ਬ੍ਰੈਸਟ ਕੈਂਸਰ : ਕੀਮੋ ਥੈਰੇਪੀ ’ਚ ਵਿਟਾਮਿਨ ਸਪਲੀਮੈਂਟ ਲੈਣ ਨਾਲ ਵੱਧ ਜਾਂਦਾ ਹੈ ਮੌਤ ਦਾ ਖਤਰਾ

12/25/2019 7:59:55 PM

ਨਿਊਯਾਰਕ -ਬ੍ਰੈਸਟ ਕੈਂਸਰ ਤੋਂ ਪੀੜਤ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਵਿਟਾਮਿਨ ਸਪਲੀਮੈਂਟ ਅਤੇ ਐਂਟੀਆਕਸੀਡੈਂਟ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇੰਝ ਕਰਨ ਨਾਲ ਬੀਮਾਰੀ ਦੇ ਵਾਪਸ ਆਉਣ ਅਤੇ ਮੌਤ ਤਕ ਜਾਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ। ਇਕ ਨਵੀਂ ਸਟੱਡੀ ’ਚ ਕਈ ਗੱਲਾਂ ਸਾਹਮਣੇ ਆਈਆਂ ਹਨ।

ਜੇ ਕੋਈ ਔਰਤ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ ਅਤੇ ਉਸ ਦਾ ਕੀਮੋ ਥੈਰੇਪੀ ਦਾ ਸੈਸ਼ਨ ਚੱਲ ਰਿਹਾ ਹੈ ਤਾਂ ਉਸ ਨੂੰ ਕਿਸੇ ਕੀਮਤ ’ਤੇ ਵੀ ਵਿਟਾਮਿਨ ਸਪਲੀਮੈਂਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਐਂਟੀਆਕਸੀਡੈਂਟ ਤੋਂ ਵੀ ਦੂਰ ਹੀ ਰਹਿਣਾ ਚਾਹੀਦਾ ਹੈ। ਇਨ੍ਹਾਂ ਦੋਹਾਂ ਦੀ ਵਰਤੋਂ ਕਰਨ ਨਾਲ ਮੌਤ ਦਾ ਖਤਰਾ 40 ਫੀਸਦੀ ਵੱਧ ਜਾਂਦਾ ਹੈ। ਸਟੱਡੀ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਟਾਮਿਨ ਦੀਆਂ ਗੋਲੀਆਂ ਦੀ ਵਰਤੋਂ ਕਰਨ ਨਾਲ ਕੈਂਸਰ ਦੇ ਵਿਗੜ ਜਾਣ ਦਾ ਡਰ ਬਣ ਜਾਂਦਾ ਹੈ।

ਸਟੱਡੀ ’ਚ ਇਹ ਗੱਲ ਕਹੀ ਗਈ ਹੈ ਕਿ ਡਾਕਟਰਾਂ ਨੂੰ ਕੀਮੋ ਥੈਰੇਪੀ ਦੌਰਾਨ ਮਰੀਜ਼ ਨੂੰ ਕਿਸੇ ਤਰ੍ਹਾਂ ਦਾ ਸਪਲੀਮੈਂਟ ਲੈਣ ਤੋਂ ਰੋਕ ਦੇਣਾ ਚਾਹੀਦਾ ਹੈ। ਜੋ ਨਵੇਂ ਸਬੂਤ ਮਿਲੇ ਹਨ, ਉਹ ਇਹ ਸਾਬਤ ਕਰਦੇ ਹਨ ਕਿ ਵਿਟਾਮਿਨ ਦੀਆਂ ਗੋਲੀਆਂ ਖਾਣ ਨਾਲ ਕੀਮੋ ਥੈਰੇਪੀ ਟ੍ਰੀਟਮੈਂਟ ’ਤੇ ਉਲਟ ਅਸਰ ਹੁੰਦਾ ਹੈ। ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ।

