ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਖਤਰਨਾਕ : ਯੂ.ਏ.ਈ.

Friday, Jul 27, 2018 - 05:34 PM (IST)

ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਖਤਰਨਾਕ : ਯੂ.ਏ.ਈ.

ਆਬੂ ਧਾਬੀ (ਵਾਰਤਾ)- ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਕਿਹਾ ਹੈ ਕਿ ਈਰਾਨ ਹਮਾਇਤੀ ਹਾਉਤੀ ਬਾਗੀਆਂ ਵਲੋਂ ਕੌਮਾਂਤਰੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਚਿੰਤਾਜਨਕ ਹੈ। ਖਲੀਜ਼ ਟਾਈਮਜ਼ ਦੀ ਰਿਪੋਰਟ ਮੁਤਾਬਕ ਯੂ.ਏ.ਈ. ਨੇ ਲਾਲ ਸਾਗਰ ਵਿਚ ਸਾਊਦੀ ਅਰਬ ਦੇ ਦੋ ਤੇਲ ਟੈਂਕਰਾਂ 'ਤੇ ਹਾਉਤੀ ਬਾਗੀਆਂ ਵਲੋਂ ਕੀਤੇ ਗਏ ਹਮਲੇ ਦੀ ਸਖ਼ਤ ਨਿਖੇਧੀ ਕਰਦੇ ਹੋਏ ਕਿਹਾ ਕਿ ਇਸ ਨਾਲ ਕੌਮਾਂਤਰੀ ਬੰਦਰਗਾਹ ਕੋਰੀਡੋਰ ਵਿਚ ਵਾਤਾਵਰਣ ਸਬੰਧੀ ਐਮਰਜੈਂਸੀ ਪੈਦਾ ਹੋ ਸਕਦੀ ਹੈ। ਯੂ.ਏ.ਈ. ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਅੱਤਵਾਦ ਵਰਗੀ ਘਟਨਾ ਹੈ, ਜੋ ਕੌਮਾਂਤਰੀ ਸ਼ਿਪਿੰਗ ਲਈ ਖਤਰਨਾਕ ਹੈ। ਲਾਲ ਸਾਗਰ ਵਿਚ ਸੰਸਾਰਕ ਵਪਾਰ ਵਿਚ ਹਾਉਤੀ ਬਾਗੀ ਲਗਾਤਾਰ ਖਤਰਾ ਪੈਦਾ ਕਰ ਰਹੇ ਹਨ।


Related News