ਬੱਚੇ ਨੂੰ ਕਾਰ ''ਚ ਬੰਦ ਕਰ ਗਿਆ ਸੀ ਪਿਓ, ਅਦਾਲਤ ਨੇ ਲਾਇਆ ਜ਼ੁਰਮਾਨਾ

10/11/2017 1:12:37 PM


ਸਿਡਨੀ (ਬਿਊਰੋ)— ਸਿਡਨੀ ਦੇ ਇਕ ਵਿਅਕਤੀ ਨੂੰ 1300 ਡਾਲਰ ਦਾ ਜ਼ੁਰਮਾਨਾ ਲਾਇਆ ਗਿਆ ਹੈ। ਦਰਅਸਲ ਉਕਤ ਵਿਅਕਤੀ ਨੇ ਇਕ ਵੱਡੀ ਗਲਤੀ ਕੀਤੀ ਸੀ, ਉਹ ਆਪਣਾ 3 ਸਾਲਾ ਬੱਚਾ ਕਾਰ 'ਚ ਹੀ ਬੰਦ ਕਰ ਕੇ ਖੁਦ ਪੱਬ ਚਲਾ ਗਿਆ ਸੀ। ਇਹ ਘਟਨਾ ਬੀਤੇ ਦਿਨਾਂ ਦੀ ਹੈ। ਬੁੱਧਵਾਰ ਦੀ ਸਵੇਰ ਨੂੰ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਬੈਕਸਟਾਊਨ ਅਦਾਲਤ ਨੇ 41 ਸਾਲਾ ਵਿਅਕਤੀ 'ਤੇ ਜ਼ੁਰਮਾਨਾ ਲਾਇਆ ਹੈ। ਉਸ ਨੇ ਅਦਾਲਤ ਨੂੰ ਕਿਹਾ ਕਿ ਉਸ ਨੂੰ ਆਪਣੀ ਗਲਤੀ 'ਤੇ ਪਛਤਾਵਾ ਹੈ ਅਤੇ ਉਸ ਨੂੰ ਮੁਆਫ਼ ਕਰ ਦਿੱਤਾ ਜਾਵੇ। 
ਮੈਜਿਸਟ੍ਰੇਟ ਏਲੇਨ ਟ੍ਰਸਕਾਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਉਕਤ ਪਿਤਾ ਨੂੰ ਦੋਸ਼ੀ ਠਹਿਰਾਇਆ। ਅਦਾਲਤ 'ਚ ਆਪਣਾ ਪੱਖ ਰੱਖਦੇ ਹੋਏ ਪਿਤਾ ਨੇ ਕਿਹਾ ਕਿ ਉਸ ਕੋਲੋਂ ਵੱਡੀ ਗਲਤੀ ਹੋ ਗਈ ਹੈ ਅਤੇ ਉਸ ਨੂੰ ਇਸ ਗੱਲ ਦਾ ਪਛਤਾਵਾ ਵੀ ਹੈ, ਇਸ ਲਈ ਉਸ ਨੂੰ ਮੁਆਫ਼ ਕੀਤਾ ਜਾਵੇ। ਅਦਾਲਤ ਨੇ ਸਾਰੀ ਗੱਲ ਸੁਣਨ ਤੋਂ ਬਾਅਦ ਕਿਹਾ ਕਿ ਪਿਤਾ ਨੂੰ ਆਪਣੀ ਗਲਤੀ ਦਾ ਪਛਤਾਵਾ ਹੈ ਅਤੇ ਉਸ ਦੇ ਪਰਿਵਾਰ 'ਚ ਉਸ ਦੀ ਪਤਨੀ ਅਤੇ ਦੋ ਬੱਚੇ ਹਨ। ਇਸ ਵੱਡੀ ਗਲਤੀ ਕਾਰਨ ਸਜ਼ਾ ਦੇ ਤੌਰ 'ਤੇ ਉਸ ਨੂੰ ਜ਼ੁਰਮਾਨਾ ਭਰਨਾ ਪਵੇਗਾ ਤਾਂ ਕਿ ਅੱਗੇ ਤੋਂ ਅਜਿਹੀ ਗਲਤੀ ਨੂੰ ਦੋਹਰਾਇਆ ਨਾ ਜਾ ਸਕੇ।
ਦੱਸਣਯੋਗ ਹੈ ਸਿਡਨੀ ਦੇ ਰਹਿਣ ਵਾਲੇ ਵਿਅਕਤੀ ਨੇ ਆਪਣੇ 3 ਸਾਲਾ ਬੱਚੇ ਨੂੰ ਕਾਰ 'ਚ ਬੰਦ ਕਰ ਕੇ ਪੱਬ ਜਾਣਾ ਦੀ ਵੱਡੀ ਗਲਤੀ ਕੀਤੀ ਸੀ। ਬੱਚਾ ਕਾਰ 'ਚ ਰੋ ਰਿਹਾ ਸੀ ਅਤੇ ਉਸ ਨੂੰ ਨੇੜੇ ਦੀ ਨਾਈਂ ਦੀ ਦੁਕਾਨ 'ਚ ਸਥਿਤ ਇਕ ਵਿਅਕਤੀ ਨੇ ਦੇਖਿਆ ਸੀ। ਉਸ ਨੇ ਤੁਰੰਤ ਪੁਲਸ ਨੂੰ ਫੋਨ 'ਤੇ ਜਾਣਕਾਰੀ ਦਿੱਤੀ ਅਤੇ ਕਾਰ ਦਾ ਸ਼ੀਸ਼ਾ ਤੋੜ ਕੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ। ਬੱਚੇ ਨੇ ਕਾਰ 'ਚ ਹੀ ਉਲਟੀ ਕਰ ਦਿੱਤੀ ਸੀ, ਜੇਕਰ ਥੋੜ੍ਹੀ ਉਹ ਦੇਰ ਹੋਣ ਜਾਂਦੀ ਤਾਂ ਬੱਚੇ ਦੀ ਜਾਨ ਵੀ ਜਾ ਸਕਦੀ ਸੀ, ਕਿਉਂਕਿ ਪੁੱਧ ਹੋਣ ਕਾਰਨ ਕਾਰ 'ਚ ਗਰਮੀ ਬਹੁਤ ਹੋ ਗਈ ਸੀ। ਅਦਾਲਤ ਨੇ ਕਿਹਾ ਕਿ ਬੱਚੇ ਦੀ ਜਾਨ ਬਚਾਉਣ ਵਾਲਾ ਵਿਅਕਤੀ ਸਟਾਰ ਹੈ, ਜਿਸ ਨੇ ਸਮੇਂ ਸਿਰ ਮਦਦ ਕਰ ਕੇ ਆਪਣਾ ਫਰਜ਼ ਨਿਭਾਇਆ। ਅਦਾਲਤ ਨੇ ਉਕਤ ਵਿਅਕਤੀ ਨੂੰ ਪਿਤਾ ਤੋਂ ਚੰਗਾ ਇਨਸਾਨ ਦੱਸਿਆ।


Related News