ਵਿਗਿਆਨੀਆਂ ਦੀ ਮੰਨੀਏ ਤਾਂ ਐਂਟੀਆਕਸੀਡੈਂਟ ਕੀਮੋ ਥੈਰੇਪੀ ਦੇ ਅਸਰ ਨੂੰ ਘਟਾ ਦਿੰਦੇ ਹਨ। ਇਸ ਦਾ ਕਾਰਣ ਇਹ ਹੈ ਕਿ ਕੀਮੋ ਦੀਆਂ ਦਵਾਈਆਂ ਸਾਡੇ ਸਰੀਰ ’ਤੇ ਜੋ ਅਸਰ ਕਰਦੀਆਂ ਹਨ, ਐਂਟੀ ਆਕਸੀਡੈਂਟ ਉਸ ਦੇ ’ਤੇ ਆਪਣਾ ਉਲਟ ਅਸਰ ਪਾਉਂਦੇ ਹਨ। ਨਿਊਯਾਰਕ ਸਥਿਤ ਰਾਸਵੇਲ ਪਾਰਕ ਕੰਪਰੀਹੈਂਸਿਵ ਕੈਂਸਰ ਸੈਂਟਰ ਦੇ ਖੋਜੀਆਂ ਦਾ ਕਹਿਣਾ ਹੈ ਕਿ ਕੀਮੋ ਥੈਰੇਪੀ ਦੀ ਪੂਰੀ ਪ੍ਰਕਿਰਿਆ ਆਕਸੀਡੈਂਟਿਵ ਸਟ੍ਰੈੱਸ ’ਤੇ ਨਿਰਭਰ ਹੈ ਜਦਕਿ ਐਂਟੀ ਆਕਸੀਡੈਂਟ ਵਿਟਾਮਿਨ ਏ.ਏ., ਸੀ.ਏ., ਈ. ਅਤੇ ਬੀ12 ਏ ਆਕਸੀਡੈਂਟਿਵ ਸਟ੍ਰੈੱਸ ਨੂੰ ਹੋਣ ਤੋਂ ਰੋਕ ਦਿੰਦੇ ਹਨ।

ਬੀਮਾਰੀ ਦੇ ਵਾਪਸ ਆਉਣ ਦਾ ਖਤਰਾ 41 ਫੀਸਦੀ ਵੱਧ
ਸਟੱਡੀ ’ਚ ਖੋਜੀਆਂ ਨੇ 1134 ਮਰੀਜ਼ਾਂ ’ਤੇ ਆਪਣਾ ਫੋਕਸ ਕੀਤਾ। 6 ਸਾਲ ਤਕ ਮਰੀਜ਼ਾਂ ’ਤੇ ਨਜ਼ਰ ਰੱਖੀ ਗਈ। ਇਸ ਦੌਰਾਨ ਸਟੱਡੀ ’ਚ ਸ਼ਾਮਲ ਲੋਕਾਂ ਕੋਲੋਂ ਉਨ੍ਹਾਂ ਦੇ ਲਾਈਫ ਸਟਾਈਲ, ਡਾਈਟ ਅਤੇ ਕਸਰਤ ਕਰਨ ਦੀਆਂ ਆਦਤਾਂ ਸਬੰਧੀ ਕਈ ਸਵਾਲ ਪੁੱਛੇ ਗਏ। ਇਸ ਦੌਰਾਨ ਖੋਜਕਰਤਾਵਾਂ ਨੇ ਇਹ ਗੱਲ ਨੋਟ ਕੀਤੀ ਕਿ ਜਿਨ੍ਹਾਂ ਮਰੀਜ਼ਾਂ ਨੇ ਕੀਮੋ ਥੈਰੇਪੀ ਦੌਰਾਨ ਐਂਟੀਆਕਸੀਡੈਂਟ ਦੀ ਵਰਤੋਂ ਕੀਤੀ, ਉਨ੍ਹਾਂ ’ਚ ਬ੍ਰੈਸਟ ਕੈਂਸਰ ਦੇ ਮੁੜ ਤੋਂ ਹੋਣ ਭਾਵ ਬੀਮਾਰੀ ਦੇ ਵਾਪਸ ਆਉਣ ਦਾ ਖਤਰਾ 41 ਫੀਸਦੀ ਤਕ ਵਧ ਗਿਆ। ਨਾਲ ਹੀ ਉਨ੍ਹਾਂ ਦੀ ਮੌਤ ਹੋਣ ਦਾ ਡਰ ਵੀ 40 ਫੀਸਦੀ ਤਕ ਵਧ ਗਿਆ। ਜਿਨ੍ਹਾਂ ਮਰੀਜ਼ਾਂ ਨੇ ਸਪਲੀਮੈਂਟ ਦੀ ਵਰਤੋਂ ਨਹੀਂ ਕੀਤੀ, ਤੁਲਨਾ ’ਚ ਉਹ ਵਧੇਰੇ ਸਿਹਤਮੰਦ ਰਹੇ।


Karan Kumar

Content Editor

Related News