..ਜਦੋਂ ਝੂਟਾ ਝੂਟਣ ਦੌਰਾਨ ਅਚਾਨਕ ਹੀ ਟੁੱਟਿਆ ਪੁਲ (ਵੀਡੀਓ)

02/23/2018 10:32:06 AM

ਰੁਝਾਓ ਸਿਟੀ(ਬਿਊਰੋ)— ਕਦੇ-ਕਦੇ ਸਾਡੀ ਹੀ ਕੋਈ ਅਜਿਹੀ ਹਰਕਤ ਸਾਡੇ 'ਤੇ ਭਾਰੀ ਪੈ ਜਾਂਦੀ ਹੈ। ਇਸ ਦੀ ਇਕ ਉਦਾਹਰਣ ਚੀਨ ਵਿਚ ਦੇਖਣ ਨੂੰ ਮਿਲੀ। ਜਿੱਥੇ ਕੁੱਝ ਟੂਰਿਸਟ ਇਕ ਸਸਪੈਂਡਡ ਫੁੱਟਬ੍ਰਿਜ 'ਤੇ ਖੜ੍ਹੇ ਝੂਟਾ ਝੂਟ ਰਹੇ ਸਨ ਕਿ ਅਚਾਨਕ ਬ੍ਰਿਜ ਟੁੱਟ ਗਿਆ ਅਤੇ ਉਸ 'ਤੇ ਖੜ੍ਹੇ ਸਾਰੇ ਲੋਕ ਪਾਣੀ ਵਿਚ ਡਿੱਗ ਗਏ। ਇਸ ਘਟਨਾ ਦੀ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ।


ਇਹ ਘਟਨਾ ਸੈਂਟਰਲ ਚੀਨ ਦੇ ਰੁਝਾਓ ਸਿਟੀ ਦੀ ਹੈ। ਇਕ ਮਿੰਟ ਦੀ ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕੁੱਝ ਟੂਰਿਸਟ ਪੁਲ ਦੇ ਇਕ ਕੰਢੇ 'ਤੇ ਖੜ੍ਹੇ ਹਨ ਅਤੇ ਕੁੱਝ ਦੂਜੇ ਕੰਢੇ 'ਤੇ। ਸਾਰੇ ਉਸ ਸਸਪੈਂਡਡ ਫੁੱਟਬ੍ਰਿਜ 'ਤੇ ਜਿਵੇਂ ਹੀ ਝੂਟਾ ਝੂਟਣ ਲੱਗੇ, ਅਚਾਨਕ ਹੀ ਪੁਲ ਟੁੱਟ ਗਿਆ ਅਤੇ ਲੱਗਭਗ ਸਾਰੇ ਲੋਕ ਪਾਣੀ ਵਿਚ ਡਿੱਗ ਗਏ। ਇਹ ਵੀਡੀਓ ਚੀਨ ਦੀ ਸੋਸ਼ਲ ਸਾਈਟਸ 'ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਇਸ ਨੂੰ ਲੈ ਕੇ ਲੋਕਾਂ ਵਿਚ ਕਾਫੀ ਗੁੱਸਾ ਹੈ। ਲੋਕਾਂ ਦੀ ਮੰਗ ਹੈ ਕਿ ਇਨ੍ਹਾਂ ਟੂਰਿਸਟਸ ਦੀ ਪਛਾਣ ਕਰ ਕੇ ਇਨ੍ਹਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਤਹਾਨੂੰ ਦੱਸ ਦਈਏ ਕਿ ਚੀਨ ਵਿਚ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਣ 'ਤੇ ਭਾਰੀ ਜੁਰਮਾਨਾ ਅਤੇ ਸਜ਼ਾ ਤੱਕ ਦਾ ਪ੍ਰਬੰਧ ਹੈ।


Related News