ਆਪਣੀ ਫੌਜ ਨੂੰ ਮਜ਼ਬੂਤ ਕਰੇਗਾ ਤਾਈਵਾਨ ਪਰ ਸ਼ਾਂਤੀ ਦਾ ਹਿਮਾਇਤੀ

Tuesday, Oct 10, 2017 - 01:57 PM (IST)

ਆਪਣੀ ਫੌਜ ਨੂੰ ਮਜ਼ਬੂਤ ਕਰੇਗਾ ਤਾਈਵਾਨ ਪਰ ਸ਼ਾਂਤੀ ਦਾ ਹਿਮਾਇਤੀ

ਤਾਈਪੇ (ਭਾਸ਼ਾ)— ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਨੇ ਆਪਣੇ ਦੇਸ਼ ਦੀ ਫੌਜ ਨੂੰ ਮਜ਼ਬੂਤ ਕਰਨ ਦੀ ਗੱਲ ਆਖੀ ਹੈ ਪਰ ਇਸ ਦੇ ਨਾਲ ਹੀ ਕਿਹਾ ਕਿ ਉਹ ਆਪਣੇ ਸਭ ਤੋਂ ਵੱਡੇ ਦੁਸ਼ਮਣ ਚੀਨ ਨਾਲ ਯੁੱਧ ਨਹੀਂ ਚਾਹੁੰਦਾ। ਸਾਈ ਦੇ ਪਿਛਲੇ ਸਾਲ ਮਈ 'ਚ ਸੱਤਾ ਸੰਭਾਲਣ ਤੋਂ ਬਾਅਦ ਦੋਹਾਂ ਦੇਸ਼ਾਂ ਦਰਮਿਆਨ ਸੰਬੰਧ ਤੇਜ਼ੀ ਨਾਲ ਵਿਗੜੇ ਹਨ। ਚੀਨ ਨੇ ਤਾਈਵਾਨ ਨਾਲ ਆਪਣੇ ਸਾਰੀ ਅਧਿਕਾਰਤ ਗੱਲਬਾਤ ਬੰਦ ਕਰ ਦਿੱਤੀ ਹੈ। 
ਸਾਈ ਨੇ ਸੋਮਵਾਰ ਨੂੰ ਰਾਸ਼ਟਰੀ ਦਿਵਸ ਸਮਾਰੋਹ 'ਚ ਆਪਣੇ ਸੰਬੋਧਨ 'ਚ ਕਿਹਾ ਕਿ ਤਾਈਵਾਨ ਆਪਣੇ ਫੌਜੀ ਜੈੱਟ ਅਤੇ ਪਣਡੁੱਬੀਆਂ ਦੇ ਨਿਰਮਾਣ ਲਈ ਵਚਨਬੱਧ ਹੈ। ਸਾਈ ਨੇ ਕਿਹਾ ਕਿ ਸਾਨੂੰ ਆਪਣੀ ਸਾਈਬਰ ਸੁਰੱਖਿਆ ਵਧਾਉਣ ਅਤੇ ਜਾਸੂਸੀ ਦੇ ਖਤਰਿਆਂ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਫੌਜੀਆਂ ਦਾ ਮਨੋਬਲ ਵਧਾਇਆ ਜਾਣਾ ਚਾਹੀਦਾ ਹੈ। ਰਾਸ਼ਟਰਪਤੀ ਨੇ ਇਸ ਦੇ ਨਾਲ ਹੀ ਕਿਹਾ ਕਿ ਅਸੀਂ ਆਪਣੀਆਂ ਫੌਜੀ ਸਮਰੱਥਾਵਾਂ ਨੂੰ ਮਜ਼ਬੂਤ ਕਰ ਰਹੇ ਹਾਂ ਪਰ ਅਸੀਂ ਯੁੱਧ ਨਹੀਂ ਚਾਹੁੰਦੇ। ਚੀਨ ਵਾਰ-ਵਾਰ ਕਹਿੰਦਾ ਰਿਹਾ ਹੈ ਕਿ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਾਈ ਨੂੰ ਇਹ ਗੱਲ ਮਨਜ਼ੂਰ ਕਰਨੀ ਚਾਹੀਦੀ ਹੈ ਕਿ ਦੋਵੇਂ ਪੱਖ 'ਇਕ ਚੀਨ' ਦਾ ਹਿੱਸਾ ਹਨ ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਹੈ।


Related News