ਤਿਰਪੋਲੀ ''ਚ ਫਸੇ ਕਈ ਭਾਰਤੀਆਂ, ਸੁਸ਼ਮਾ ਸਵਰਾਜ ਨੇ ਕੀਤੀ ਇਹ ਅਪੀਲ

04/19/2019 9:26:15 PM

ਤਿਰਪੋਲੀ (ਏਜੰਸੀ)- ਲੀਬੀਆ ਵਿਚ ਸੱਤਾ ਸੰਘਰਸ਼ ਕਾਰਨ ਉਥੋਂ ਦੇ ਹਾਲਾਤ ਵਿਗੜ ਗਏ ਹਨ। ਲੀਬੀਆ ਦੀ ਰਾਜਧਾਨੀ ਤਿਰਪੋਲੀ ਵਿਚ ਹਿੰਸਾ ਜਾਰੀ ਰਹਿਣ ਦੌਰਾਨ ਭਾਰਤ ਸਰਕਾਰ ਨੇ ਇਥੇ ਫਸੇ ਭਾਰਤੀਆਂ ਨੂੰ ਤੁਰੰਤ ਇਲਾਕੇ ਵਿਚੋਂ ਨਿਕਲਣ ਦੀ ਸਲਾਹ ਦਿੱਤੀ ਹੈ। ਸ਼ੁੱਕਰਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ 500 ਤੋਂ ਜ਼ਿਆਦਾ ਭਾਰਤੀ ਲੀਬੀਆ ਦੀ ਰਾਜਧਾਨੀ ਤਿਰਪੋਲੀ ਵਿਚ ਫਸੇ ਹੋਏ ਹਨ। ਉਨ੍ਹਾਂ ਨੇ ਸੁਝਾਅ ਦਿੱਤਾ ਹੈ ਕਿ ਉਹ ਤੁਰੰਤ ਸ਼ਹਿਰ ਛੱਡ ਦੇਣ। ਮੰਤਰੀ ਨੇ ਕਿਹਾ ਕਿ ਲੀਬੀਆਈ ਰਾਜਧਾਨੀ ਵਿਚ ਫਸੇ ਹੋਏ ਭਾਰਤੀ ਜੇਕਰ ਤੁਰੰਤ ਨਹੀਂ ਨਿਕਲਦੇ ਹਨ ਤਾਂ ਬਾਅਦ ਵਿਚ ਉਨ੍ਹਾਂ ਨੇ ਉਥੋਂ ਨਿਕਲਣਾ ਮੁਸ਼ਕਲ ਨਹੀਂ ਹੋ ਸਕੇਗਾ।
ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਕਿਹਾ ਕਿ ਲੀਬੀਆ ਤੋਂ ਵੱਡੀ ਗਿਣਤੀ ਵਿਚ ਲੋਕਾਂ ਦੇ ਜਾਣ ਅਤੇ ਯਾਤਰਾ ਪਾਬੰਦੀ ਤੋਂ ਬਾਅਦ ਵੀ, ਤਿਰਪੋਲੀ ਵਿਚ 500 ਤੋਂ ਜ਼ਿਆਦਾ ਭਾਰਤੀ ਨਾਗਰਿਕ ਹਨ। ਤਿਰਪੋਲੀ ਵਿਚ ਹਾਲਾਤ ਤੇਜ਼ੀ ਨਾਲ ਵਿਗੜ ਰਹੇ ਹਨ। ਮੌਜੂਦਾ ਸਮੇਂ ਵਿਚ ਉਡਾਨਾਂ ਦਾ ਸੰਚਾਲਨ ਹੋ ਰਿਹਾ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਕਿਹਾ ਕਿ ਕਿਰਪਾ ਕਰਕੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਤੁਰੰਤ ਤਿਰਪੋਲੀ ਛੱਡਣ ਲਈ ਕਹਿਣ। ਅਸੀਂ ਬਾਅਦ ਵਿਚ ਉਨ੍ਹਾਂ ਨੂੰ ਉਥੋਂ ਨਹੀਂ ਕੱਢ ਸਕਾਂਗੇ। 

External Affairs Minister Sushma Swaraj appealed to around 500 Indians to leave Tripoli "immediately," as the situation continues to deteriorate in Libya

Read @ANI Story | https://t.co/JPQCMlUFIy pic.twitter.com/Mjsd1PcqPi

— ANI Digital (@ani_digital) April 19, 2019

ਸੰਯੁਕਤ ਰਾਸ਼ਟਰ ਹਮਾਇਤੀ ਪ੍ਰਧਾਨ ਮੰਤਰੀ ਫਾਏਜ਼ ਅਲ-ਸਰਾਜ ਨੂੰ ਸੱਤਾ ਤੋਂ ਬੇਦਖਲ ਕਰਨ ਲਈ ਲੀਬੀਆਈ ਫੌਜ ਦੇ ਕਮਾਂਡਰ ਖਲੀਫਾ ਹਫਤਾਰ ਦੇ ਫੌਜੀਆਂ ਨੇ ਹਮਲਾ ਕੀਤਾ ਸੀ। ਇਸ ਦੌਰਾਨ ਪਿਛਲੇ ਦੋ ਹਫਤਿਆਂ ਵਿਚ ਹਿੰਸਾ ਵਿਚ ਤਿਰਪੋਲੀ ਵਿਚ 200 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਘੱਟੋ-ਘੱਟ 913 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ।
ਮੰਗਲਵਾਰ ਦੇਰ ਰਾਤ ਲੀਬੀਆ ਵਿਚ ਤਿਰਪੋਲੀ ਦੇ ਸੰਘਣੀ ਆਬਾਦੀ ਵਾਲੇ ਖੇਤਰਾਂ ਵਿਚ ਗੋਲੇ ਦਾਗੇ ਗਏ ਸਨ, ਜਿਸ ਨਾਲ ਤਿਰਪੋਲੀ ਵਿਚ ਮਰਨ ਵਾਲਿਆਂ ਦੀ ਗਿਣਤੀ ਵਧੀ ਹੈ। ਲੀਬੀਆ ਦੀ ਰਾਜਧਾਨੀ ਤਿਰਪੋਲੀ ਵਿਚ ਹਾਲੀਆ ਸੰਘਰਸ਼ 4 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ। ਇਸ ਸੰਘਰਸ਼ ਨਾਲ ਸਾਲ 2011 ਵਿਚ ਹੋਈ ਬਗਾਵਤ ਦੇ ਪੱਧਰ 'ਤੇ ਗ੍ਰਹਿ ਯੁੱਧ ਛਿੜਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ।
 

 


Sunny Mehra

Content Editor

Related News