ਬ੍ਰਿਟਿਸ਼ ਸੰਸਦ ਮੈਂਬਰ ਕੋਲ ਮਿਲਿਆ ਸ਼ੱਕੀ ਪੈਕੇਟ : ਪੁਲਸ
Wednesday, Oct 17, 2018 - 11:04 PM (IST)

ਲੰਡਨ— ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ ਬ੍ਰਿਟਿਸ਼ ਸੰਸਦ ਮੈਂਬਰ ਕੋਲ 'ਐਮਬੈਂਕਮੈਂਟ ਗਾਰਡਨ' 'ਚ ਮਿਲੇ ਇਕ ਸ਼ੱਕੀ ਪੈਕੇਟ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਾਰਕ ਨੇੜੇ ਇਕ ਵੱਡੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਸਤਾਨਕ ਸਮੇਂ ਮੁਤਾਬਕ ਕਰੀਬ 15:40 ਵਜੇ ਇਸ ਦੀ ਸੂਚਨਾ ਮਿਲੀ। ਪੁਲਸ ਨੇ ਇਸ ਸਬੰਧ 'ਚ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।