ਵਿਵਾਦਾਂ ''ਚ ਘਿਰੇ ਟਰੰਪ, ਅਭਿਨੇਤਰੀ ਨੇ ਲਾਏ ਧਮਕਾਉਣ ਦੇ ਦੋਸ਼

Monday, Mar 26, 2018 - 02:58 PM (IST)

ਵਾਸ਼ਿੰਗਟਨ— ਪੋਰਨ ਫਿਲਮਾਂ ਦੀ ਅਭਿਨੇਤਰੀ ਸਟਰੋਮੀ ਡੈਨੀਅਲਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਰੀਰਕ ਸੰਬੰਧ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਉਸ ਨੂੰ ਇਸ ਮਾਮਲੇ 'ਚ ਚੁੱਪ ਰਹਿਣ ਲਈ 2011 'ਚ ਧਮਕੀ ਦਿੱਤੀ ਗਈ ