ਭੰਡਾਰੇ ਮੌਕੇ 6 ਲੱਖ ਦੇ ਕਰੀਬ ਸੰਗਤ ਪਹੁੰਚੀ ਡੇਰਾ ਬਿਆਸ, ਸਤਿਸੰਗ 'ਚ ਜਾਣੋ ਕੀ ਬੋਲੇ ਬਾਬਾ ਗੁਰਿੰਦਰ ਸਿੰਘ
Monday, Mar 24, 2025 - 11:06 AM (IST)

ਬਾਬਾ ਬਕਾਲਾ ਸਾਹਿਬ (ਰਾਕੇਸ਼) : ਰਾਧਾ ਸੁਆਮੀ ਡੇਰਾ ਬਿਆਸ ਵਿਖੇ ਅੱਜ ਭੰਡਾਰੇ ਮੌਕੇ ਦੂਰ ਦੁਰੇਡੇ ਤੋਂ ਸੰਗਤ ਦੇ ਰੂਪ 'ਚ ਸ਼ਰਧਾਲੂਆਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਸੰਗਤ ਵੱਲੋਂ ਡੇਰਾ ਬਿਆਸ ਦੇ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਫਰਮਾਏ ਗਏ ਸਤਿਸੰਗ ਦਾ ਆਨੰਦ ਮਾਣਿਆ ਗਿਆ। ਇਸ ਮੌਕੇ ਬਾਬਾ ਗੁਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਕਿਸੇ ਇਨਸਾਨ ਨੂੰ ਦੁੱਖ ਦੇਣ ਵਾਲਾ ਆਪ ਖੁੱਦ ਕਦੇ ਵੀ ਸੁਖੀ ਨਹੀਂ ਰਹਿ ਸਕਦਾ। ਬਾਬਾ ਗੁਰਿੰਦਰ ਸਿੰਘ ਨੇ ਸਤਿਸੰਗ ਦੌਰਾਨ ਜਿਥੇ ਸਾਰੀ ਸੰਗਤ ਨੂੰ ਇਨਸਾਨੀਅਨ ਦੇ ਨਾਤੇ ਭਾਈਚਾਰਕ ਸਾਂਝ ਬਨਾਉਣ ਦੀ ਪ੍ਰੇਰਣਾ ਦਿਤੀ, ਉਥੇ ਨਾਲ ਹੀ ਨਾਮ ਸ਼ਬਦ ਦੀ ਕਮਾਈ ਕਰਨ `ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਹ ਮਨੁੱਖ ਜਾਮਾ ਪਤਾ ਨਹੀ ਕਿੰਨੀਆ ਜੂਨਾਂ ਭੁਗਤਣ ਤੋਂ ਬਾਅਦ ਮਿਲਿਆ ਹੈ, ਸਾਨੂੰ ਇਸ ਜੀਵਨ ਦਾ ਆਨੰਦ ਮਾਨਣਾ ਚਾਹੀਦਾ ਹੈ ਅਤੇ ਆਪਣੀ ਜ਼ਿੰਦਗੀ ਵਿਚ ਉਸ ਪ੍ਰਮਾਤਮਾ ਨਾਲ ਜੁੜਣ ਦਾ ਵੀ ਇਹ ਵਧੀਆ ਮੌਕਾ ਮਿਲਿਆ ਹੈ, ਜਿਸਨੂੰ ਸੰਭਾਲਣ ਦੀ ਲੋੜ ਹੈ।
ਇਹ ਵੀ ਪੜ੍ਹੋ : ਇੰਸਪੈਕਟਰ ਸਮੇਤ ਪੰਜ ਮੁਲਾਜ਼ਮਾਂ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ, ਐੱਸ. ਐੱਸ. ਪੀ. ਤੋਂ ਮੰਗਿਆ ਹਲਫਨਾਮਾ
ਭੰਡਾਰੇ ਮੌਕੇ ਡੇਰਾ ਬਿਆਸ ਵਿਖੇ ਕਰੀਬ 6 ਲੱਖ ਤੋਂ ਵਧੇਰੇ ਸੰਗਤਾਂ ਪੁੱਜੀਆ। ਡੇਰੇ ਦੀਆਂ ਸਾਰੀਆਂ ਪਾਰਕਿੰਗਾਂ ਵੀ ਫੁੱਲ ਦਿਖਾਈਆਂ ਦਿੱਤੀਆ। ਸਤਿਸੰਗ ਦੌਰਾਨ ਹਜ਼ੂਰ ਜਸਦੀਪ ਸਿੰਘ ਗਿੱਲ ਵੀ ਮੌਜੂਦ ਰਹੇ। ਸਤਿਸੰਗ ਦੇ ਅੰਤ ਵਿਚ ਡੇਰਾ ਮੁਖੀ ਨੇ ਸਮੂਹ ਸੰਗਤ ਨੂੰ ਇਹ ਵੀ ਬੇਨਤੀ ਕੀਤੀ ਕਿ ਅਗਲਾ ਸਤਿਸੰਗ 30 ਮਾਰਚ ਨੂੰ ਹੋਵੇਗਾ, ਜਿਨ੍ਹਾਂ ਨੇ ਵੀ ਆਉਣਾ ਹੋਵੇ ਬੜੀ ਖੁਸ਼ੀ ਨਾਲ ਆ ਸਕਦੇ ਹਨ।
ਇਹ ਵੀ ਪੜ੍ਹੋ : ਵਾਹਨਾਂ ਲਈ ਨਵੀਂ ਰਜਿਸਟਰੇਸ਼ਨ ਨੰਬਰ ਪਲੇਟ ਕੀਤੀ ਗਈ ਤਿਆਰ, ਖਾਸੀਅਤ ਜਾਣ ਉੱਡਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e