ਮਸ਼ਹੂਰ ਅਭਿਨੇਤਾ ''ਟਾਰਜ਼ਨ'' ਦੇ ਬੇਟੇ ਨੇ ਕੀਤੀ ਮਾਂ ਦੀ ਹੱਤਿਆ, ਪੁਲਸ ਨੇ ਕੀਤਾ ਢੇਰ

10/18/2019 5:10:02 PM

ਕੈਲੀਫੋਰਨੀਆ— ਟਾਰਜ਼ਨ ਸੀਰੀਜ਼ ਨਾਲ ਮਸ਼ਹੂਰ ਹੋਏ ਅਭਿਨੇਤਾ ਤੇ ਉਨ੍ਹਾਂ ਪਤਨੀ 'ਤੇ ਉਨ੍ਹਾਂ ਦੇ ਹੀ ਬੇਟੇ ਨੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ 'ਚ ਅਭਿਨੇਤਾ ਦੀ ਪਤਨੀ ਦੀ ਮੌਤ ਹੋ ਗਈ ਹੈ ਤੇ ਅਭਿਨੇਤਾ ਹਸਪਤਾਲ 'ਚ ਦਾਖਲ ਹੈ। ਅਭਿਨੇਤਾ ਦਾ ਨਾਂ ਹੈ ਰਾਨ ਕੈਲੀ ਤੇ ਉਹ ਹਾਲੀਵੁੱਡ ਦੇ ਇਕ ਮਸ਼ਹੂਰ ਅਭਿਨੇਤਾ ਰਹੇ ਹਨ। ਉਨ੍ਹਾਂ ਦੇ ਇਕਲੌਤੇ ਬੇਟੇ ਕੈਮਰੂਨ ਨੇ ਆਪਣੇ ਪਿਤਾ ਤੋਂ ਇਲਾਵਾ ਮਾਂ ਲਾਊਡਿਨ ਐਲੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਸੀ ਤੇ ਮਾਂ 'ਤੇ ਕਈ ਰਾਊਂਡ ਗੋਲੀਆਂ ਫਾਇਰ ਕੀਤੀਆਂ। 62 ਸਾਲਾ ਵਾਲੇਰੀ ਲਾਊਡਿਨ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਪੁਲਸ ਦੇ ਮੁਤਾਬਕ ਕੈਮਰੂਨ ਨੇ ਆਪਣਾ ਅਪਰਾਧ ਪਿਤਾ ਦੇ ਸਿਰ ਮੜਨ ਦੀ ਕੋਸ਼ਿਸ਼ ਕੀਤੀ ਹੈ।

PunjabKesari

ਬੇਟੇ 'ਤੇ ਸੀ ਪੁਲਸ ਨੂੰ ਸ਼ੱਕ
ਸਾਂਤਾ ਬਾਰਬਰਾ ਕਾਊਂਟੀ ਦੇ ਸ਼ੇਰਿਫ ਵਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਦਫਤਰ 'ਚ ਐਕਟਰ ਰਾਨ ਕੈਲੀ ਦੇ ਘਰੋਂ ਫੋਨ ਆਇਆ। ਇਸ ਤੋਂ ਬਾਅਦ ਜਦੋਂ ਪੁਲਸ ਉਨ੍ਹਾਂ ਦੇ ਘਰ ਪਹੁੰਚੀ ਤਾਂ ਰਾਨ ਤੇ ਉਨ੍ਹਾਂ ਦੀ ਪਤਨੀ ਘਰ ਦੇ ਫਰਸ਼ 'ਤੇ ਪਏ ਹੋਏ ਸਨ। ਪੁਲਸ ਨੂੰ ਉਨ੍ਹਾਂ ਦੇ ਬੇਟੇ ਕੈਮਰੂਨ 'ਤੇ ਸ਼ੱਕ ਹੋਇਆ ਸੀ ਪਰ 30 ਸਾਲ ਦਾ ਕੈਮਰੂਨ ਆਪਣੇ ਘਰ 'ਚ ਹੀ ਕਿਤੇ ਲੁਕਿਆ ਹੋਇਆ ਸੀ। ਘਰ ਦੀ ਤਲਾਸ਼ੀ ਲੈਣ ਤੋਂ ਬਾਅਦ ਜਦੋਂ ਕੈਮਰੂਨ ਮਿਲਿਆ ਤਾਂ ਉਸ ਨੇ ਸ਼ੈਰਿਫ ਦੇ ਡਿਪਟੀਆਂ 'ਤੇ ਫਾਈਰਿੰਗ ਸ਼ੁਰੂ ਕਰ ਦਿੱਤੀ। ਫਾਈਰਿੰਗ ਤੋਂ ਬਚਣ ਲਈ ਕੈਮਰੂਨ 'ਤੇ ਗੋਲੀਆਂ ਚਲਾਈਆਂ ਗਈਆਂ ਤੇ ਇਸ ਦੌਰਾਨ ਉਸ ਦੀ ਮੌਤ ਹੋ ਗਈ।

