CDC ਨੂੰ ਕੋਵਿਡ ਟੀਕੇ ਲੱਗਣ ਤੋਂ ਬਾਅਦ ਦਿਲ 'ਚ ਬਹੁੱਤ ਘੱਟ ਪਰ ਉਮੀਦ ਤੋਂ ਜ਼ਿਆਦਾ ਸੋਜ ਦੇ ਮਿਲੇ ਮਾਮਲੇ
Wednesday, Jun 23, 2021 - 10:01 PM (IST)
ਇੰਟਰਨੈਸ਼ਨਲ ਡੈਸਕ- ਇਕ ਸਲਾਹਕਾਰ ਮੀਟਿੰਗ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਕਾਸ਼ਿਤ ਕੀਤੀ ਗਈ ਸੀ.ਡੀ.ਸੀ. ਦੀ ਰਿਪੋਰਟ ਮੁਤਾਬਕ ਲੋਕਾਂ 'ਚ ਫਾਈਜ਼ਰ ਜਾਂ ਮਾਡਰਨਾ ਦੇ ਕੋਵਿਡ ਟੀਕੇ ਲਵਾਉਣ ਵਾਲੇ ਲੋਕਾਂ 'ਚ ਦਿਲ ਦੀ ਸੋਜ ਦੇ 1200 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪ੍ਰਕਾਸ਼ ਸਿੰਘ ਬਾਦਲ ਦੀ ਪੁੱਛਗਿੱਛ ਤੋਂ ਬਾਅਦ ਹੁਣ SIT ਵਲੋਂ ਸੁਖਬੀਰ ਬਾਦਲ ਨੂੰ ਸੰਮਨ (ਵੀਡੀਓ)
ਟੀਕਾਕਰਨ ਕੈਂਪਾਂ 'ਤੇ ਸੀ.ਡੀ.ਸੀ. ਦੀ ਸਲਾਹਕਾਰ ਕਮੇਟੀ ਐੱਮ.ਆਰ.ਐੱਨ.ਏ. ਨੇ ਟੀਕੇ ਲਵਾਉਣ ਤੋਂ ਬਾਅਦ 16 ਤੋਂ 24 ਸਾਲਾਂ ਦੇ ਬੱਚਿਆਂ 'ਚ ਬਹੁੱਤ ਘੱਟ ਪਰ ਉਮੀਦ ਤੋਂ ਜ਼ਿਆਦਾ ਪਾਏ ਗਏ ਮਾਇਓਕਾਰਡੀਟਿਸ ਜਾਂ ਪੇਰੀਕਾਰਡਾਈਟਸ ਦੀ ਰਿਪੋਰਟ 'ਤੇ ਚਰਚਾ ਕਰਨ ਦੇ ਲਈ ਅੱਗੇ ਇਕ ਮੀਟਿੰਗ ਵੀ ਰੱਖੀ ਜਾ ਰਹੀ ਹੈ। ਮਾਇਓਕਾਰਡੀਟਿਸ ਦਿਲ ਦੀਆਂ ਮਾਸਪੇਸ਼ੀਆਂ ਦੀ ਸੋਜ ਹੈ ਜਦੋਂਕਿ ਪੇਰੀਕਾਰਡਾਈਟਸ ਦਿਲ ਦੇ ਨੇੜੇ ਝਿੱਲੀ ਦੀ ਸੋਜ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ’ਚ ਭਰਤੀ ਹੋਣ ਦਾ ਮੌਕਾ : ਕੈਪਟਨ ਵਲੋਂ 4362 ਕਾਂਸਟੇਬਲਾਂ ਦੀ ਭਰਤੀ ਦਾ ਐਲਾਨ
ਪੇਸ਼ਕਾਰੀ ਕਰ ਰਹੇ ਅਧਿਕਾਰੀਆਂ ਨੇ ਕਿਹਾ ਕਿ, “ਟੀਕਾਕਰਣ ਤੋਂ ਬਾਅਦ ਮਾਇਓਕਾਰਡੀਟਿਸ ਦੇ ਕੇਸਾਂ ਦੇ ਲੱਛਣ ਵੱਖ-ਵੱਖ ਹਨ ਜੋ ਕਿ ਖੁਰਾਕ 2 ਤੋਂ ਬਾਅਦ ਇਕ ਹਫਤੇ ਦੇ ਅੰਦਰ ਸਬ ਤੋਂ ਜ਼ਿਆਦਾ ਹੁੰਦੇ ਹਨ, ਜਿਸ 'ਚ ਛਾਤੀ ਦਾ ਦਰਦ ਸਭ ਤੋਂ ਆਮ ਲੱਛਣ ਹੁੰਦਾ ਹੈ।” ਸੀ.ਡੀ.ਸੀ. ਅਧਿਕਾਰੀ ਸੰਭਾਵਿਤ ਜੋਖਮਾਂ ਨੂੰ ਪੂਰੀ ਤਰ੍ਹਾਂ ਸਮਝਣ ਲਈ ਵਧੇਰੇ ਅੰਕੜੇ ਇਕੱਠੇ ਕਰ ਰਹੇ ਹਨ ਤਾਂਕਿ ਇਸ ਨੂੰ ਸਮਝ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਸਕੇ।