ਇੰਡੋਨੇਸ਼ੀਆ ''ਚ ਸ਼ੱਕੀ ਅੱਤਵਾਦੀ ਨੇ ਮਸਜਿਦ ਦੇ ਅੰਦਰ ਦੋ ਪੁਲਸ ਕਰਮੀਆਂ ਨੂੰ ਮਾਰਿਆ ਚਾਕੂ

Saturday, Jul 01, 2017 - 01:07 AM (IST)

ਇੰਡੋਨੇਸ਼ੀਆ ''ਚ ਸ਼ੱਕੀ ਅੱਤਵਾਦੀ ਨੇ ਮਸਜਿਦ ਦੇ ਅੰਦਰ ਦੋ ਪੁਲਸ ਕਰਮੀਆਂ ਨੂੰ ਮਾਰਿਆ ਚਾਕੂ

ਜਕਾਰਤਾ— ਇੰਡੋਨੇਸ਼ੀਆ 'ਚ ਇਕ ਮਸਜਿਦ ਦੇ ਅੰਦਰ ਸ਼ੱਕੀ ਇਸਲਾਮੀ ਅੱਤਵਾਦੀ ਨੇ ਦੋ ਪੁਲਸ ਕਰਮੀਆਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਹੋਰ ਅਧਿਕਾਰੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਪੁਲਸ ਬੁਲਾਰੇ ਐੱਸ ਵਾਸਿਸਤੋ ਨੇ ਕਿਹਾ ਕਿ ਜਕਾਰਤਾ 'ਚ ਰਾਸ਼ਟਰੀ ਪੁਲਸ ਮੁੱਖ ਦਫਤਰ ਨੇੜੇ ਮਸਜਿਦ 'ਚ ਸ਼ੁੱਕਰਵਾਰ ਨੂੰ ਪੁਲਸ ਕਰਮੀ ਜਦੋਂ ਆਪਣੀ ਰਾਤ ਦੀ ਨਮਾਜ਼ ਪੂਰੀ ਕਰ ਚੁੱਕੇ ਸੀ, ਉਦੋਂ ਹੀ ਹਮਲਾਵਰ ਨੇ ਚਾਕੂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੇ ਕੰਨ ਅਤੇ ਗਰਦਨ 'ਤੇ ਸੱਟ ਆਈ ਹੈ। ਉਨ੍ਹਾਂ ਕਿਹਾ ਕਿ ਹਮਲਾਵਰ 'ਕਾਫਿਰ' ਅਤੇ 'ਅੱਲਾ-ਹੂ-ਅਕਬਰ' ਕਹਿੰਦਾ ਹੋਇਆ ਮਸਜਿਦ 'ਤੋਂ ਭੱਜ ਗਿਆ। ਇਕ ਹੋਰ ਅਧਿਕਾਰੀ ਨੇ ਉਸ ਨੂੰ ਖੁਦ ਨੂੰ ਪੁਲਸ ਹਵਾਲੇ ਕਰਨ ਲਈ ਕਿਹਾ, ਚਿਤਾਵਨੀ ਦਿੰਦੇ ਹੋਏ ਹਵਾ 'ਚ ਗੋਲੀ ਚਲਾਈ ਅਤੇ ਫਿਰ ਉਸ ਨੂੰ ਗੋਲੀ ਮਾਰ ਦਿੱਤੀ।


Related News