ਸਿਡਨੀ ਦੇ ਵਿੱਤੀ ਸਲਾਹਕਾਰ ਨੇ ਜੂਏ (ਗੈਂਬਲਿੰਗ) 'ਚ ਖਰਚੇ ਗਾਹਕਾਂ ਦੇ 7,45,000 ਡਾਲਰ

06/29/2017 5:10:02 PM

ਸਿਡਨੀ (ਅਰਸ਼ਦੀਪ)-ਸਿਡਨੀ ਦੇ ਇੱਕ ਵਿੱਤੀ ਸਲਾਹਕਾਰ ਨੇ ਕਥਿਤ ਤੌਰ 'ਤੇ ਤਿੰਨ ਬਜ਼ੁਰਗ ਗਾਹਕਾਂ ਨਾਲ 7,45,000 ਡਾਲਰ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸਨੇ ਇਹ ਪੈਸਾ ਆਪਣੀ ਜੂਏ ਦੀ ਲੱਤ ਨੂੰ ਪੂਰੀ ਕਰਨ 'ਚ ਵਰਤ ਲਿਆ। ਸਿਡਨੀ ਦੀ ਸੈਂਟਰਲ ਲੋਕਲ ਕੋਰਟ ਵਿੱਚ ਦੋਸ਼ੀ ਐੱਮ.ਆਰ.ਐਡਵਰਡ ਟਰੌਲਰ ਨੇ ਸੁਣਵਾਈ ਦੌਰਾਨ ਦੱਸਿਆ ਕਿ ਉਸਨੇ ਜੋ ਕੀਤਾ ਹੈ ਉਹ ਪੂਰੀ ਤਰਾਂ ਗੈਰਕਾਨੂੰਨੀ ਹੈ। ਇਹ ਵੀ ਪਤਾ ਲੱਗਾ ਹੈ ਕਿ ਐੱਮ.ਆਰ.ਟਰੌਲਰ ਨੂੰ 2014 ਤੋਂ ਮਾਰਚ 2017 ਤੱਕ 35000 ਡਾਲਰ, 400,000 ਤੇ 3,10,000 ਤਿੰਨ ਗਾਹਕਾਂ ਵੱਲੋਂ ਇਨਵੈਸਟ ਕਰਨ ਲਈ ਦਿੱਤੇ ਗਏ ਸਨ। ਪਰ ਇਹ ਸਾਰੇ ਪੈਸੇ ਟਰੌਲਰ ਵੱਲੋਂ ਰਹਿਣ ਸਹਿਣ, ਸ਼ੌਪਿੰਗ ਤੇ ਜੂਅੇ ਵਿੱਚ ਖਰਚ ਦਿੱਤੇ ਗਏ। ਐੱਮ.ਆਰ.ਟਰੌਲਰ ਨੇ ਆਪਣੇ ਵਕੀਲ ਨਾਲ ਕੋਰਟ ਕੋਲੋਂ ਬੇਲ ਦੀ ਮੰਗ ਕੀਤੀ ਪਰ ਜੱਜ ਨੇ ਉਸਨੂੰ ਬੇਲ ਤੋਂ ਮਨ•ਾ ਕਰ ਦਿੱਤਾ ਤੇ ਉਸਦੇ ਕੇਸ ਦੀ ਅਗਲੀ ਸੁਣਵਾਈ 11 ਜੁਲਾਈ ਕਰਨ ਦਾ ਸਮਾਂ ਦਿੱਤਾ ਹੈ।


Related News