ਗਰਮੀ ''ਚ ਕੁੜੀ ਨੇ ਪਾਈ ਅਜਿਹੀ ਡਰੈੱਸ ਕਿ ਡਰਾਈਵਰ ਦਾ ਚੜਿਆ ਪਾਰਾ
Thursday, Aug 01, 2019 - 09:26 PM (IST)

ਮਾਲਮੋ (ਸਵੀਡਨ), (ਏਜੰਸੀ)- ਪੂਰੀ ਦੁਨੀਆ ਵਿਚ ਇਸ ਵੇਲੇ ਜਿੱਥੇ ਗਰਮੀ ਦਾ ਕਹਿਰ ਹੈ, ਉਥੇ ਹੀ ਯੂਰਪ ਵਿਚ ਚੱਲ ਰਹੀ ਹੀਟਵੇਵ ਕਾਰਨ ਲੋਕਾਂ ਦਾ ਜੀਉਣਾ ਮੁਹਾਲ ਹੋਇਆ ਪਿਆ ਹੈ। ਇਸ ਹੀਟਵੇਵ ਦੇ ਚੱਲਦੇ ਇਕ 19 ਸਾਲ ਦੀ ਲੜਕੀ ਨੂੰ ਬੱਸ ਵਿਚੋਂ ਸਿਰਫ ਇਸ ਕਰਕੇ ਲਾਹ ਦਿੱਤਾ ਗਿਆ ਕਿਉਂਕਿ ਉਸ ਨੇ ਬਹੁਤ ਹੀ ਘੱਟ ਕੱਪੜੇ ਪਹਿਨੇ ਹੋਏ ਸਨ।
ਅਮਾਂਡਾ ਹੈਨਸਨ (19) ਨੂੰ ਲੰਘੇ ਸ਼ੁੱਕਰਵਾਰ ਨੂੰ ਬੱਸ ਵਿਚੋਂ ਡਰਾਈਵਰ ਵਲੋਂ ਉਤਾਰ ਦਿੱਤਾ ਗਿਆ। ਉਸ ਨੇ ਆਪਣੇ ਫੇਸਬੁੱਕ ਪੋਸਟ ਵਿਚ ਇਹ ਦਾਅਵਾ ਕੀਤਾ ਕਿ ਬੱਸ ਡਰਾਈਵਰ ਉਸ ਨੂੰ ਕਹਿ ਰਿਹਾ ਸੀ ਕਿ ਉਸ ਨੇ ਬਹੁਤ ਹੀ ਘੱਟ ਕੱਪੜੇ ਪਹਿਨੇ ਹੋਏ ਸਨ। ਪਰ ਅਮਾਂਡਾ ਨੇ ਕਿਹਾ ਕਿ ਉਸ ਨੇ ਬਿਲਕੁਲ ਸਹੀ ਕੱਪੜੇ ਪਹਿਨੇ ਹੋਏ ਸਨ। ਅਮਾਂਡਾ ਨੇ ਲਿਖਿਆ ਕਿ ਉਸ ਨੂੰ ਇਸ 'ਤੇ ਬਹੁਤ ਗੁੱਸਾ ਆਇਆ ਅਤੇ ਉਸ ਦਾ ਮਨ ਰੋਨ ਨੂੰ ਕਰ ਰਿਹਾ ਸੀ। ਮੈਂ ਡਰਾਈਵਰ ਨੂੰ ਪੁੱਛਿਆ ਕਿ ਇਸ ਵਿਚ ਸੈਕਸੀ ਕੀ ਹੈ। ਅਮਾਂਡਾ ਦੀ ਇਸ ਪੋਸਟ ਨੂੰ ਹੁਣ ਤੱਕ 3000 ਲਾਈਕਸ ਆ ਚੁੱਕੇ ਹਨ ਅਤੇ ਕਈਆਂ ਨੇ ਉਸ ਦੇ ਹੱਕ ਵਿਚ ਆਵਾਜ਼ ਵੀ ਚੁੱਕੀ।
ਇਸ ਘਟਨਾ ਤੋਂ ਬਾਅਦ ਬੱਸ ਡਰਾਈਵਰ ਨੂੰ ਜਾਂਚ-ਪੜਤਾਲ ਤੱਕ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਕੰਪਨੀ ਦੇ ਟ੍ਰੈਫਿਕ ਡਾਇਰੈਕਟਰ ਲੀਨਸ ਐਰੀਗਜ਼ਨ ਨੇ ਟਵਿੱਟਰ 'ਤੇ ਲਿਖਿਆ ਕਿ ਕੁਝ ਗਲਤ ਹੋਇਆ ਹੈ। ਸਾਡੀਆਂ ਬੱਸਾਂ ਤੇ ਰੇਲ ਗੱਡੀਆਂ ਦੇ ਡਰਾਈਵਰ ਹਰ ਯਾਤਰੀ ਦਾ ਸਵਾਗਤ ਕਰਦੇ ਹਨ। ਮੈਂ ਇਹ ਸਪੱਸ਼ਟ ਕਰਦਾ ਹਾਂ ਕਿ ਡਰਾਈਵਰ ਕਿਸੇ ਧਰਮ ਜਾਂ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹਨ ਅਤੇ ਉਹ ਹਰ ਧਰਮ ਜਾਤੀ ਨਾਲ ਸਬੰਧਿਤ ਯਾਤਰੀ ਦਾ ਤਹਿ ਦਿਲੋਂ ਸਵਾਗਤ ਕਰਦੇ ਹਨ।