ਅਧਿਆਪਕ ਦਿਵਸ ਵਿਸ਼ੇਸ਼: ਇਨ੍ਹਾਂ ਦੇਸ਼ਾਂ ''ਚ ਵੀ ਮਨਾਇਆ ਜਾਂਦੈ ਇਹ ਖਾਸ ਦਿਨ

09/05/2017 9:47:12 AM

ਰੂਸ— ਭਾਰਤ ਸਮੇਤ ਪੂਰੀ ਦੁਨੀਆ 'ਚ 'ਟੀਚਰਜ਼ ਡੇਅ' ਭਾਵ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਭਾਰਤ 'ਚ ਇਹ ਦਿਨ 5 ਸਤੰਬਰ ਨੂੰ ਮਨਾਇਆ ਜਾਂਦਾ ਹੈ। ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਕਈ ਦੇਸ਼ਾਂ 'ਚ ਇਸ ਦਿਨ ਨੂੰ ਕਿਸੇ ਹੋਰ ਦਿਨ ਮਨਾਇਆ ਜਾਂਦਾ ਹੈ ਪਰ ਭਾਵਨਾ ਆਪਣੇ ਅਧਿਆਪਕਾਂ ਨੂੰ ਯਾਦ ਕਰਨ ਤੇ ਸਨਮਾਨ ਦੇਣ ਦੀ ਹੀ ਹੁੰਦੀ ਹੈ। ਇਹ ਪਰੰਪਰਾ 20ਵੀਂ ਸਦੀ ਦੇ ਨੇੜਲੇ ਸਮੇਂ 'ਚ ਹੀ ਸ਼ੁਰੂ ਹੋਈ। 
ਰੂਸ— ਸਾਲ 1965 ਤੋਂ ਲੈ ਕੇ ਸਾਲ 1994 ਤਕ ਰੂਸ 'ਚ ਅਧਿਆਪਕ ਦਿਵਸ ਅਕਤੂਬਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਸੀ। ਇਸ ਮਗਰੋਂ 1994 'ਚ ਯੁਨੈਸਕੋ ਨੇ ਇਸ ਲਈ 5 ਅਕਤੂਬਰ ਦੀ ਤਰੀਕ ਤੈਅ ਕਰ ਦਿੱਤੀ, ਤਦ ਤੋਂ ਰੂਸ 'ਚ ਸਿੱਖਿਅਕ ਦਿਵਸ ਹਰ ਸਾਲ 5 ਅਕਤੂਬਰ ਨੂੰ ਮਨਾਇਆ ਜਾਂਦਾ ਹੈ।
ਥਾਈਲੈਂਡ— ਇਸ ਦੇਸ਼ 'ਚ 16 ਜਨਵਰੀ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਅਧਿਆਪਕ ਦਿਵਸ ਮਨਾਉਣ ਦੀ ਤਰੀਕ ਨੂੰ 21 ਨਵੰਬਰ 1956 ਨੂੰ ਇਕ ਮਹੱਤਵਪੂਰਨ ਬੈਠਕ ਮਗਰੋਂ ਤੈਅ ਕੀਤਾ ਸੀ। ਇਸ ਮਗਰੋਂ 1957 'ਚ ਪਹਿਲੀ ਵਾਰ ਅਧਿਆਪਕ ਦਿਵਸ ਮਨਾਇਆ ਗਿਆ। ਥਾਈਲੈਂਡ 'ਚ ਇਸ ਦਿਨ ਸਕੂਲ ਬੰਦ ਰੱਖੇ ਜਾਂਦੇ ਹਨ। 
ਇਰਾਨ— ਇਰਾਨ 'ਚ ਹਰ ਸਾਲ 2 ਮਈ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਇੱਥੇ ਅਧਿਆਪਕ ਦਿਵਸ ਦੇਸ਼ ਦੇ ਮਹੱਤਵਾਪੂਰਣ ਅਧਿਆਪਕਾਂ ਅਤੇ ਲੇਖਕਾਂ 'ਚ ਖਾਸ ਰਹੇ ਪ੍ਰੋਫੈਸਰ ਅਯਾਤੁਲਾਹ ਮੁਰਤਜਾ ਦੇ ਕਤਲ ਮਗਰੋਂ ਮਨਾਇਆ ਜਾਂਦਾ ਹੈ। ਇਸ ਦਿਨ ਇੱਥੇ ਕਈ ਸਕੂਲਾਂ 'ਚ ਬੱਚੇ ਆਪਣੇ ਅਧਿਆਪਕਾਂ ਨੂੰ ਤੋਹਫੇ 'ਚ ਫੁੱਲ ਆਦਿ ਦਿੰਦੇ ਹਨ। 
ਤੁਰਕੀ— ਇਸ ਦੇਸ਼ 'ਚ ਅਧਿਆਪਕ ਦਿਵਸ 24 ਨਵੰਬਰ ਨੂੰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਦਿਨ ਪੂਰੀ ਤਰ੍ਹਾਂ ਨਾਲ ਆਧੁਨਿਕ ਤੁਰਕੀ ਦੇ ਨਿਰਮਾਤਾ ਕਹੇ ਜਾਣ ਵਾਲੇ ਕਮਾਲ ਅਤਾਰਤੁਕ ਨੂੰ ਸਮਰਪਿਤ ਕੀਤਾ ਜਾਂਦਾ ਹੈ। ਉਨ੍ਹਾਂ ਦਾ ਜਨਮ 1881 'ਚ ਹੋਇਆ ਸੀ ਤੇ ਮੌਤ 1938 'ਚ ਹੋਈ।
ਮਲੇਸ਼ੀਆ— ਇੱਥੇ 16 ਮਈ ਨੂੰ ਸਿੱਖਿਅਕ ਦਿਵਸ ਦੇ ਰੂਪ 'ਚ ਸਮਰਪਤ ਕੀਤਾ ਹੈ। ਇਸ ਦੇ ਨਾਲ ਹੀ ਇਸ ਨੂੰ 'ਹਰਿ ਦਿਵਸ' ਦੇ ਨਾਂ 'ਤੇ ਵੀ ਮਨਾਇਆ ਜਾਂਦਾ ਹੈ। ਮਲੇਸ਼ੀਆ ਦੇ ਸਕੂਲਾਂ 'ਚ ਇਸ ਦਿਨ ਰੰਗਾਂ-ਰੰਗ ਪ੍ਰੋਗਰਾਮ ਕੀਤੇ ਜਾਂਦੇ ਹਨ।


Related News