ਮੌਤ ਨੂੰ ਕਲੌਲਾਂ ਕਰਨ ਵਾਲੇ ਟੈਕਸੀ ਡਰਾਈਵਰ ''ਤੇ ਪੁਲਸ ਨੇ ਲਾਏ ਦੋਸ਼, 12 ਲੋਕ ਹੋਏ ਸਨ ਜ਼ਖਮੀ

06/21/2017 12:09:04 PM

ਵਿਕਟੋਰੀਆ— ਬੀਤੇ ਮੰਗਲਵਾਰ ਭਾਵ ਕੱਲ ਆਸਟਰੇਲੀਆ ਦੇ ਸੂਬੇ ਵਿਕਟੋਰੀਆ 'ਚ ਇਕ ਮਿੰਨੀ ਬੱਸ ਅਤੇ ਟੈਕਸੀ ਵਿਚਾਲੇ ਭਿਆਨਕ ਟੱਕਰ ਹੋ ਗਈ ਸੀ। ਇਸ ਹਾਦਸੇ 'ਚ 12 ਲੋਕ ਜ਼ਖਮੀ ਹੋ ਗਏ ਸਨ ਅਤੇ ਇਕ ਔਰਤ ਦੀ ਮੌਤ ਹੋ ਗਈ ਸੀ। ਇਸ ਮਾਮਲੇ ਨੂੰ ਲੈ ਕੇ ਪੁਲਸ ਨੇ ਟੈਕਸੀ ਡਰਾਈਵਰ 'ਤੇ ਦੋਸ਼ ਲਾਏ ਹਨ, ਜਿਸ ਨੇ ਖਤਰਨਾਕ ਢੰਗ ਨਾਲ ਡਰਾਈਵਿੰਗ ਕੀਤੀ ਅਤੇ ਜਿਸ ਕਾਰਨ ਇਹ ਹਾਦਸਾ ਵਾਪਰਿਆ। ਇੱਥੇ ਦੱਸ ਦੇਈਏ ਕਿ ਇਹ ਹਾਦਸਾ ਮੰਗਲਵਾਰ ਦੀ ਦੁਪਹਿਰ ਨੂੰ ਵਿਕਟੋਰੀਆ ਦੇ ਟਾਊਨ ਆਡਮੋਨਾ 'ਚ ਪੀਕੇ ਰੋਡ ਅਤੇ ਟਰਨਬੁੱਲ ਰੋਡ ਦੇ ਚੌਰਾਹੇ 'ਤੇ ਵਾਪਰਿਆ ਸੀ। ਇਸ ਹਾਦਸੇ 'ਚ ਬੱਸ 'ਚ ਸਵਾਰ 12 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ।
ਹਾਦਸੇ 'ਚ ਇਕ ਔਰਤ ਦੀ ਮੌਤ ਹੋ ਗਈ ਸੀ ਅਤੇ ਇਕ ਹੋਰ ਬਜ਼ੁਰਗ ਔਰਤ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਬਾਕੀ 6 ਲੋਕਾਂ ਨੂੰ ਐਂਬੂਲੈਂਸ ਜ਼ਰੀਏ ਗੌਲਬਰਨ ਵੈਲੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਸ ਦਾ ਕਹਿਣਾ ਹੈ ਕਿ ਟੈਕਸੀ ਡਰਾਈਵਰ ਨੇ ਖਤਰਨਾਕ ਡਰਾਈਵ ਕਰਦੇ ਹੋਏ ਮਿੰਨੀ ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਸ ਪਲਟ ਗਈ ਅਤੇ 12 ਲੋਕ ਜ਼ਖਮੀ ਹੋ ਗਏ।


Related News