ਅਲਾਸਕਾ ਅਤੇ ਤਾਇਵਾਨ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ

04/03/2019 9:02:50 AM

ਅਲਾਸਕਾ, (ਭਾਸ਼ਾ)— ਅਲਾਸਕਾ ਅਤੇ ਤਾਇਵਾਨ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਦੋਵੇਂ ਥਾਵਾਂ 'ਤੇ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਅਲਾਸਕਾ ਦੇ ਅਲੇਤਿਅਨ ਟਾਪੂ 'ਚ ਰਾਤ ਸਮੇਂ 6.5 ਤੀਬਰਤਾ ਦੇ ਭੂਚਾਲ ਦੇ ਤੇਜ਼ ਝਟਕੇ ਲੱਗੇ। ਅਮਰੀਕਾ ਦੇ ਅਲਾਸਕਾ 'ਚ ਆਏ ਤੇਜ਼ ਭੂਚਾਲ ਕਾਰਨ ਲੋਕ ਕਾਫੀ ਡਰ ਗਏ। ਅਮਰੀਕੀ ਵਿਗਿਆਨੀਆਂ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਭੂਚਾਲ ਦੇ ਝਟਕੇ 9:35 'ਤੇ ਮਹਿਸੂਸ ਕੀਤੇ ਗਏ ਅਤੇ ਇਸ ਦਾ ਕੇਂਦਰ ਪੂਰਬੀ-ਉੱਤਰ ਕਿਸਕਾ ਵੋਲਕਾਨੋ ਤੋਂ 31 ਕਿਲੋ ਮੀਟਰ ਦੀ ਡੂੰਘਾਈ 'ਚ ਸੀ।
ਇਸ ਦੇ ਨਾਲ ਹੀ ਤਾਇਵਾਨ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.7 ਮਾਪੀ ਗਈ।

ਅਮਰੀਕੀ ਰਾਸ਼ਟਰੀ ਸਮੁੰਦਰੀ ਅਤੇ ਵਾਯੂਮੰਡਲੀ ਪ੍ਰਸ਼ਾਸਨ ਮੁਤਾਬਕ ਪ੍ਰਭਾਵਿਤ ਖੇਤਰ ਕਾਫੀ ਆਬਾਦੀ ਵਾਲਾ ਹੈ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ। ਹਾਲਾਂਕਿ ਲੋਕ ਕਾਫੀ ਘਬਰਾ ਗਏ ਸਨ ਅਤੇ ਸੁਰੱਖਿਆ ਕਾਰਨਾਂ ਕਰਕੇ ਘਰਾਂ 'ਚੋਂ ਬਾਹਰ ਆ ਗਏ। ਭੂਚਾਲ ਮਗਰੋਂ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ।


Related News