ਹੁਸ਼ਿਆਰਪੁਰ 'ਚ ਵੱਡਾ ਹਾਦਸਾ, ਕੰਡੀ ਨਹਿਰ 'ਚ ਕਾਰ ਡਿੱਗਣ ਕਾਰਨ ਇਕ ਨੌਜਵਾਨ ਦੀ ਮੌਤ
Wednesday, Mar 26, 2025 - 05:37 PM (IST)

ਹਾਜੀਪੁਰ (ਜੋਸ਼ੀ)- ਹੁਸ਼ਿਆਰਪੁਰ ਦੇ ਹਾਜੀਪੁਰ ਵਿਖੇ ਕੰਡੀ ਨਹਿਰ 'ਚ ਇਕ ਕਾਰ ਡਿੱਗਣ ਕਰਕੇ ਇਕ ਨੌਜਵਾਨ ਦੀ ਮੌਤ ਹੋ ਗਈ ׀ ਮ੍ਰਿਤਕ ਦੀ ਪਛਾਣ ਰੋਹਿਤ ਕੁਮਾਰ ਸ਼ੈਂਕੀ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਰਣਸੋਤਾ ਵਜੋਂ ਹੋਈ ਹੈ। ਉਕਤ ਨੌਜਵਾਨ ਪਿੰਡ ਰਣਸੋਤਾ ਤੋਂ ਪਿੰਡ ਨੰਗਲ ਬਿਹਾਲਾਂ ਵਿਖੇ ਵਾਲ ਪੇਪਰ ਲਗਾਉਣ ਦੀ ਦੁਕਾਨ ਕਰਦਾ ਸੀ।
ਇਹ ਵੀ ਪੜ੍ਹੋ: ਪੰਜਾਬ 'ਚ 27 ਮਾਰਚ ਲਈ ਹੋ ਗਿਆ ਵੱਡਾ ਐਲਾਨ, ਵਧੀ ਹਲਚਲ
ਬੀਤੀ ਰਾਤ ਨੂੰ ਉਹ ਆਪਣੀ ਦੁਕਾਨ ਬੰਦ ਕਰਕੇ ਕੰਡੀ ਨਹਿਰ ਦੇ ਰਸਤੇ ਆਪਣੇ ਰਿਸ਼ਤੇਦਾਰਾਂ ਦੇ ਪਿੰਡ ਗੋਈਵਾਲ ਆਪਣੀ ਕਾਰ ਨੰਬਰ ਪੀ. ਬੀ. 54-ਡੀ-4373 'ਤੇ ਜਾ ਰਿਹਾ ਸੀ ׀ ਜਦੋਂ ਉਹ ਪਿੰਡ ਨਾਰਨੌਲ ਦੇ ਲਾਗੇ ਪੁੱਜਿਆ ਤਾਂ ਉਸ ਦੀ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਕੰਡੀ ਨਹਿਰ ਡਿੱਗ ਪਈ। ਕਾਰ ਨਹਿਰ ਡਿੱਗਣ ਦਾ ਪਤਾ ਜਿਵੇਂ ਹੀ ਪਿੰਡ ਨਾਰਨੌਲ ਦੇ ਲੋਕਾਂ ਨੂੰ ਲੱਗਿਆ ਤਾਂ ਉਨ੍ਹਾਂ ਇਸ ਘਟਨਾ ਦੀ ਸੂਚਨਾ ਹਾਜੀਪੁਰ ਪੁਲਸ ਨੂੰ ਦਿੱਤੀ ׀
ਇਹ ਵੀ ਪੜ੍ਹੋ: ਪੰਜਾਬ 'ਚ ਪ੍ਰਸ਼ਾਸਨਿਕ ਪੱਧਰ 'ਤੇ ਵੱਡਾ ਫੇਰਬਦਲ, ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ
ਸੂਚਨਾ ਮਿਲਦੇ ਹੀ ਹਾਜੀਪੁਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਦੇ ਸਹਿਯੋਗ ਨਾਲ ਕਾਰ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਕਾਰ ਚਾਲਕ ਰੋਹਿਤ ਕੁਮਾਰ ਸ਼ੈਂਕੀ ਦੀ ਮੌਤ ਹੋ ਚੁੱਕੀ ਸੀ ׀ ਪੁਲਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ׀ ਲੋਕਾਂ ਦਾ ਕਹਿਣਾ ਹੈ ਕਿ ਅਗਰ ਸਰਕਾਰ ਨੇ ਕੰਡੀ ਨਹਿਰ ਦੇ ਕਿਨਾਰੇ ਸੁੱਰਖਿਆ ਦੀਵਾਰ ਬਣਾਈ ਹੁੰਦੀ ਤਾਂ ਅੱਜ ਨੌਜਵਾਨ ਦੀ ਮੌਤ ਨਾ ਹੁੰਦੀ ׀
ਇਹ ਵੀ ਪੜ੍ਹੋ: ਪੰਜਾਬ ਬਜਟ: ਅਨੁਸੂਚਿਤ ਜਾਤੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਾਰੇ ਕਰਜ਼ੇ ਕੀਤੇ ਮੁਆਫ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e