨੇ ਪੈਰਿਸ ਨੂੰ ਲਾਏ ਚਾਰ-ਚੰਨ (ਦੇਖੋ ਤਸਵੀਰਾਂ)

Friday, Jun 30, 2017 - 10:04 AM (IST)

ਪੈਰਿਸ- ਹੁਣ ਪੈਰਿਸ ਹੋਰ ਜ਼ਿਆਦਾ ਸ਼ਾਨਦਾਰ ਹੋ ਗਿਆ ਹੈ, ਕਿਉਂਕੀ ਇਸ ਸ਼ਹਿਰ ਨੂੰ ਇਕ ਨਿਆਨ ਟੈਕਨੀਕਲਰ ਬਾਸਕੇਟਬਾਲ ਕੋਰਟ ਜੋ ਮਿਲ ਗਿਆ ਹੈ। ਇਸ ਕੋਰਟ ਨੂੰ ਫ੍ਰੈਂਚ ਫੈਸ਼ਨ ਬਰਾਂਡ ਪਿਗਲੇ ਅਤੇ ਡਿਜ਼ਾਈਨ ਏਜੰਸੀ ਇਲ-ਸਟੂਡੀਓ ਨੇ ਤਿਆਰ ਕੀਤਾ ਹੈ। ਅਸਲ 'ਚ ਇਹ ਪਹਿਲੀ ਵਾਰ ਨਹੀਂ ਹੈ ਕਿ ਪਿਗਲੇ ਨੇ ਕੋਰਟ ਨੂੰ ਡੇਕੋਰੇਟ ਕੀਤਾ ਹੈ। ਉਨ੍ਹਾਂ ਇਸ ਨੂੰ 2015 'ਚ ਪੇਂਟ ਕੀਤਾ ਸੀ ਪਰ ਹਾਲ ਹੀ 'ਚ ਇਸ 'ਚ ਕੀਤੇ ਗਏ ਅਪਗ੍ਰੇਡ ਨਾਲ ਇਹ ਵੱਖ ਹੀ ਪੱਧਰ 'ਤੇ ਪਹੁੰਚ ਗਿਆ ਹੈ।
ਇਹ ਕੋਰਟ 9ਵੇਂ ਸੈਸ਼ਨ 'ਚ ਦੋ ਪੁਰਾਣੇ ਅਪਾਰਟਮੈਂਟ ਦੀਆਂ ਇਮਾਰਤਾਂ 'ਚ ਬਣਿਆ ਹੈ। ਇਸ ਦੇ ਗ੍ਰੇਅ ਅਤੇ ਬੇਜ ਰੰਗ ਦੀ ਪਿੱਠਭੂਮੀ ਕੋਰਟ ਦੇ ਨਿਆਨ ਕਲਰ 'ਚ ਉਠਾਅ ਲਿਆਉਂਦੀ ਹੈ ਅਤੇ ਇਸ ਨੂੰ ਹੋਰ ਜ਼ਿਆਦਾ ਨਾਟਕੀ ਬਣਾਉਂਦੀ ਹੈ। ਇਸ ਪ੍ਰਾਜੈਕਟ ਨੂੰ ਨਾਈਕ ਨੇ ਸਪਾਂਸਰ ਕੀਤਾ ਹੈ। ਇਸ ਬ੍ਰੈਂਡ ਨੇ ਪਹਿਲਾਂ ਵੀ ਕਈ ਮੌਕਿਆਂ 'ਤੇ ਪਿਗਲੇ ਨਾਲ ਕੰਮ ਕੀਤਾ ਹੈ। ਇਹ ਹੀ ਨਹੀਂ ਇਸ ਹਫਤੇ ਦੋਹਾਂ ਕੰਪਨੀਆਂ ਨੇ ਮਿਲ ਕੇ ਇਕ ਨਵੇਂ ਕਲੈਕਸ਼ਨ ਦਾ ਐਲਾਨ ਕੀਤਾ ਸੀ ਜੋ ਕਿ ਸਪੋਰਟਸ ਅਤੇ ਹਾਈ ਫੈਸ਼ਨ ਨੂੰ ਕਰੀਬ ਲਿਆਉਂਦਾ ਹੈ।


Related News