ਸੀਰੀਆ ''ਚ ਇਸਲਾਮਿਕ ਸਟੇਟ ਖਿਲਾਫ ਹਵਾਈ ਹਮਲਿਆਂ ''ਚ 105 ਦੀ ਮੌਤ
Friday, Nov 16, 2018 - 10:01 AM (IST)

ਦਮਿਸ਼ਕ(ਵਾਰਤਾ)— ਰਿਆ ਦੇ ਪੂਰਬੀ ਸੂਬੇ ਦੇਰ-ਅਲ ਜ਼ੋਰ 'ਚ ਪਿੱਛਲੇ ਇਕ ਹਫਤੇ ਵਿਚ ਇਸਲਾਮਿਕ ਸਟੇਟ (ਆਈ. ਐੱਸ) ਅੱਤਵਾਦੀਆਂ ਖਿਲਾਫ ਅਮਰੀਕੀ ਅਗਵਾਈ ਵਾਲੇ ਗਠਜੋੜ ਦੇ ਹਵਾਈ ਹਮਲੇ 'ਚ ਘੱਟ ਤੋਂ ਘੱਟ 105 ਲੋਕ ਮਾਰੇ ਗਏ। ਇਕ ਯੁੱਧ ਨਿਗਰਾਨੀ ਸੰਗਠਨ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੀਰੀਆ ਵਿਚ ਮਾਨਵ ਅਧਿਕਾਰਾਂ ਲਈ ਸੰਸਥਾ ਅਨੁਸਾਰ ਇਸਲਾਮਿਕ ਸਟੇਟ ਅੱਤਵਾਦੀਆਂ ਦਾ ਅੰਤਮ ਗੜ੍ਹ ਦੇਸ਼ ਦਾ ਪੂਰਬੀ ਪੇਂਡੂ ਇਲਾਕਾ ਦੇਰ ਅਲ-ਜੋਰ ਨੂੰ ਨਿਸ਼ਾਨਾ ਬਣਾ ਕੇ ਅਮਰੀਕੀ ਅਗਵਾਈ ਦੁਆਰਾ ਕੀਤੇ ਗਏ ਹਵਾਈ ਹਮਲਿਆਂ ਵਿਚ ਮਾਰੇ ਗਏ ਲੋਕਾਂ ਵਿਚ 80 ਬੱਚੇ ਅਤੇ ਔਰਤਾਂ ਸ਼ਾਮਿਲ ਹਨ। ਲੰਡਨ ਦੀ ਨਿਗਰਾਨੀ ਸੰਸਥਾ ਨੇ ਕਿਹਾ ਲਾਸ਼ਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਕਈ ਲੋਕਾਂ ਦੇ ਮਲਬੇ ਵਿਚ ਦਬੇ ਹੋਣ ਦਾ ਸ਼ੱਕ ਹੈ। ਸੀਰੀਆ ਦੇ ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਉਸ ਬਿਆਨ ਨੂੰ ਦੁਹਰਾਇਆ ਜਿਸ ਵਿਚ ਕਿਹਾ ਕਿ ਸੰਯੁਕਤ ਰਾਸ਼ਟਰ ਵਲੋਂ 'ਇਕ ਆਜ਼ਾਦ ਅੰਤਰਰਾਸ਼ਟਰੀ ਤੰਤਰ' ਬਣਾਉਣ ਅਪੀਲ ਕੀਤੀ ਹੈ ਤਾਂਕਿ ਅਮਰੀਕਾ ਦੇ ਗੰਠ-ਜੋੜ ਦੁਆਰਾ ਕੀਤੇ ਗਏ ਗੁਨਾਹਾਂ ਦੀ ਜਾਂਚ ਕੀਤੀ ਜਾ ਸਕੇ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾ ਸਕੇ। ਸੀਰੀਆਈ ਸਰਕਾਰ ਅਮਰੀਕਾ ਦੇ ਅਗਵਾਈ ਵਾਲੇ ਗੰਠ-ਜੋੜ ਦੇ ਇਰਾਦੇ 'ਤੇ ਲੰਬੇ ਸਮੇਂ ਤੋਂ ਸਵਾਲ ਚੁੱਕਦੀ ਆ ਰਹੀ ਹੈ।