ਮੰਤਰੀ ਹਰਜੋਤ ਬੈਂਸ ਨੇ ਕਰ ਦਿੱਤਾ ਵੱਡਾ ਐਲਾਨ, ਧਿਆਨ ਦੇਣ ਵਿਦਿਆਰਥੀ (ਵੀਡੀਓ)

Wednesday, Apr 30, 2025 - 01:35 PM (IST)

ਮੰਤਰੀ ਹਰਜੋਤ ਬੈਂਸ ਨੇ ਕਰ ਦਿੱਤਾ ਵੱਡਾ ਐਲਾਨ, ਧਿਆਨ ਦੇਣ ਵਿਦਿਆਰਥੀ (ਵੀਡੀਓ)

ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਇੱਥੇ ਇਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਅੱਜ ਪੂਰੇ ਦੇਸ਼ 'ਚ ਇਕ ਨਿਵੇਕਲਾ ਮਾਡਲ ਪੇਸ਼ ਕਰਨ ਜਾ ਰਹੀ ਹੈ।

ਇਹ ਵੀ ਪੜ੍ਹੋ : ਗੈਸ, ਐਸੀਡਿਟੀ ਦੀਆਂ ਦਵਾਈਆਂ ਲੈਣ ਵਾਲੇ ਹੋ ਜਾਣ ਸਾਵਧਾਨ! ਚਿੰਤਾ ਭਰੇ ਅੰਕੜੇ ਆਏ ਸਾਹਮਣੇ

ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰੀ ਯੂਨੀਵਰਸਿਟੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਵਿਕਟੋਰਾ ਆਟੋਜ਼ ਗਰੁੱਪ 'ਚ ਇਕ ਐੱਮ. ਓ. ਯੂ. ਸਾਈਨ ਹੋਣ ਜਾ ਰਿਹਾ ਹੈ। ਅਸੀਂ ਯੂਨੀਵਰਸਿਟੀ ਵਲੋਂ ਨਵੀਂ ਬੀ. ਟੈੱਕ ਦੀ ਸ਼ੁਰੂਆਤ ਕਰ ਰਹੇ ਹਾਂ, ਜਿਸ ਦਾ ਨਾਂ 'ਬੀ. ਟੈੱਕ ਮਕੈਨੀਕਲ ਇੰਜੀਨੀਅਰਿੰਗ ਇੰਡਸਟਰੀ ਇਟੇਗ੍ਰੇਟਿਡ' ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਲਈ GOOD NEWS, ਮਿਲਣ ਜਾ ਰਹੀ ਵੱਡੀ ਰਾਹਤ

ਉਨ੍ਹਾਂ ਕਿਹਾ ਕਿ ਪੂਰੇ ਦੇਸ਼ 'ਚ ਇਹ ਪਹਿਲਾ ਕੋਰਸ ਹੈ, ਜਿੱਥੇ ਬੱਚਾ ਪਹਿਲੇ ਸਮੈਸਟਰ ਤੋਂ ਇੰਡਸਟਰੀ ਦਾ ਹਿੱਸਾ ਹੋਵੇਗਾ। ਜਦੋਂ ਬੱਚਾ 4 ਸਾਲ ਇੰਡਸਟਰੀ 'ਚ ਪੜ੍ਹੇਗਾ ਤਾਂ ਉਸ ਦੀ ਦਾਖ਼ਲੇ ਦੇ ਨਾਲ-ਨਾਲ ਇੰਪਲਾਇਮੈਂਟ ਵੀ ਹੋਵੇਗੀ। ਜਿਵੇਂ ਹੀ ਬੱਚੇ ਦੀ ਡਿਗਰੀ ਖ਼ਤਮ ਹੋਵੇਗੀ ਤਾਂ ਉਸ ਨੂੰ ਨੌਕਰੀ ਮਿਲ ਜਾਵੇਗਾ। ਇਸ ਦਾ ਇੰਡਸਟਰੀ ਨੂੰ ਬਣਿਆ ਬਣਾਇਆ ਇੰਜੀਨੀਅਰ ਮਿਲ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News