ਜੇਲ੍ਹ ''ਚ ਕੈਦੀ ਦੇ ਸਿਰ ''ਚ ਸਰੀਏ ਨਾਲ ਹਮਲਾ ਕਰ ਕੀਤਾ ਜ਼ਖਮੀ, ਸਿਵਲ ਹਸਪਤਾਲ ਕਰਵਾਇਆ ਦਾਖ਼ਲ

Monday, Mar 17, 2025 - 08:07 AM (IST)

ਜੇਲ੍ਹ ''ਚ ਕੈਦੀ ਦੇ ਸਿਰ ''ਚ ਸਰੀਏ ਨਾਲ ਹਮਲਾ ਕਰ ਕੀਤਾ ਜ਼ਖਮੀ, ਸਿਵਲ ਹਸਪਤਾਲ ਕਰਵਾਇਆ ਦਾਖ਼ਲ

ਲੁਧਿਆਣਾ (ਸਿਆਲ) : ਸੈਂਟਰਲ ਜੇਲ੍ਹ ਦੇ ਇਕ ਕੈਦੀ ’ਤੇ ਲੋਹੇ ਦੇ ਸਰੀਏ ਨਾਲ ਦੂਜੇ ਕੈਦੀਆਂ ਨੇ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀ ਕੈਦੀ ਦੀ ਪਛਾਣ ਅਮਨਦੀਪ ਸਿੰਘ ਭਾਊ ਵਜੋਂ ਹੋਈ ਹੈ, ਜਿਸ ’ਤੇ ਧਾਰਾ 307 ਦੇ ਅਧੀਨ ਮਾਮਲਾ ਦਰਜ ਹੋਣ ’ਤੇ ਜੇਲ੍ਹ ’ਚ ਬੰਦ ਹੈ। ਦੱਸਿਆ ਜਾਂਦਾ ਹੈ ਕਿ 2 ਕੈਦੀਆਂ ਦੀ ਤਕਰਾਰ ਤੋਂ ਬਾਅਦ ਉਸ ’ਤੇ ਲੋਹੇ ਦੇ ਸਰੀਏ ਨਾਲ ਹਮਲਾ ਕੀਤਾ ਗਿਆ। ਉਸ ਦੇ ਸਿਰ ’ਤੇ ਸੱਟ ਲੱਗਣ ਨਾਲ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ : ਮਾਮੇ ਦੇ ਮੁੰਡੇ ਨੇ ਭੂਆ ਦੇ ਮੁੰਡੇ ਨਾਲ ਮਾਰੀ 5 ਲੱਖ ਦੀ ਠੱਗੀ, ਲੋਹ ਲੰਗਰ ਦੀ ਜ਼ਮੀਨ ’ਚੋਂ ਵੇਚ ’ਤਾ ਪਲਾਟ

ਉਸ ਨੂੰ ਇਲਾਜ ਲਈ ਜੇਲ੍ਹ ਹਸਪਤਾਲ ’ਚ ਲਿਜਾਇਆ ਗਿਆ, ਉਥੇ ਮੈਡੀਕਲ ਅਧਿਕਾਰੀਆਂ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਉਥੇ ਹੀ ਜੇਲ੍ਹ ਪ੍ਰਸ਼ਾਸਨ ਘਟਨਾ ਦੀ ਜਾਂਚ ਕਰ ਰਿਹਾ ਹੈ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹਮਲਾ ਕਰਨ ਵਾਲੇ ਮੁਲਜ਼ਮਾਂ ’ਤੇ ਬਣਦੀ ਕਾਰਵਾਈ ਹੋ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News