ਸੁਨੀਤਾ ਵਿਲੀਅਮਸ ਦੀ ਪੁਲਾੜ ਯਾਤਰਾ ਦੂਜੀ ਵਾਰ ਮੁਲਤਵੀ

06/02/2024 10:12:12 AM

ਇੰਟਰਨੈਸ਼ਨਲ ਡੈਸਕ- ਪੁਲਾੜ ਯਾਨ ਵਿੱਚ ਤਕਨੀਕੀ ਖਰਾਬੀ ਕਾਰਨ ਲਗਾਤਾਰ ਦੂਜੀ ਵਾਰ ਭਾਰਤੀ-ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਦੀ ਤੀਜੀ ਪੁਲਾੜ ਉਡਾਣ ਮੁਲਤਵੀ ਕਰ ਦਿੱਤੀ ਗਈ। ਇੰਜੀਨੀਅਰ ਸਟਾਰਲਾਈਨ ਪੁਲਾੜ ਯਾਨ ਦੇ ਨੁਕਸ ਨੂੰ ਠੀਕ ਕਰ ਰਹੇ ਹਨ। ਜੇਕਰ ਸਭ ਕੁਝ ਠੀਕ ਰਿਹਾ ਤਾਂ ਸੁਨੀਤਾ ਐਤਵਾਰ ਨੂੰ ਦੁਪਹਿਰ 12:03 ਵਜੇ ਦੁਬਾਰਾ ਉਡਾਣ ਭਰੇਗੀ। ਨਾਸਾ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। 

ਇਸ ਤੋਂ ਪਹਿਲਾਂ ਸੁਨੀਤਾ ਵਿਲੀਅਮਸ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਉਡਾਣ ਭਰਨ ਲਈ ਪੂਰੀ ਤਰ੍ਹਾਂ ਤਿਆਰ ਸੀ। ਨਾਸਾ ਮੁਤਾਬਕ ਤਕਨੀਕੀ ਖਰਾਬੀ ਨੂੰ ਸੁਲਝਾਉਣ ਤੋਂ ਬਾਅਦ ਸੁਨੀਤਾ ਐਤਵਾਰ ਨੂੰ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ 'ਸਟਾਰਲਾਈਨਰ' ਪੁਲਾੜ ਯਾਨ 'ਚ ਉਡਾਣ ਭਰੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 7 ਮਈ ਨੂੰ ਨਾਸਾ ਅਤੇ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਦੇ ਸਾਂਝੇ ਮਿਸ਼ਨ ਵਿੱਚ ਤਕਨੀਕੀ ਖਰਾਬੀ ਕਾਰਨ ਸੁਨੀਤਾ ਦੀ ਪੁਲਾੜ ਯਾਤਰਾ ਮੁਲਤਵੀ ਕਰ ਦਿੱਤੀ ਗਈ ਸੀ। 'ਸੁਨੀਤਾ' ਵਿਲੀਅਮਜ਼ ਅਤੇ ਸਾਥੀ ਨਾਸਾ ਪੁਲਾੜ ਯਾਤਰੀ ਬੈਰੀ 'ਬੱਚ' ਵਿਲਮੋਰ ਨਾਸਾ ਦੇ ਕਮਰਸ਼ੀਅਲ ਕਰੂ ਪ੍ਰੋਗਰਾਮ ਦੇ ਹਿੱਸੇ ਵਜੋਂ ਸਟਾਰਲਾਈਨਰ ਪੁਲਾੜ ਯਾਨ 'ਤੇ ਸਵਾਰ ਹੋਣ ਵਾਲੇ ਪਹਿਲੇ ਯਾਤਰੀ ਹੋਣਗੇ। ਇਸ ਵਾਹਨ ਨੂੰ ਰਾਕੇਟ ਕੰਪਨੀ ਯੂਨਾਈਟਿਡ ਲਾਂਚ ਅਲਾਇੰਸ (ULA) ਦੇ ਐਟਲਸ-5 ਰਾਕੇਟ 'ਤੇ ਪੁਲਾੜ 'ਚ ਭੇਜਿਆ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦੀ ਪੀ.ਆਰ. ਨੂੰ ਲੈ ਕੇ ਪੰਜਾਬੀਆਂ ਲਈ ਵੱਡੀ ਖ਼ਬਰ, 3 ਹਜ਼ਾਰ ਪ੍ਰਵਾਸੀ ਹੋਣਗੇ ਪੱਕੇ

ਸੁਨੀਤਾ ਦਾ ਰਿਕਾਰਡ

ਸੁਨੀਤਾ ਵਿਲੀਅਮਜ਼ ਨੇ ਪੁਲਾੜ ਵਿੱਚ ਰਿਕਾਰਡ 322 ਦਿਨ ਬਿਤਾਏ ਹਨ। ਉਹ ਪਹਿਲੀ ਵਾਰ 9 ਦਸੰਬਰ 2006 ਨੂੰ ਪੁਲਾੜ ਵਿੱਚ ਗਈ ਅਤੇ 22 ਜੂਨ 2007 ਤੱਕ ਉੱਥੇ ਰਹੀ। ਇਸ ਤੋਂ ਬਾਅਦ ਉਹ 14 ਜੁਲਾਈ 2012 ਨੂੰ ਦੂਜੀ ਵਾਰ ਪੁਲਾੜ ਯਾਤਰਾ 'ਤੇ ਗਈ ਅਤੇ 18 ਨਵੰਬਰ 2012 ਤੱਕ ਪੁਲਾੜ 'ਚ ਰਹੀ। ਜੇਕਰ ਇਹ ਮਿਸ਼ਨ ਸਫਲ ਹੁੰਦਾ ਹੈ, ਤਾਂ ਨਾਸਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਕ੍ਰੂ ਰੋਟੇਸ਼ਨ ਮਿਸ਼ਨਾਂ ਲਈ ਸਟਾਰਲਾਈਨਰ ਅਤੇ ਇਸਦੇ ਪ੍ਰਣਾਲੀਆਂ ਨੂੰ ਪ੍ਰਮਾਣਿਤ ਕਰਨ ਦੀ ਅੰਤਮ ਪ੍ਰਕਿਰਿਆ ਸ਼ੁਰੂ ਕਰੇਗਾ। ਸਟਾਰਲਾਈਨਰ ਕੈਪਸੂਲ ਚਾਰ ਪੁਲਾੜ ਯਾਤਰੀਆਂ ਨੂੰ ਲੈ ਕੇ ਜਾਵੇਗਾ ਜਾਂ ਨਾਸਾ ਦੇ ਮਿਸ਼ਨਾਂ ਲਈ ਚਾਲਕ ਦਲ ਅਤੇ ਮਾਲ ਦਾ ਮਿਸ਼ਰਣ ਧਰਤੀ ਦੇ ਹੇਠਲੇ ਪੰਧ 'ਤੇ ਲੈ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News