ਸਾਲ 2018 ਅਤੇ 2019 ਦੇ ਨੋਬਲ ਸਾਹਿਤ ਪੁਰਸਕਾਰਾਂ ਦਾ ਐਲਾਨ

Thursday, Oct 10, 2019 - 05:42 PM (IST)

ਸਾਲ 2018 ਅਤੇ 2019 ਦੇ ਨੋਬਲ ਸਾਹਿਤ ਪੁਰਸਕਾਰਾਂ ਦਾ ਐਲਾਨ

ਸਟਾਕਹੋਲਮ (ਭਾਸ਼ਾ)— ਸਾਹਿਤ ਦੇ ਨੋਬਲ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਾਲ 2018 ਦਾ ਨੋਬਲ ਸਾਹਿਤ ਪੁਰਸਕਾਰ ਪੋਲੈਂਡ ਦੀ ਲੇਖਿਕਾ ਓਲਗਾ ਤੁਕਾਸਰਜ਼ੁਕ ਨੂੰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਾਲ 2019 ਦਾ ਨੋਬਲ ਸਾਹਿਤ ਪੁਰਸਕਾਰ ਆਸਟ੍ਰੀਆ ਦੇ ਪੀਟਰ ਹੈਂਡਕੇ ਨੂੰ ਦਿੱਤਾ ਜਾਵੇਗਾ। ਸਵੀਡਿਸ਼ ਅਕੈਡਮੀ ਨੇ ਵੀਰਵਾਰ ਨੂੰ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਕੀਤਾ। 

 

ਓਲਗਾ ਤੋਕਾਰਜ਼ੁਕ ਨੂੰ ਸੀਮਾਵਾਂ ਦੇ ਆਰ-ਪਾਰ ਜੀਵਨ ਦੇ ਇਕ ਰੂਪ ਨੂੰ ਦਰਸਾਉਣ ਦੀ ਕਲਪਨਾ ਲਈ ਇਹ ਸਨਮਾਨ ਮਿਲੇਗਾ। ਆਸਟ੍ਰੀਆਈ ਲੇਖਕ ਪੀਟਰ ਹੈਂਡਕੇ ਨੂੰ ਮਨੁੱਖੀ ਅਨੁਭਵ ਦੀ ਘੇਰੇ ਅਤੇ ਵਿਸ਼ਸ਼ੇਤਾ ਨੂੰ ਭਾਸ਼ਾਈ ਸਰਲਤਾ ਜ਼ਰੀਏ ਖੋਜਣ ਦੇ ਮਹੱਤਵਪੂਰਨ ਕੰਮ ਲਈ 2019 ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। 

PunjabKesari

ਜ਼ਿਕਰਯੋਗ ਹੈ ਕਿ 1901 ਤੋਂ 2017 ਤੱਕ 110 ਨੋਬਲ ਪੁਰਸਕਾਰ ਦਿੱਤੇ ਗਏ ਹਨ। 114 ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਸਭ ਤੋਂ ਜ਼ਿਆਦਾ ਅੰਗਰੇਜ਼ੀ ਭਾਸ਼ਾ ਦੇ (23 ਵਾਰ) ਸਾਹਿਤ ਨੂੰ ਇਹ ਪੁਰਸਕਾਰ ਦਿੱਤਾ ਗਿਆ। ਸਾਹਿਤ ਦੇ ਨੋਬਲ ਪੁਰਸਕਾਰ ਨਾਲ 14 ਔਰਤਾਂ ਨੂੰ ਸਨਮਾਨਿਤ ਕੀਤਾ  ਜਾ ਚੁੱਕਾ ਹੈ। ਸਵੀਡਿਸ਼ ਲੇਖਿਕਾ ਸੇਲਮਾ ਲੇਗਰਲੋਫ ਪਹਿਲੀ ਮਹਿਲੀ ਸਨ ਜਿਨ੍ਹਾਂ ਨੂੰ 1909 ਵਿਚ ਇਹ ਪੁਰਸਕਾਰ ਦਿੱਤਾ ਗਿਆ।


author

Vandana

Content Editor

Related News