ਤਾਲਿਬਾਨ ਨੇ ਡੂਰੰਡ ਲਾਈਨ ’ਤੇ ਲੱਗੀਆਂ ਕੰਡਿਆਲੀਆਂ ਤਾਰਾਂ ਨੂੰ ਹਟਾਇਆ, ਪਾਕਿਸਤਾਨ ਨੇ ਦਾਗੇ ਗੋਲੇ
Wednesday, Dec 22, 2021 - 11:08 AM (IST)
ਕਾਬੁਲ (ਏ. ਐੱਨ. ਆਈ.)- ਹੁਣ ਪਾਕਿਸਤਾਨ ਲਈ ਵੀ ਤਾਲਿਬਾਨ ਮੁਸੀਬਤ ਬਣ ਗਿਆ ਹੈ। ਤਾਲਿਬਾਨ ਨੇ ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ਦੇ ਗੁਸ਼ਤਾ ਜ਼ਿਲੇ ਵਿਚ ਡੂਰੰਡ ਲਾਈਨ ’ਤੇ ਪਾਕਿਸਤਾਨੀ ਬਲਾਂ ਵਲੋਂ ਲਗਾਈਆਂ ਗਈਆਂ ਕੰਡਿਆਲੀਆਂ ਤਾਰਾਂ ਨੂੰ ਨਸ਼ਟ ਕਰ ਦਿੱਤਾ ਹੈ। ਇਸ ਤੋਂ ਬਾਅਦ ਪਾਕਿਸਤਾਨ ਨੇਤਾ ਨੇ ਸਰਹੱਦ ਪਾਰ ਤੋਂ ਗੋਲੇ ਦਾਗੇ।
ਰਿਪੋਰਟ ਮੁਤਾਬਕ ਪਾਕਿਸਤਾਨ ਫੌਜ ਵਲੋਂ ਬਾਊਂਡਰੀ ਨੂੰ ਖੜਾ ਕਰਨ ਅਤੇ ਚੌੜਾ ਕਰਨ ਤੋਂ ਬਾਅਦ ਲਗਾਈਆਂ ਗਈਆਂ ਕੰਡਿਆਲੀਆਂ ਤਾਰਾਂ ਨੂੰ ਨਸ਼ਟ ਕਰ ਦਿੱਤਾ ਗਿਆ ਅਤੇ ਸਾਰਾ ਸਾਮਾਨ ਅਫਗਾਨਿਸਤਾਨ ਲੈ ਗਏ। ਜਨਰ ਡਾਇਰੈਕਟਰੇਟ ਆਫ ਇੰਟੈਲੀਜੈਂਸ (ਜੀ. ਡੀ. ਆਈ.) ਦੇ ਸੂਬਾਈ ਪ੍ਰਮੁੱਖ ਡਾਕਟਰ ਬਸ਼ੀਰ ਸਰਹੱਦੀ ਜ਼ਿਲੇ ਗੁਸ਼ਤਾ ਵਿਚ ਆਪ੍ਰੇਸ਼ਨ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਘਟਨਾ ਤੋਂ ਬਾਅਦ ਸੋਮਵਾਰ ਰਾਤ ਕੁਨਾਰ ਸੂਬੇ ਵਿਚ ਗੋਲੇ ਵੀ ਦਾਗੇ। ਲਗਭਗ ਇਕ ਮਹੀਨਾ ਪਹਿਲਾਂ ਪਾਕਿਸਤਾਨ ਵਲੋਂ ਤਾਲਿਬਾਨ ਨੂੰ ਡੂਰੰਡ ਲਾਈਨ ਬਾਬਤ ਧਮਕੀ ਦਿੱਤੀ ਗਈ ਸੀ।
ਪੜ੍ਹੋ ਇਹ ਅਹਿਮ ਖਬਰ- PM ਜਾਨਸਨ ਦਾ ਵੱਡਾ ਐਲਾਨ, ਓਮੀਕਰੋਨ ਦੇ ਮਾਮਲਿਆਂ ਦੇ ਬਾਵਜੂਦ ਬ੍ਰਿਟੇਨ 'ਚ ਨਹੀਂ ਲੱਗੇਗੀ ਤਾਲਾਬੰਦੀ
ਉਥੇ ਪਾਕਿਸਤਾਨ ਨੇ ਕਿਹਾ ਕਿ ਜੇਕਰ ਸਰਹੱਦ ’ਤੇ ਬਾੜ ਲਗਾਉਣ ਤੋਂ ਨਾਂਹ ਕੀਤੀ ਤਾਂ ਅਫਗਾਨੀਆਂ ਨੇ ਡੂਰੰਡ ਲਾਈਨ ਦੇ ਆਰ-ਪਾਰ ਆਉਣ-ਜਾਣ ’ਤੇ ਰੋਕ ਲਗਾ ਦਿੱਤੀ ਜਾਏਗੀ। ਸਿੰਗਾਪੁਰ ਪੋਸਟ ਦੇ ਅਨੁਸਾਰ ਡੂਰੰਡ ਲਾਈਨ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਤਾਲਿਬਾਨ ਨੂੰ ਬਲੈਕਮੇਲ ਕਰ ਰਿਹਾ ਹੈ। ਉਥੇ ਤਾਲਿਬਾਨ ਸਰਕਾਰ ਨੇ ਇਹ ਸਪਸ਼ਟ ਕੀਤਾ ਹੈ ਕਿ ਡੂਰੰਡ ਲਾਈਨ ਕੋਲ ਇਸ ਤਰ੍ਹਾਂ ਦੀ ਸ਼ਰਤਾਂ ਅਸਵੀਕਾਰ ਹਨ।