ਰਾਨ ਨੇ ਦੱਸੀ ਬੇਟੇ ਦੀ ਕਰਤੂਤ
ਸ਼ੈਰਿਫ ਦੇ ਦਫਤਰ ਵਲੋਂ ਦੱਸਿਆ ਗਿਆ ਕਿ ਜਦੋਂ ਅਧਿਕਾਰੀ ਘਰ 'ਚ ਪਹੁੰਚੇ ਤਾਂ ਰਾਨ ਬਹੁਤ ਮੁਸ਼ਕਲ ਨਾਲ ਗੱਲ ਕਰ ਰਹੇ ਸਨ। ਰਾਨ ਨੇ ਹੀ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਬੇਟੇ ਕੈਮਰੂਨ ਨੇ ਉਨ੍ਹਾਂ ਦੀ ਪਤਨੀ ਦਾ ਕਤਲ ਕਰ ਦਿੱਤਾ ਹੈ ਤੇ ਕਿਤੇ ਚਲਾ ਗਿਆ ਹੈ। ਸ਼ੈਰਿਫ ਨੇ ਕਰੀਬ 90 ਮਿੰਟ ਬਾਅਦ ਹੀ ਉਸ ਨੂੰ ਘਰ ਦੇ ਬਾਹਰੋਂ ਫੜ ਲਿਆ ਤੇ ਗੋਲੀ ਮਾਰ ਦਿੱਤੀ। ਕੈਮਰੂਨ ਨੇ ਪੁਲਸ ਨੂੰ ਕਾਲ ਕਰਕੇ ਦੱਸਿਆ ਸੀ ਕਿ ਉਸ ਦੇ ਪਿਤਾ ਨੇ ਉਸ ਦੀ ਮਾਂ ਦਾ ਕਤਲ ਕਰ ਦਿੱਤਾ ਹੈ।

81 ਸਾਲ ਦੇ ਰਾਨ ਫਿਲਹਾਲ ਠੀਕ ਹਨ ਤੇ ਹਸਪਤਾਲ 'ਚ ਦਾਖਲ ਹਨ। ਰਾਨ ਦਾ ਵਿਆਹ ਲਾਊਡਿਨ ਨਾਲ 35 ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੇ ਤਿੰਨ ਬੱਚੇ, ਕ੍ਰਿਸਟੀਨ, ਕੈਟਲੈਂਡ ਤੇ ਕੈਮਰੂਨ ਹਨ। ਰਾਨ ਆਪਣੇ ਪਰਿਵਾਰ ਦੇ ਨਾਲ ਸਾਂਤਾ ਬਾਰਬਰਾ ਦੇ ਹੋਪ ਰੈਂਚ ਸਥਿਤ ਘਰ 'ਚ ਰਹਿੰਦੇ ਸਨ ਤੇ ਇਸ ਦੀ ਕੀਮਤ ਕਰੀਬ 5 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਅਜੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਕੈਮਰੂਨ ਨੇ ਅਜਿਹਾ ਕਿਉਂ ਕੀਤਾ।

PunjabKesari

ਮਿਸ ਫਲੋਰਿਡਾ ਰਹਿ ਚੁੱਕੀ ਸੀ ਪਤਨੀ
ਰਾਨ ਨੇ ਟੀਵੀ ਸ਼ੋਅ 'ਚ ਕੰਮ ਕੀਤਾ ਸੀ ਪਰ ਉਨ੍ਹਾਂ ਨੂੰ ਲੋਕਪ੍ਰਿਯਤਾ 1960 'ਚ ਟੈਲੀਕਾਸਟ ਹੋਏ ਟਾਰਜ਼ਨ ਸ਼ੋਅ ਤੋਂ ਮਿਲੀ ਸੀ। ਐੱਨਬੀਸੀ ਦੀ ਇਸ ਸੀਰੀਜ਼ 'ਚ ਰਾਨ ਨੇ ਟਾਰਜ਼ਨ ਦਾ ਰੋਲ ਅਦਾ ਕੀਤਾ ਸੀ। ਉਥੇ ਹੀ ਉਨ੍ਹਾਂ ਨੇ ਮਿਸ ਅਮਰੀਕਾ ਨੂੰ ਵੀ ਕਈ ਵਾਰ ਹੋਸਟ ਕੀਤਾ ਸੀ। ਸਾਲ 2001 'ਚ ਉਹ ਐਕਟਿੰਗ ਤੋਂ ਰਿਟਾਇਰ ਹੋ ਗਏ ਸਨ। ਉਥੇ ਹੀ ਉਨ੍ਹਾਂ ਦੀ ਪਤਨੀ ਮਿਸ ਫਲੋਰਿਡਾ ਰਹਿ ਚੁੱਕੀ ਹੈ। ਸਾਲ 1981 'ਚ ਇਹ ਖਿਤਾਬ ਜਿੱਤਿਆ ਸੀ। 1984 'ਚ ਦੋਵਾਂ ਨੇ ਵਿਆਹ ਕਰ ਲਿਆ ਸੀ।


Baljit Singh

Content Editor

Related News