ਤਾਈਵਾਨ ਨੇ ਚੀਨ ''ਤੇ ਟਾਪੂ ਨੂੰ ਕਬਜ਼ਾਉਣ ਲਈ ''ਗ੍ਰੇ ਜ਼ੋਨ'' ਦੇ ਹੱਥਕੰਡੇ ਅਪਣਾਉਣ ਦਾ ਲਾਇਆ ਦੋਸ਼

Wednesday, Nov 10, 2021 - 04:32 PM (IST)

ਤਾਈਵਾਨ ਨੇ ਚੀਨ ''ਤੇ ਟਾਪੂ ਨੂੰ ਕਬਜ਼ਾਉਣ ਲਈ ''ਗ੍ਰੇ ਜ਼ੋਨ'' ਦੇ ਹੱਥਕੰਡੇ ਅਪਣਾਉਣ ਦਾ ਲਾਇਆ ਦੋਸ਼

ਤਾਈਪੇ- ਤਾਈਵਾਨ ਨੇ ਚੀਨ 'ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਚੀਨ ਸਿੱਧੇ ਫ਼ੌਜੀ ਸੰਘਰਸ਼ 'ਚ ਉਲਝੇ ਬਿਨਾ ਉਸ ਦੀ ਫ਼ੌਜੀ ਸਮਰਥਾਵਾਂ ਨੂੰ ਕਮਜ਼ੋਰ ਕਰਕੇ ਤੇ ਲੋਕਾਂ ਦੀ ਰਾਏ ਨੂੰ ਪ੍ਰਭਾਵਿਤ ਕਰਕੇ ਟਾਪੂ ਨੂੰ ਆਪਣੇ ਕਬਜ਼ੇ 'ਚ ਲੈਣਾ ਚਾਹੁੰਦਾ ਹੈ। ਤਾਈਵਾਨ ਦੇ ਰੱਖਿਆ ਮੰਤਰਾਲਾ ਨੇ ਇਕ ਦੋ ਸਾਲਾਂ ਰਿਪੋਰਟ 'ਚ ਕਿਹਾ ਕਿ ਚੀਨ ਤਾਈਵਾਨ 'ਤੇ ਦਬਾਅ ਬਣਾਉਣ ਲਈ 'ਗ੍ਰੇ ਜ਼ੋਨ' ਰਣਨੀਤੀਆਂ ਦਾ ਇਸਤੇਮਾਲ ਕਰ ਰਿਹਾ ਹੈ।

ਇਹ ਵੀ ਪੜ੍ਹੋ : ਤਾਇਵਾਨ ’ਚ ਅਮਰੀਕੀ ਪ੍ਰਤੀਨਿਧੀ ਮੰਡਲ ਦੀ ਯਾਤਰਾ ਨਾਲ ਬੌਖਲਾਇਆ ਚੀਨ

'ਗ੍ਰੇ ਜ਼ੋਨ' ਰਣਨੀਤੀ ਦੇ ਤਹਿਤ ਕੋਈ ਵਿਰੋਧੀ ਵੱਡੇ ਪੱਧਰ 'ਤੇ ਸਿੱਧੇ ਸੰਘਰਸ਼ ਤੋਂ ਬਚਦੇ ਹੋਏ ਆਪਣੇ ਮਤਲਬ ਲਈ ਅਪ੍ਰਤੱਖ ਤਰੀਕੇ ਨਾਲ ਦਬਾਅ ਬਣਾਉਂਦਾ ਹੈ। ਚੀਨ ਤਾਈਵਾਨ 'ਤੇ ਆਪਣਾ ਦਾਅਵਾ ਕਰਦਾ ਹੈ। ਚੀਨ ਫ਼ੌਜੀ ਅਭਿਆਸ ਕਰਕੇ ਤੇ ਟਾਪੂ ਦੇ ਨੇੜੇ ਫ਼ੌਜੀ ਹਵਾਈ ਜਹਾਜ਼ ਭੇਜ ਕੇ ਤਾਈਵਾਨ ਦੇ ਵਿਰੁੱਧ ਤਾਕਤ ਦੀ ਵਰਤੋਂ ਦੇ ਆਪਣੇ ਖ਼ਤਰਿਆਂ ਨੂੰ ਵਧਾ ਰਿਹਾ ਹੈ। ਚੀਨ ਨੇ ਅਕਤੂਬਰ ਦੀ ਸ਼ੁਰੂਆਤ 'ਚ ਆਪਣੇ ਰਾਸ਼ਟਰੀ ਦਿਵਸ 'ਤੇ ਤਾਈਵਾਨ ਦੇ ਦੱਖਣੀ-ਪੱਛਮੀ ਖੇਤਰ 'ਚ 149 ਫੌਜ਼ੀ ਹਵਾਈ ਜਹਾਜ਼ ਭੇਜੇ ਸਨ, ਜਿਸ ਤੋਂ ਬਾਅਦ ਤਾਈਵਾਨ ਨੂੰ ਆਪਣੀ ਹਵਾਈ ਰੱਖਿਆ ਪ੍ਰਣਾਲੀ ਨੂੰ ਸਰਗਰਮ ਕਰਨਾ ਪਿਆ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਤਾਈਵਾਨ ਦੀ ਹਵਾਈ ਫ਼ੌਜ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਨੂੰ ਦਰਸ਼ਾਉਂਦਾ ਹੈ।

ਇਹ ਵੀ ਪੜ੍ਹੋ : ਫੂਮਿਓ ਕਿਸ਼ਿਦਾ ਮੁੜ ਬਣੇ ਜਾਪਾਨ ਦੇ ਪ੍ਰਧਾਨ ਮੰਤਰੀ

ਉਸ ਨੇ ਕਿਹਾ ਕਿ ਚੀਨ ਤਾਈਵਾਨ ਦੇ ਖ਼ਿਲਾਫ਼ ਜੋ ਰਣਨੀਤੀ ਅਪਣਾ ਰਿਹਾ ਹੈ, ਉਸ 'ਚ ਸਾਈਬਰ ਜੰਗ ਛੇੜਨਾ, ਪ੍ਰਾਪੇਗੰਡਾ ਕਰਨਾ ਤੇ ਤਾਈਵਾਨ ਨੂੰ ਕੌਮਾਂਤਰੀ ਪੱਧਰ 'ਤੇ ਅਲੱਗ-ਥਲੱਗ ਕਰਨ ਲਈ ਮੁਹਿੰਮ ਚਲਾਉਣਾ ਸ਼ਾਮਲ ਹੈ, ਤਾਂ ਜੋ ਤਾਈਵਾਨ ਨੂੰ ਕੋਈ ਜੰਗ ਕੀਤੇ ਬਿਨਾ ਚੀਨ ਦੀਆਂ ਸ਼ਰਤਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਚੀਨ ਤੇ ਤਾਈਵਾਨ 1949 ਦੇ ਗ੍ਰਹਿ ਯੁੱਧ 'ਚ ਵੱਖ ਹੋ ਗਏ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News