ਨਾਈਜੀਰੀਆ ''ਚ ਆਤਮਘਾਤੀ ਹਮਲਾ, 30 ਲੋਕਾਂ ਦੀ ਮੌਤ
Monday, Jun 17, 2019 - 03:35 PM (IST)

ਕਾਨੋ (ਏ.ਐਫ.ਪੀ.)- ਉੱਤਰ ਪੂਰਬੀ ਨਾਈਜੀਰੀਆ ਵਿਚ ਐਤਵਾਰ ਦੀ ਰਾਤ ਨੂੰ ਬੋਕੋਹਰਾਮ ਦੇ ਤਿੰਨ ਅੱਤਵਾਦੀ ਹਮਲੇ ਵਿਚ 30 ਲੋਕਾਂ ਦੀ ਮੌਤ ਹੋ ਗਈ। ਐਮਰਜੈਂਸੀ ਸੇਵਾਵਾਂ ਨੇ ਇਹ ਜਾਣਕਾਰੀ ਦਿੱਤੀ। ਸੂਬੇ ਦੀ ਐਮਰਜੈਂਸੀ ਮੈਨੇਜਮੈਂਟ ਏਜੰਸੀ (ਐਸ.ਈ.ਐਮ.ਏ.) ਦੇ ਮੁਹਿੰਮ ਮੁਖੀ ਉਸਮਾਨ ਕਚੱਲਾ ਨੇ ਸੋਮਵਾਰ ਨੂੰ ਦੱਸਿਆ ਕਿ ਆਤਮਘਾਤੀ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ 30 ਤੱਕ ਪਹੁੰਚ ਗਈ ਹੈ ਅਤੇ 40 ਤੋਂ ਜ਼ਿਆਦਾ ਲੋਕ ਜ਼ਖਮੀ ਹਨ। ਤਿੰਨ ਆਤਮਘਾਤੀ ਹਮਲਾਵਰਾਂ ਨੇ ਕੋਦੁੰਗਾ ਵਿਚ ਇਕ ਹਾਲ ਦੇ ਬਾਹਰ ਖੁਦ ਨੂੰ ਉਡਾ ਲਿਆ। ਇਥੇ ਲੋਕ ਟੀ.ਵੀ. 'ਤੇ ਫੁੱਟਬਾਲ ਮੈਚ ਦੇਖਣ ਲਈ ਇਕੱਠੇ ਹੋਏ ਸਨ।