ਸਿਡਨੀ ਦੇ ਮਸ਼ਹੂਰ ਬੀਚ ''ਤੇ ਝਾੜੀਆਂ ਨੂੰ ਲੱਗੀ ਅੱਗ, ਘਰਾਂ ਤੱਕ ਫੈਲਿਆ ਧੂੰਆਂ

02/17/2018 6:14:04 PM

ਸਿਡਨੀ—  ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਸਥਿਤ ਮਸ਼ਹੂਰ ਕੋਗੀ ਬੀਚ 'ਤੇ ਸ਼ਨੀਵਾਰ ਨੂੰ ਝਾੜੀਆਂ ਨੂੰ ਅੱਗ ਲੱਗ ਗਈ।  ਮੌਕੇ 'ਤੇ ਫਾਇਰ ਫਾਈਟਰਜ਼ ਅੱਗ ਬੁਝਾਉਣ ਦੇ ਕੰਮ 'ਚ ਜੁੱਟੇ ਹੋਏ ਹਨ। ਫਾਇਰ ਫਾਇਟਰਾਂ ਨੇ ਦੱਸਿਆ ਕਿ ਅੱਗ ਕੰਟਰੋਲ ਤੋਂ ਬਾਹਰ ਹੋ ਗਈ ਹੈ। ਅੱਗ ਲੱਗਭਗ 150 ਸੁਕਏਅਰ ਮੀਟਰ ਤੱਕ ਫੈਲ ਗਈ ਅਤੇ ਰਿਹਾਇਸ਼ੀ ਇਲਾਕਿਆਂ ਤੱਕ ਧੂੰਆਂ ਹੀ ਧੂੰਆਂ ਫੈਲ ਗਿਆ। ਧੂੰਆਂ ਗਲੀਆਂ 'ਚ ਫੈਲ ਗਿਆ, ਜਿਸ ਕਾਰਨ ਵੱਡੀ ਗਿਣਤੀ 'ਚ ਲੋਕ ਆਪਣੇ ਘਰਾਂ 'ਚੋਂ ਬਾਹਰ ਨਿਕਲ ਕੇ ਸੁਰੱਖਿਅਤ ਥਾਵਾਂ 'ਤੇ ਗਏ। 

PunjabKesari
ਟ੍ਰਿਪਲ ਜ਼ੀਰੋ 'ਤੇ ਫੋਨ ਕਰ ਕੇ ਸਥਾਨਕ ਵਾਸੀਆਂ ਨੇ ਮਦਦ ਮੰਗੀ। ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅੱਗ ਲੱਗਣ ਦੇ ਕਾਰਨ ਸ਼ੱਕੀ ਹਨ ਪਰ ਸ਼ੁਕਰ ਹੈ ਕਿ ਅੱਗ ਕਾਰਨ ਕਿਸੇ ਘਰ ਨੂੰ ਨੁਕਸਾਨ ਨਹੀਂ ਪੁੱਜਾ। ਤੇਜ਼ ਹਵਾਵਾਂ ਚਲਣ ਕਾਰਨ ਧੂੰਆ ਨੇੜੇ ਦੀਆਂ ਇਮਾਰਤ ਤੱਕ ਫੈਲ ਗਿਆ। ਫਾਇਰ ਫਾਈਟਰਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਛੇਤੀ ਹੀ ਅੱਗ 'ਤੇ ਕਾਬੂ ਪਾ ਲਿਆ ਜਾਵੇਗਾ। ਸਥਾਨਕ ਵਾਸੀਆਂ ਨੇ ਦੱਸਿਆ ਕਿ ਇੰਝ ਜਾਪ ਰਿਹਾ ਸੀ ਕਿ ਮੰਨੋ ਜਿਵੇਂ ਕੋਈ ਵੱਡਾ ਧਮਾਕਾ ਹੋ ਗਿਆ ਹੋਵੇ, ਜਿਸ ਕਾਰਨ ਧੂੰਆਂ ਫੈਲ ਗਿਆ ਹੈ।


Related News