ਭਾਰਤੀ ਰਾਜਦੂਤ ਸੰਧੂ ਨੇ ਕੀਤਾ ਨੋਵਾਵੈਕਸ ਦਾ ਦੌਰਾ
Monday, Jun 28, 2021 - 03:21 PM (IST)
ਵਾਸ਼ਿੰਗਟਨ (ਭਾਸ਼ਾ) ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵੱਡੀ ਦਵਾਈ ਬਣਾਉਣ ਵਾਲੀ ਕੰਪਨੀ ਨੋਵਾਵੈਕਸ ਦੇ ਕੇਂਦਰਾਂ ਦਾ ਦੌਰਾ ਕੀਤਾ ਅਤੇ ਭਾਰਤ-ਅਮਰੀਕਾ ਸਿਹਤ ਸਹਿਯੋਗ ਦੀ ਸ਼ਲਾਘਾ ਕੀਤੀ।
ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਲੋਕਾਂ ਨੂੰ ਮਾਸਕ ਪਾਉਣ ਤੋਂ ਮਿਲੀ ਛੋਟ, ਇਹਨਾਂ ਦੇਸ਼ਾਂ 'ਤੇ ਪਾਬੰਦੀ ਜਾਰੀ
ਸੰਧੂ ਨੇ ਕਿਹਾ ਕਿ ਨੋਵਾਵੈਕਸ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ. ਆਈ. ਆਈ.) ਦੇ ਦਰਮਿਆਨ ਭਾਈਵਾਲੀ ਖਾਸ ਤੌਰ ’ਤੇ ਸਸਤੇ ਅਤੇ ਸੁਲੱਭ ਟੀਕੇ ਅਤੇ ਦਵਾਈਆਂ ਬਣਾਉਣ ਦੇ ਸੰਦਰਭ ’ਚ ਸਿਹਤ ਸੇਵਾ ਸਹਿਯੋਗ ਦੇ ਖੇਤਰ ’ਚ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਮਜ਼ਬੂਤ ਭਾਈਵਾਲੀ ਦਾ ਇਕ ਹੋਰ ਉਦਾਹਰਣ ਹੈ। ਏਰਕ ਨੇ ਰਾਜਦੂਤ ਨੂੰ ਦੱਸਿਆ ਕਿ ਹੁਣ ਤੱਕ ਹੋਏ ਪ੍ਰੀਖਣਾਂ ਦੇ ਆਧਾਰ ’ਤੇ ਉਨ੍ਹਾਂ ਦਾ ਕੋਵਿਡ-19 ਟੀਕਾ ਬਹੁਤ ਅਸਰਦਾਇਕ ਹੈ। ਸੰਧੂ ਨੇ ਕਿਹਾ ਕਿ ਸੰਯੁਕਤ ਖੋਜ, ਤਕਨੀਕੀ ਮਾਹਿਰਾਂ ਨਾਲ ਸਾਂਝੀਆਂ ਕਰ ਕੇ ਅਤੇ ਗਿਆਨ ਦੇ ਆਦਾਨ-ਪ੍ਰਦਾਨ ਰਾਹੀਂ ਦੋਹਾਂ ਦੇਸ਼ਾਂ ਦੇ ਸਿਹਤ ਸੇਵਾ ਖੇਤਰ ਸਹਿਯੋਗ ਕਰ ਰਹੇ ਹਨ।