ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਚਮਕੀ ਕਿਸਮਤ, ਲੱਗਾ ਢਾਈ ਲੱਖ ਡਾਲਰ ਦਾ ਜੈਕਪਾਟ

Saturday, Jan 07, 2023 - 10:52 AM (IST)

ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਚਮਕੀ ਕਿਸਮਤ, ਲੱਗਾ ਢਾਈ ਲੱਖ ਡਾਲਰ ਦਾ ਜੈਕਪਾਟ

ਸਰੀ (ਇੰਟਰਨੈਸ਼ਨਲ ਡੈਸਕ) - ਸਰੀ ਦੇ ਰਹਿਣ ਵਾਲੇ ਪੰਜਾਬੀ ਨੌਜਵਾਨ ਪਲਵਿੰਦਰ ਸਿੱਧੂ ਦੀ ਉਸ ਸਮੇਂ ਕਿਸਮਤ ਚਮਕ ਗਈ, ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਲਾਟਰੀ ਨਿਕਲੀ ਹੈ। ਹਾਲਾਂਕਿ ਉਸ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਉਸ ਦੀ 250,000 ਡਾਲਰ ਦੀ ਲਾਟਰੀ ਲੱਗ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕਾ ਪਲਵਿੰਦਰ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਸੋਚਿਆ ਕਿ ਇਹ 250 ਡਾਲਰ ਹਨ, ਫਿਰ ਸੋਚਿਆ 25,000 ਡਾਲਰ ਹਨ, ਪਰ ਬਾਅਦ ਵਿਚ ਅਹਿਸਾਸ ਹੋਇਆ ਕਿ ਇਹ ਇਸ ਤੋਂ ਬਹੁਤ ਜ਼ਿਆਦਾ ਯਾਨੀ 250,000 ਡਾਲਰ ਸਨ। 

ਇਹ ਵੀ ਪੜ੍ਹੋ: ਅਮਰੀਕਾ 'ਚ 6 ਸਾਲਾ ਬੱਚੇ ਨੇ ਕਲਾਸਰੂਮ 'ਚ ਅਧਿਆਪਕਾ ਨੂੰ ਮਾਰੀ ਗੋਲੀ, ਪੁਲਸ ਨੇ ਲਿਆ ਹਿਰਾਸਤ 'ਚ

ਉਸ ਨੇ ਇਹ ਖ਼ਬਰ ਆਪਣੀ ਪਤਨੀ ਨਾਲ ਸਾਂਝੀ ਕੀਤੀ, ਜਿਸ ਨੂੰ ਸ਼ੁਰੂ ਵਿਚ ਉਸ 'ਤੇ ਵਿਸ਼ਵਾਸ ਨਹੀਂ ਹੋਇਆ। ਸਿੱਧੂ ਦੀ ਜਿੱਤ ਦਾ ਅਹਿਸਾਸ ਹੋਣ ਤੋਂ ਬਾਅਦ ਉਹ ਕਾਫੀ ਉਤਸ਼ਾਹਿਤ ਸੀ। ਸਿੱਧੂ ਨੇ PlayNow.com 'ਤੇ ਜੇਤੂ ਟਿਕਟ ਖ਼ਰੀਦੀ ਅਤੇ 19 ਦਸੰਬਰ ਦੇ ਡਰਾਅ ਤੋਂ ਡੇਲੀ ਗ੍ਰੈਂਡ ਇਨਾਮ ਹਾਸਲ ਕੀਤਾ। ਸਿੱਧੂ ਨੇ ਇਨਾਮੀ ਰਾਸ਼ੀ ਨਾਲ ਘਰ ਖਰੀਦਣ ਅਤੇ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਵਾਲੇ ਸਾਵਧਾਨ, ਲੱਗ ਸਕਦੀ ਹੈ 5 ਸਾਲ ਦੀ ਪਾਬੰਦੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News