ਸੁਨੀਤਾ ਵਿਲੀਅਮਜ਼ ਨੇ ਰਚਿਆ ਇਤਿਹਾਸ, 'ਸਟਾਰਲਾਈਨਰ' ਦੀ ਸਫ਼ਲਤਾਪੂਰਵਕ ISS 'ਤੇ ਕਰਵਾਈ ਲੈਂਡਿੰਗ

Saturday, Jun 08, 2024 - 12:42 AM (IST)

ਸੁਨੀਤਾ ਵਿਲੀਅਮਜ਼ ਨੇ ਰਚਿਆ ਇਤਿਹਾਸ, 'ਸਟਾਰਲਾਈਨਰ' ਦੀ ਸਫ਼ਲਤਾਪੂਰਵਕ ISS 'ਤੇ ਕਰਵਾਈ ਲੈਂਡਿੰਗ

ਹਿਊਸਟਨ (ਭਾਸ਼ਾ)– ਨਾਸਾ ਦੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਤੇ ਉਨ੍ਹਾਂ ਦੇ ਸਹਿਯੋਗੀ ਬੁਚ ਵਿਲਮੋਰ ਨੇ ਬੋਇੰਗ ਦੇ ਸਟਾਰਲਾਈਨਰ ਪੁਲਾੜ ਵਾਹਨ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ’ਤੇ ਸਫਲ ਢੰਗ ਨਾਲ ਜੋੜ ਦਿੱਤਾ ਹੈ। ਰਸਤੇ ਵਿਚ ਆਈਆਂ ਕੁਝ ਨਵੀਆਂ ਸਮੱਸਿਆਵਾਂ ਨੂੰ ਦੂਰ ਕਰਨ ਤੋਂ ਬਾਅਦ ਇਹ ਸੰਭਵ ਹੋ ਸਕਿਆ ਹੈ।

PunjabKesari

ਵਿਲੀਅਮਸ (58) ਨੇ ਵਿਲਮੋਰ ਦੇ ਨਾਲ ਬੁੱਧਵਾਰ ਨੂੰ ਤੀਜੀ ਵਾਰ ਪੁਲਾੜ ਦੀ ਯਾਤਰਾ ਕੀਤੀ ਅਤੇ ਬੋਇੰਗ ਦੇ ਸਟਾਰਲਾਈਨਰ ਪੁਲਾੜ ਵਾਹਨ ’ਤੇ ਸਵਾਰ ਹੋ ਕੇ ਆਈ.ਐੱਸ.ਐੱਸ. ਜਾਣ ਵਾਲੇ ਪਹਿਲੇ ਮੈਂਬਰ ਦੇ ਰੂਪ ’ਚ ਇਤਿਹਾਸ ਰਚ ਦਿੱਤਾ। ਵਿਲੀਅਮਸ ਇਸ ਟੈਸਟ ਫਲਾਈਟ ਲਈ ਪਾਇਲਟ ਹੈ, ਜਦੋਂਕਿ 61 ਸਾਲਾ ਵਿਲਮੋਰ ਇਸ ਮਿਸ਼ਨ ਦੇ ਕਮਾਂਡਰ ਹਨ।

PunjabKesari

ਇਹ ਵੀ ਪੜ੍ਹੋ- ਕੰਗਨਾ ਰਣੌਤ 'ਥੱਪੜ' ਮਾਮਲੇ 'ਚ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਬਿਆਨ

ਨਾਸਾ ਨੇ ਇਕ ਬਿਆਨ ਵਿਚ ਕਿਹਾ ਕਿ ਬੋਇੰਗ ਸਟਾਰਲਾਈਨਰ ਪੁਲਾੜ ਵਾਹਨ ਕੇਪ ਕੇਨਵੇਰਲ ਸਪੇਸ ਫੋਰਸ ਸਟੇਸ਼ਨ ਤੋਂ ਪ੍ਰਖੇਪਣ ਤੋਂ ਲਗਭਗ 26 ਘੰਟੇ ਬਾਅਦ ਵੀਰਵਾਰ ਨੂੰ ਦੁਪਹਿਰ 1 ਵੱਜ ਤੇ 34 ਮਿੰਟ ’ਤੇ ਸਫਲ ਢੰਗ ਨਾਲ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਪਹੁੰਚ ਗਿਆ। ਵਿਲੀਅਮਸ ਨੇ ਪ੍ਰਖੇਪਣ ਦੌਰਾਨ ਸਮਰਥਨ ਦੇਣ ਲਈ ਆਪਣੇ ਪਰਿਵਾਰ ਤੇ ਦੋਸਤਾਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ- ਆਖ਼ਿਰ ਕੌਣ ਹੈ CISF ਵਾਲੀ ਕੁਲਵਿੰਦਰ ਕੌਰ, ਜਿਸ ਨੇ ਕੰਗਨਾ ਰਣੌਤ ਦੇ ਜੜ ਦਿੱਤਾ 'ਥੱਪੜ' ?

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News