ਤਾਈਵਾਨ ਨਾਲ ਤਣਾਅ ਦੇ ਵਿਚਕਾਰ ਚੀਨ ਨੇ ਦੱਖਣੀ ਚੀਨ ਸਾਗਰ ਨਾਲ ਕੀਤਾ ਜੰਗੀ ਅਭਿਆਸ
Saturday, Aug 27, 2022 - 12:10 PM (IST)
ਬੀਜਿੰਗ: ਤਾਈਵਾਨ ਦੇ ਨਾਲ ਤਣਾਅ ਦੇ ਵਿਚਕਾਰ ਤਾਈਪੇ ਨੂੰ ਧਮਕੀ ਦੇਣ ਲਈ ਚੀਨੀ ਦੇ ਇਕ ਜਹਾਜ਼ ਕੈਰੀਅਰ ਨੇ ਆਪਣੇ ਪੂਰੇ ਯੁੱਧ ਸਮੂਹ ਨਾਲ ਦੱਖਣੀ ਚੀਨ ਸਾਗਰ ਵਿੱਚ ਲੜਾਈ ਅਭਿਆਸ ਕੀਤਾ। ਇਸ ਵਿੱਚ ਇਕ ਪ੍ਰਮਾਣੂ ਊਰਜਾ ਸੰਚਾਲਿਤ ਪਣਡੁੱਬੀ ਸਮੇਤ ਜਲ ਸੈਨਾ ਦੇ ਜਹਾਜ਼ਾਂ ਦਾ ਇੱਕ ਬੇੜਾ ਸ਼ਾਮਲ ਸੀ। ਇਹ ਏਅਰਕ੍ਰਾਫਟ ਕੈਰੀਅਰ ਲਾਂਚ ਹੋਣ ਤੋਂ ਦੋ ਸਾਲ ਬਾਅਦ ਹੀ ਅਪਗ੍ਰੇਡ ਹੋਣ ਕਾਰਨ ਸੁਰਖੀਆਂ 'ਚ ਹੈ। ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦੀ ਜਲ ਸੈਨਾ ਦੇ ਦੂਜੇ ਏਅਰਕ੍ਰਾਫਟ ਕੈਰੀਅਰ ਸ਼ੈਡੋਂਗ ਨੇ ਹਾਲ ਹੀ ਵਿੱਚ ਦੱਖਣੀ ਚੀਨ ਸਾਗਰ ਵਿੱਚ ਵਿਆਪਕ ਅਭਿਆਸ ਕੀਤਾ।
ਇਹ ਚੀਨ ਦਾ ਪਹਿਲਾ ਘਰੇਲੂ ਏਅਰਕ੍ਰਾਫਟ ਕੈਰੀਅਰ ਹੈ। ਸਰਕਾਰੀ ਗਲੋਬਲ ਟਾਈਮਜ਼ ਦੀ ਸ਼ੁੱਕਰਵਾਰ ਨੂੰ ਇਕ ਖ਼ਬਰ ਅਨੁਸਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਜਹਾਜ਼ ਸਮੁੰਦਰੀ ਮਿਸ਼ਨਾਂ ਲਈ ਤਿਆਰ ਹੋ ਰਿਹਾ ਹੈ। ਖ਼ਬਰਾਂ ’ਚ ਬੁੱਧਵਾਰ ਨੂੰ ਜਾਰੀ ਪੀ.ਐੱਲ.ਏ. ਦੇ ਦੱਖਣੀ ਚੀਨ ਸਾਗਰ ਬੇੜੇ ਦੀ ਪ੍ਰੈਸ ਰਿਲੀਜ਼ ਦੇ ਹਵਾਲੇ ਨਾਲ ਕਿਹਾ ਗਿਆ ਕਿ ਸ਼ੇਨਡੋਂਗ ਨੇ ਬਲ ਦੀ ਸਮਰੱਥਾ ਨੂੰ ਵਿਆਪਕ ਤੌਰ 'ਤੇ ਪਰਖਣ ਲਈ ਦੱਖਣੀ ਚੀਨ ਸਾਗਰ ਵਿੱਚ ਇੱਕ ਅਣਦੱਸੀ ਥਾਂ 'ਤੇ ਅਭਿਆਸ ਕੀਤਾ। ਪ੍ਰੈਸ ਰਿਲੀਜ਼ ਅਨੁਸਾਰ, ਅਭਿਆਸ ਦੇ ਦੌਰਾਨ ਸ਼ਾਨਡੋਂਗ ਤੋਂ ਜੇ-15 ਲੜਾਕੂ ਜਹਾਜ਼ਾਂ ਨੇ ਉਡਾਣ ਭਰੀ ਅਤੇ ਉਸ ’ਤੇ ਉਤਰੇ। ਉਨ੍ਹਾਂ ਨੇ ਸਮੁੰਦਰੀ ਮਿਸ਼ਨਾਂ ਦੌਰਾਨ ਈਂਧਨ ਭਰਨ ਦਾ ਅਭਿਆਸ ਵੀ ਕੀਤਾ।