ਪ੍ਰੋਫੈਸਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ''ਚ ਵਿਦਿਆਰਥੀ ਗ੍ਰਿਫਤਾਰ
Wednesday, Feb 07, 2018 - 11:08 PM (IST)

ਬਰੈਂਪਟਨ— ਪੀਲ ਰੀਜ਼ਨਲ ਪੁਲਸ ਨੇ ਬਰੈਂਪਟਨ ਦੇ ਸ਼ੈਰੇਡਨ ਕਾਲਜ ਤੋਂ ਇਕ ਵਿਦਿਆਰਥੀ ਨੂੰ ਕਾਲਜ ਦੇ ਪ੍ਰੋਫੈਸਰ ਨੂੰ ਧਮਕੀ ਦੇਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਹੈ ਕਿ 22 ਸਾਲਾਂ ਵਿਦਿਆਰਥੀ 'ਤੇ ਕਾਲਜ ਦੇ ਪ੍ਰੋਫੈਸਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਸੰਬੰਧੀ ਦੋਸ਼ ਲਗਾਏ ਗਏ ਹਨ। ਪੁਲਸ ਨੇ ਉਕਤ ਵਿਦਿਆਰਥੀ ਦਾ ਨਾਂ ਜਨਤਕ ਨਹੀਂ ਕੀਤਾ ਹੈ।
ਸ਼ੈਰੇਡਨ ਕੈਂਪਸ ਦੇ ਸੁਰੱਖਿਆ ਤੇ ਐਮਰਜੰਸੀ ਪ੍ਰਬੰਧਕ ਦੇ ਨਿਰਦੇਸ਼ਕ ਕੈਥਰੀਨ ਕੈਮਰੁਨ ਨੇ ਦੱਸਿਆ ਕਿ ਸ਼ੈਰੇਡਨ ਦੇ ਸੁੱਰਖਿਆ ਕਰਮਚਾਰੀ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਤੇ ਦੱਸਿਆ ਕਿ ਇਕ ਵਿਦਿਆਰਥੀ ਸਾਡੇ ਭਾਈਚਾਰੇ ਤੇ ਕੈਂਪਸ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦੇ ਰਿਹਾ ਹੈ।
ਕਾਂਸਟੇਬਲ ਹਰਿੰਦਰ ਸੋਹੀ ਨੇ ਕੈਂਪਸ 'ਚ ਪਹੁੰਚ ਕੇ ਦੋਸ਼ੀ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ ਅਦਾਲਤ 'ਚ ਜੱਜ ਸਾਹਮਣੇ ਪੇਸ਼ ਕੀਤਾ ਗਿਆ। ਜਿਥੇ ਉਸ ਨੂੰ ਸ਼ਖਤ ਸ਼ਰਤਾਂ ਦੇ ਤਹਿਤ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।