ਅਫਗਾਨਿਸਤਾਨ ’ਚ ਤਾਲਿਬਾਨੀ ਕਮਾਂਡਰ ਜ਼ਰਕਾਵੀ ਸਮਤੇ 6 ਅੱਤਵਾਦੀ ਢੇਰ
Wednesday, Aug 28, 2019 - 02:43 AM (IST)

ਕੰਧਾਰ - ਅਫਗਾਨਿਸਤਾਨ ਦੇ ਕੰਧਾਰ ਸੂਬੇ ’ਚ ਇਕ ਅੱਤਵਾਦੀ ਸਮੂਹ ’ਤੇ ਹੋਏ ਹਵਾਈ ਹਮਲੇ ’ਚ ਤਾਲਿਬਾਨ ਦੇ ਸੀਨੀਅਰ ਕਮਾਂਡਰ ਜ਼ਰਕਾਵੀ ਸਮੇਤ ਘਟੋਂ-ਘੱਟ 6 ਅੱਤਵਾਦੀ ਮਾਰੇ ਗਏ। ਦੱਖਣੀ ਖੇਤਰ ਦੇ ਬੁਲਾਰੇ ਮੁਹੰਮਦ ਸੇਦਿਕ ਈਸਾ ਨੇ ਮੰਗਲਵਾਰ ਨੂੰ ਦੱਸਿਆ ਕਿ ਅਮਰੀਕਾ ਨੀਤ ਗਠਜੋੜ ਬਲਾਂ ਨੇ ਕੰਧਾਰ ਸੂਬੇ ਦੇ ਘੋਰਾਕ ਜ਼ਿਲੇ ’ਚ ਸੋਮਵਾਰ ਨੂੰ ਰਾਤ ਅੱਤਵਾਦੀ ਸਮੂਹ ’ਤੇ ਹਵਾਈ ਹਮਲੇ ਕੀਤੇ ਜਿਨ੍ਹਾਂ ’ਚ ਤਾਲਿਬਾਨ ਦਾ ਸੀਨੀਅਰ ਕਮਾਂਡਰ ਜ਼ਰਕਾਵੀ ਅਤੇ 5 ਹੋਰ ਅੱਤਵਾਦੀ ਮਾਰੇ ਗਏ। ਜ਼ਰਕਾਵੀ ਕੰਧਾਰ ਸੂਬੇ ਦੇ ਸਵੈ-ਭੂ ਡਿਪਟੀ ਗਵਰਨਰ ਦੇ ਤੌਰ ’ਤੇ ਕੰਮ ਕਰਦਾ ਸੀ। ਉਸ ਦੀ ਮੌਤ ਨਾਲ ਤਾਲਿਬਾਨ ਨੂੰ ਕਰਾਰਾ ਝਟਕਾ ਲੱਗਾ ਹੈ। ਤਾਲਿਬਾਨ ਨੇ ਹੁਣ ਤੱਕ ਇਸ ਬਾਰੇ ’ਚ ਕੋਈ ਟਿੱਪਣੀ ਨਹÄ ਕੀਤੀ ਹੈ।