ਜਾਲੀ ਦਸਤਾਵੇਜ਼ਾਂ 'ਤੇ ਬਣ ਗਈ ਪਿੰਡ ਦੀ ਸਰਪੰਚ! 6 ਜਣਿਆਂ ਖਿਲਾਫ ਪਰਚਾ ਦਰਜ, ਇਕ ਗ੍ਰਿਫਤਾਰ
Wednesday, Apr 23, 2025 - 07:47 PM (IST)

ਮੋਗਾ (ਕਸ਼ਿਸ਼) : ਮੋਗਾ ਜ਼ਿਲ੍ਹਾ ਦੇ ਪਿੰਡ ਚੁੱਗਾ ਖੁਰਦ ਦੀ ਸਰਪੰਚ ਅਤੇ ਉਸਦੇ ਪਤੀ ਸਮੇਤ ਛੇ ਜਣਿਆਂ ਦੇ ਉੱਪਰ ਜਾਲੀ ਦਾਸਤਾਵੇਜ਼ ਤਿਆਰ ਕਰ ਕੇ ਚੋਣਾਂ ਲੜਨ ਦੇ ਤਹਿਤ ਮਾਮਲਾ ਦਰਜ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਪੰਜ ਲੋਕਾਂ ਦੀ ਭਾਲ ਲਈ ਛਾਪੇਮਾਰੀ ਜਾਰੀ।
ਭਾਰਤ ਵੱਲੋਂ ਸਰਜੀਕਲ ਸਟ੍ਰਾਈਕ ਦੀ ਤਿਆਰੀ! PM ਮੋਦੀ ਦੀ ਪ੍ਰਧਾਨਗੀ ਹੇਠ CCS ਮੀਟਿੰਗ ਜਾਰੀ
ਜਾਣਕਾਰੀ ਦਿੰਦੇ ਹੋਏ ਡੀਐੱਸਪੀ ਧਰਮਕੋਟ ਰਮਨਦੀਪ ਸਿੰਘ ਨੇ ਕਿਹਾ ਕਿ ਸਾਨੂੰ ਪਿੰਡ ਚੁੱਗਾ ਖੁਰਦ ਦੇ ਰਹਿਣ ਵਾਲੇ ਪਰਮਪਾਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਦੀ ਸਰਪੰਚ ਕੁਲਦੀਪ ਕੌਰ ਅਤੇ ਉਸਦੇ ਪਤੀ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਜਾਲੀ ਨੋ ਡਿਊ ਸਰਟੀਫਿਕੇਟ ਤਿਆਰ ਕਰਵਾਇਆ ਕੁਲਦੀਪ ਕੌਰ ਕੈਨੇਡਾ ਵਿੱਚ ਸੀ ਅਤੇ ਤਿੰਨ ਅਕਤੂਬਰ ਨੂੰ ਹੀ ਵਾਪਸ ਭਾਰਤ ਆਈ ਸੀ ਅਤੇ 15 ਅਕਤੂਬਰ ਨੂੰ ਵੋਟਾਂ ਪੈਣੀਆਂ ਸਨ। ਨੋ ਡਿਊ ਸਰਟੀਫਿਕੇਟ ਦੇ ਉੱਪਰ ਕੁਲਦੀਪ ਕੌਰ ਦੇ ਪਤੀ ਦੁਆਰਾ ਆਪਣੇ ਸਾਥੀਆਂ ਨਾਲ ਮਿਲ ਕੇ ਜਾਲੀ ਦਸਤਖਤ ਕਰਵਾਏ ਅਤੇ ਨੋ ਡਿਊ ਸਰਟੀਫਿਕੇਟ ਹਾਸਿਲ ਕੀਤਾ।
ਪਹਿਲਗਾਮ 'ਚ ਮਾਰੇ 26 ਬੇਕਸੂਰ ਲੋਕਾਂ ਦੀ ਲਿਸਟ ਹੋਈ ਜਾਰੀ
ਤਫਤੀਸ਼ ਦੌਰਾਨ ਇਲਜਾਮ ਸਹੀ ਪਾਏ ਗਏ, ਜਿਸ ਦੇ ਚੱਲਦੇ ਕੁਲਦੀਪ ਕੌਰ ਉਸਦੇ ਪਤੀ ਰਜਿੰਦਰ ਸਿੰਘ, ਲਵਦੀਪ ਸਿੰਘ, ਪਵਨਦੀਪ ਕੌਰ, ਤਰਨਪ੍ਰੀਤ ਕੌਰ, ਗੁਰਮੀਤ ਕੌਰ, ਨੂੰ ਦੋਸ਼ੀ ਪਾਇਆ ਗਿਆ। ਲਵਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੰਜਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8