ਬਟਾਲਾ ਪੁਲਸ ਚੌਂਕੀ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ DIG ਨੇ ਕੀਤਾ ਵੱਡਾ ਖੁਲਾਸਾ
Monday, Aug 03, 2026 - 02:45 PM (IST)
ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ ਬੀਤੇ ਕੱਲ੍ਹ ਦੇਰ ਰਾਤ ਬਟਾਲਾ ਦੇ ਅਰਬਨ ਸਟੇਟ ਪੁਲਸ ਚੌਂਕੀ 'ਤੇ ਧਮਾਕਾ ਹੋਣ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉੱਥੇ ਹੀ ਇਸ ਧਮਾਕੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਿਸੇ ਜਥੇਬੰਦੀ ਵਲੋਂ ਪੁਲਸ ਚੌਕੀ 'ਤੇ ਗ੍ਰਨੇਡ ਹਮਲਾ ਕਰਨ ਦੀ ਜ਼ਿੰਮੇਵਾਰੀ ਵੀ ਚੁੱਕੀ ਗਈ ਸੀ। ਅੱਜ ਬਟਾਲਾ 'ਚ ਪੰਜਾਬ ਪੁਲਸ ਦੀ ਮੁਹਿੰਮ ਪ੍ਰਹਾਰ ਤਹਿਤ ਵੱਖ-ਵੱਖ ਥਾਂਵਾਂ 'ਤੇ ਚੱਲ ਰਹੇ ਸਰਚ ਆਪ੍ਰੇਸ਼ਨ ਦੌਰਾਨ ਪਹੁੰਚੇ ਪੰਜਾਬ ਪੁਲਸ ਦੇ ਡੀਆਈਜੀ ਬਾਰਡਰ ਰੇਂਜ ਹਰਮਨਬੀਰ ਸਿੰਘ ਨੇ ਖੁਲਾਸਾ ਕੀਤਾ ਕਿ ਜੋ ਧਮਾਕਾ ਹੋਇਆ ਸੀ ਉਹ ਗ੍ਰੇਨੇਡ ਹਮਲਾ ਹੀ ਸੀ ਅਤੇ ਉਨ੍ਹਾਂ ਦੱਸਿਆ ਕਿ ਇਸ ਹਮਲੇ 'ਚ ਕੋਈ ਨੁਕਸਾਨ ਨਹੀਂ ਹੋਇਆ ।
ਇਹ ਵੀ ਪੜ੍ਹੋ-ਪੰਜਾਬ ਦੇ ਇਨ੍ਹਾਂ ਸਕੂਲਾਂ 'ਤੇ ਹੋ ਸਕਦੀ ਵੱਡੀ ਕਾਰਵਾਈ, ਸਿੱਖਿਆ ਵਿਭਾਗ ਨੇ ਸੋਮਵਾਰ ਤੱਕ ਦਿੱਤਾ ਸਮਾਂ
ਉਨ੍ਹਾਂ ਦੱਸਿਆ ਕਿ ਉਸ ਵਾਰਦਾਤ ਤੋਂ ਬਾਅਦ ਬਟਾਲਾ ਪੁਲਸ ਤੇ ਕਾਊਂਟਰ ਇੰਟੈਲੀਜੈਂਸ ਪੁਲਸ ਵੱਲੋਂ ਮਾਮਲੇ ਦੀ ਪੜਤਾਲ ਕਰਦੇ ਹੋਏ ਬਟਾਲਾ ਦੇ ਰਹਿਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਜਦਕਿ ਵਾਰਦਾਤ 'ਚ ਤਿੰਨ ਵਿਅਕਤੀ ਸ਼ਾਮਲ ਸਨ ।
ਇਹ ਵੀ ਪੜ੍ਹੋ- ਲੰਡਨ ’ਚ ਪੰਜਾਬੀ ਮੁਟਿਆਰ ਦਾ ਗੋਰੇ ਨੇ ਬੇਰਹਿਮੀ ਨਾਲ ਕੀਤਾ ਕਤਲ, ਮ੍ਰਿਤਕ ਦੇਹ ਵੇਖ ਪਰਿਵਾਰ ਦਾ ਨਿਕਲਿਆ ਤ੍ਰਹ
ਗ੍ਰਿਫ਼ਤਾਰ ਕੀਤੇ ਦਾ ਮੁਲਜ਼ਮ ਦੀ ਉਮਰ 18 ਸਾਲ ਤੋਂ ਵੀ ਘੱਟ ਹੈ ਅਤੇ ਤੀਸਰੇ ਸਾਥੀ ਨੂੰ ਵੀ ਪੁਲਸ ਨੇ ਟਰੇਸ ਕਰ ਲਿਆ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਉੱਥੇ ਹੀ ਡੀਆਈਜੀ ਦਾ ਕਹਿਣਾ ਸੀ ਕਿ ਵਿਦੇਸ਼ 'ਚ ਕੁਝ ਅਜਿਹੇ ਮਾੜੇ ਅਨਸਰ ਬੈਠੇ ਹਨ, ਜੋ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਸੇ ਦੇ ਤਹਿਤ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਛੋਟੇ ਬੱਚੇ ਅਤੇ ਨੌਜਵਾਨਾਂ ਨੂੰ ਕੁਝ ਪੈਸੇ ਦੇ ਲਾਲਚ ਦੇ ਕੇ ਕਰਵਾ ਰਹੇ ਹਨ।
ਇਹ ਵੀ ਪੜ੍ਹੋ-ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ, ਏਅਰ ਇੰਡੀਆ ਨੇ ਲਿਆ ਵੱਡਾ ਫ਼ੈਸਲਾ, ਕਈ ਸਹੂਲਤਾਂ ਸ਼ਾਮਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
