ਪੰਜਾਬ ''ਚ ਪਾਣੀ ਦਾ ਵੱਡਾ ਸੰਕਟ! ਵਿਧਾਨ ਸਭਾ ''ਚ ਚੱਲ ਰਹੀ ਗੰਭੀਰ ਚਰਚਾ
Tuesday, Mar 25, 2025 - 12:49 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵਲੋਂ ਪਾਣੀ ਦੇ ਵੱਡੇ ਸੰਕਟ ਸਬੰਧੀ ਮਤਾ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਮਤਾ ਪੇਸ਼ ਕੀਤਾ ਕਿ ਸੂਬੇ 'ਚ ਪਾਣੀ ਦੇ ਦਿਨ ਪ੍ਰਤੀ ਦਿਨ ਹੇਠਾਂ ਜਾ ਰਹੇ ਪੱਧਰ ਅਤੇ ਵਾਤਾਵਰਣ ਦੀ ਸੰਭਾਲ ਲਈ ਤੁਰੰਤ ਪ੍ਰਭਾਵੀ ਕਦਮ ਚੁੱਕੇ ਜਾਣ ਤਾਂ ਜੋ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਰੋਕਿਆ ਜਾ ਸਕੇ। ਇਸ ਮਤੇ 'ਤੇ ਬਹਿਸ ਕਰਦਿਆਂ ਵੱਖ-ਵੱਖ ਵਿਧਾਇਕਾਂ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਲਾਲ ਡੋਰੇ ਅੰਦਰ ਆਉਂਦੇ ਪਲਾਟਾਂ ਦੇ ਕਬਜ਼ਾ ਧਾਰਕਾਂ ਲਈ ਵੱਡੀ ਖ਼ਬਰ, ਤੁਸੀਂ ਵੀ ਪੜ੍ਹੋ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਹ ਸਮਾਜ ਦਾ ਵਿਸ਼ਾ ਹੈ ਅਤੇ ਸਾਡੀ ਹੋਂਦ ਇਸ ਨਾਲ ਜੁੜੀ ਹੈ। ਕਈ ਸਾਲ ਪਹਿਲਾਂ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਪਾਣੀ ਬਾਰੇ ਬਹੁਤ ਗੰਭੀਰ ਗੱਲਾਂ ਕੀਤੀਆਂ ਸਨ। ਕਟਾਰੂਚੱਕ ਨੇ ਕਿਹਾ ਕਿ ਸਾਨੂੰ ਸਭ ਨੂੰ ਪਾਣੀ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪਠਾਨਕੋਟ ਵਿਖੇ ਚੱਕੀ ਦਰਿਆ 'ਤੇ ਵੀ ਬਹੁਤ ਵੱਡੀ ਝੀਲ ਬਣ ਸਕਦੀ ਹੈ ਅਤੇ ਇਸ ਨਾਲ ਪਾਣੀ ਦੀ ਸੰਭਾਲ ਹੋ ਸਕੇਗੀ। ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਪਾਣੀ ਦੀ ਸੰਭਾਲ ਲਈ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਹੋਣਗੀਆਂ ਬਲਦਾਂ ਤੇ ਕੁੱਤਿਆਂ ਦੀਆਂ ਦੌੜਾਂ! ਪੰਜਾਬ ਵਿਧਾਨ ਸਭਾ 'ਚ ਗੂੰਜਿਆ ਮੁੱਦਾ
ਸਾਨੂੰ ਸਭ ਨੂੰ ਇਹ ਗੱਲ ਦੇਖਣੀ ਚਾਹੀਦੀ ਹੈ ਕਿ ਸਾਡੇ ਵਿਧਾਇਕਾਂ, ਆਗੂਆਂ ਅਤੇ ਬਾਕੀ ਅਧਿਕਾਰੀਆਂ 'ਚੋਂ ਕਿੰਨਿਆਂ ਦੇ ਘਰ ਰੇਨ ਵਾਟਰ ਹਾਰਵੈਸਟਿੰਗ ਦਾ ਪ੍ਰਾਜੈਕਟ ਲੱਗਾ ਹੋਇਆ ਹੈ, ਜਿਸ ਨਾਲ ਪਾਣੀ ਦੀ ਸੰਭਾਲ ਹੋ ਸਕੇ। ਇਸ ਬਾਰੇ ਬੋਲਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਇਹ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਟਿਊਬਵੈੱਲਾਂ ਰਾਹੀਂ ਵੀ ਧਰਤੀ 'ਚੋਂ ਪਾਣੀ ਕੱਢਿਆ ਗਿਆ ਅਤੇ ਝੋਨੇ ਦੀ ਖੇਤੀ ਸ਼ੁਰੂ ਹੋਈ। ਇਸ ਨਾਲ ਹਰੀ ਕ੍ਰਾਂਤੀ ਵੀ ਆਈ, ਤਰੱਕੀ ਵੀ ਹੋਈ ਪਰ ਝੋਨੇ ਕਰਕੇ ਦਰੱਖਤ ਬਹੁਤ ਕੱਟੇ ਗਏ। ਅੱਜ ਪੰਛੀਆਂ ਦੇ ਬੈਠਣ ਨੂੰ ਦਰੱਖਤ ਨਹੀਂ ਹਨ। ਇਸ ਦੇ ਲਈ ਜਾਗਰੂਤਕਾ ਦੀ ਬੇਹੱਦ ਲੋੜ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8