ਜਲੰਧਰ ਦੇ ਮਸ਼ਹੂਰ ਸਪਾ ਸੈਂਟਰ ''ਚ ਪੈ ਗਈ ਰੇਡ! ਅੰਦਰਲਾ ਨਜ਼ਾਰਾ ਵੇਖ ਪੁਲਸ ਦੇ ਉੱਡੇ ਹੋਸ਼, ਮੁੰਡੇ-ਕੁੜੀਆਂ...

Saturday, Aug 01, 2026 - 07:09 PM (IST)

ਜਲੰਧਰ ਦੇ ਮਸ਼ਹੂਰ ਸਪਾ ਸੈਂਟਰ ''ਚ ਪੈ ਗਈ ਰੇਡ! ਅੰਦਰਲਾ ਨਜ਼ਾਰਾ ਵੇਖ ਪੁਲਸ ਦੇ ਉੱਡੇ ਹੋਸ਼, ਮੁੰਡੇ-ਕੁੜੀਆਂ...

ਜਲੰਧਰ (ਵੈੱਬ ਡੈਸਕ)- ਜਲੰਧਰ ਦੇ ਮਸ਼ਹੂਰ ਸਪਾ ਸੈਂਟਰ ਵਿਚ ਪੁਲਸ ਦੀ ਰੇਡ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜਲੰਧਰ ਕਮਿਸ਼ਨਰੇਟ ਪੁਲਸ ਨੇ ਸ਼ਹਿਰ 'ਚ ਚੱਲ ਰਹੇ ਕਥਿਤ ਦੇਹ-ਵਪਾਰ ਦੇ ਇਕ ਰੈਕਟ ਦਾ ਪਰਦਾਫਾਸ਼ ਕਰਦੇ ਹੋਏ ਵੱਡੀ ਕਾਰਵਾਈ ਕੀਤੀ ਹੈ। ਥਾਣਾ ਡਿਵੀਜ਼ਨ ਨੰਬਰ-7 ਦੀ ਪੁਲਸ ਨੇ ਰਾਇਲ ਸਪਾ ਮਸਾਜ ਸੈਂਟਰ 'ਤੇ ਛਾਪੇਮਾਰੀ ਕਰਕੇ ਇਕ ਨੌਜਵਾਨ ਅਤੇ ਤਿੰਨ ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 

PunjabKesari

ਪੁਲਸ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ ਪੁਲਸ ਨੂੰ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਛੋਟੀ ਬਾਰਾਦਰੀ ਪਾਰਟ-2 ਦੇ ਸਾਹਮਣੇ ਸਥਿਤ ਰਾਇਲ ਸਪਾ ਮਸਾਜ ਸੈਂਟਰ ਦੀ ਆੜ 'ਚ ਕਥਿਤ ਤੌਰ 'ਤੇ ਦੇਹ-ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਪੁਲਸ ਨੇ ਤੁਰੰਤ ਰੇਡ ਕਰਕੇ ਮੌਕੇ ਤੋਂ ਇਕ ਨੌਜਵਾਨ ਅਤੇ ਤਿੰਨ ਲੜਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਛਾਪੇਮਾਰੀ ਦੌਰਾਨ ਪੁਲਸ ਨੇ ਇਤਰਾਜ਼ਯੋਗ ਸਾਮਾਨ ਵੀ ਬਰਾਮਦ ਕੀਤਾ। ਇਸ ਮਾਮਲੇ 'ਚ ਥਾਣਾ ਡਿਵੀਜ਼ਨ ਨੰਬਰ-7 ਵਿੱਚ Immoral Traffic (Prevention) Act ਦੀਆਂ ਧਾਰਾਵਾਂ 3, 4 ਅਤੇ 5 ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਕਾਰਵਾਈ! ਭਿਵਾਨੀ ਤੋਂ ਚੱਲ ਰਹੇ 'ਹਾਈਟੈੱਕ ਨਕਲ ਰੈਕੇਟ' ਦਾ ਪਰਦਾਫ਼ਾਸ਼, 35 ਗ੍ਰਿਫ਼ਤਾਰ

ਇਹ ਕਾਰਵਾਈ ਜਲੰਧਰ ਪੁਲਸ ਕਮਿਸ਼ਨਰ ਸਤਿੰਦਰ ਸਿੰਘ (ਆਈ. ਪੀ. ਐੱਸ) ਦੇ ਨਿਰਦੇਸ਼ਾਂ ਹੇਠ ਕੀਤੀ ਗਈ। ਇਹ ਕਾਰਵਾਈ ਏ. ਡੀ. ਸੀ. ਪੀ. ਸਿਟੀ-2 ਰਾਕੇਸ਼ ਯਾਦਵ (ਪੀ. ਪੀ. ਐੱਸ) ਅਤੇ ਏ. ਸੀ. ਪੀ. ਮਾਡਲ ਟਾਊਨ ਮਨਮੋਹਨ ਸਿੰਘ (ਪੀ. ਪੀ. ਐੱਸ) ਦੀ ਅਗਵਾਈ ਹੇਠ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਸ ਟੀਮ ਵੱਲੋਂ ਕੀਤੀ ਗਈ। ਥਾਣਾ ਡਿਵੀਜ਼ਨ ਨੰਬਰ 7 ਦੇ ਇੰਚਾਰਜ ਇੰਸਪੈਕਟਰ ਰਵਿੰਦਰ ਕੁਮਾਰ ਸ਼ੁੱਕਰਵਾਰ ਨੂੰ ਫੇਜ਼-1 ਲਾਈਟਾਂ ਨੇੜੇ ਆਪਣੀ ਟੀਮ ਨਾਲ ਗਸ਼ਤ 'ਤੇ ਸਨ।

PunjabKesari

ਪੁਲਸ ਮੁਲਜ਼ਮਾਂ ਤੋਂ ਕਰ ਰਹੀ ਪੁੱਛਗਿੱਛ
ਪੁਲਸ ਜਾਂਚ ਤੋਂ ਪਤਾ ਲੱਗਾ ਹੈ ਕਿ ਸਪਾ ਸੈਂਟਰ ਦੇ ਸੰਚਾਲਕ ਕਥਿਤ ਤੌਰ 'ਤੇ ਗਾਹਕ ਸੇਵਾ ਪ੍ਰਦਾਨ ਕਰਨ ਦੀ ਆੜ 'ਚ ਬਾਹਰੀ ਸੂਬਿਆਂ ਤੋਂ ਨੌਜਵਾਨ ਔਰਤਾਂ ਨੂੰ ਬੁਲਾ ਕੇ ਇਸ ਗੈਰ-ਕਾਨੂੰਨੀ ਕਾਰੋਬਾਰ ਨੂੰ ਚਲਾ ਰਹੇ ਸਨ। ਪੁਲਸ ਇਸ ਰੈਕੇਟ ਦੇ ਮਾਸਟਰਮਾਈਂਡ ਦੀ ਪਛਾਣ ਕਰਨ ਅਤੇ ਇਸ ਦੇ ਸੰਚਾਲਨ ਨਾਲ ਸਬੰਧਤ ਹੋਰ ਜਾਣਕਾਰੀ ਲਈ ਮੁਲਜ਼ਮਾਂ ਤੋਂ ਵਿਆਪਕ ਪੁੱਛਗਿੱਛ ਕਰ ਰਹੀ ਹੈ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ 48 ਘੰਟੇ ਅਹਿਮ! ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ ਤੇ ਪਵੇਗਾ ਭਾਰੀ ਮੀਂਹ, Alert 'ਤੇ ਇਹ ਜ਼ਿਲ੍ਹੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News