ਤਾਲਿਬਾਨ ਨੇ ਪੰਜਸ਼ੀਰ ਘਾਟੀ ’ਚ ਕੀਤਾ ਕਤਲੇਆਮ : ਰਿਪੋਰਟ
Tuesday, Oct 18, 2022 - 05:54 PM (IST)
ਇਸਲਾਮਾਬਾਦ (ਏ. ਪੀ.)– ਤਾਲਿਬਾਨ ਨੇ ਅਫਗਾਨਿਸਤਾਨ ਦੀ ਪੰਜਸ਼ੀਰ ਘਾਟੀ ’ਚ ਪਿਛਲੇ ਮਹੀਨੇ ਆਪਣੇ ਵਿਰੋਧੀ ਲੜਾਕੂਆਂ ਨਾਲ ਸੰਘਰਸ਼ ਦੌਰਾਨ 27 ਲੋਕਾਂ ਨੂੰ ਫੜ ਲਿਆ ਤੇ ਫਿਰ ਗੋਲੀ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਇਹ ਜਾਣਕਾਰੀ ਮੰਗਲਵਾਰ ਨੂੰ ਛਪੀ ਇਕ ਰਿਪੋਰਟ ਤੋਂ ਮਿਲੀ ਹੈ।
ਰਿਪੋਰਟ ’ਚ ਵੀਡੀਓ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਪੰਜ ਲੋਕਾਂ ਦੀਆਂ ਅੱਖਾਂ ’ਤੇ ਪੱਟੀ ਬੰਨ੍ਹੀ ਗਈ ਤੇ ਉਨ੍ਹਾਂ ਦੇ ਹੱਥ ਪਿੱਠ ਪਿੱਛੇ ਬੰਨ੍ਹ ਦਿੱਤੇ ਗਏ। ਇਸ ਤੋਂ ਬਾਅਦ ਤਾਲਿਬਾਨ ਦੇ ਲੜਾਕੂਆਂ ਨੇ 20 ਸੈਕਿੰਡ ਤਕ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਤੇ ਫਿਰ ਜਸ਼ਨ ਮਨਾਇਆ। ਇਹ ਜਾਂਚ ‘ਅਫਗਾਨ ਵਿਟਨੈੱਸ’ ਨੇ ਕੀਤੀ ਹੈ, ਜੋ ਬ੍ਰਿਟੇਨ ਸਥਿਤ ਗੈਰ ਲਾਭਕਾਰੀ ‘ਸੈਂਟਰ ਫਾਰ ਇਨਫੋਰਮੇਸ਼ਨ ਰਿਲੀਜੀਅਨਸ’ ਦੀ ਯੋਜਨਾ ਹੈ।
ਇਸ ਦੀ ਖੋਜ ਕਰਨ ਵਾਲਿਆਂ ਨੇ ਕਿਹਾ ਕਿ ਇਹ ਇਸ ਤਰ੍ਹਾਂ ਦੇ ਦੋਸ਼ਾਂ ਦੀ ਦੁਰਲੱਭ ਰੂਪ ਨਾਲ ਪੁਸ਼ਟੀ ਕਰਦਾ ਹੈ ਕਿ ਤਾਲਿਬਾਨ ਨੇ ਆਪਣੇ ਿਵਰੋਧੀ ਬਲਾਂ ਤੇ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਜੰਗਲੀ ਤਰੀਕਿਆਂ ਦੀ ਵਰਤੋਂ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ: ਸੰਦੀਪ ਧਾਲੀਵਾਲ ਦੇ ਕਤਲ ਮਾਮਲੇ 'ਚ ਅਦਾਲਤ ਵੱਲੋਂ ਇੱਕ ਵਿਅਕਤੀ ਦੋਸ਼ੀ ਕਰਾਰ
ਅਗਸਤ, 2021 ’ਚ ਅਫਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਮੁਲਕ ’ਤੇ ਸਖ਼ਤ ਹਕੂਮਤ ਲਾਗੂ ਕੀਤੀ ਹੈ। ਹਾਲਾਂਕਿ ਤਾਲਿਬਾਨ ਲਗਾਤਾਰ ਜ਼ੋਰ ਦੇ ਰਿਹਾ ਹੈ ਕਿ ਉਸ ਦੀ ਸਰਕਾਰ ਨੂੰ ਅੰਤਰਰਾਸ਼ਟਰੀ ਤੌਰ ’ਤੇ ਮਾਨਤਾ ਦਿੱਤੀ ਜਾਵੇ।
‘ਅਫਗਾਨ ਵਿਟਨੈੱਸ’ ਦੇ ਟੀਮ ਨੇਤਾ ਡੇਵਿਡ ਓਸਬੌਰਨ ਨੇ ਕਿਹਾ ਕਿ ਇਹ ਰਿਪੋਰਟ ਇਸ ਗੱਲ ਦੀ ਸਪੱਸ਼ਟ ਮਿਸਾਲ ਪੇਸ਼ ਕਰਦੀ ਹੈ ਕਿ ਤਾਲਿਬਾਨ ਵਿਰੋਧੀ ਲੜਾਕੂਆਂ ਖ਼ਿਲਾਫ਼ ਜੰਗਲੀ ਤਰੀਕੇ ਨਾਲ ਅਪਣਾ ਰਿਹਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
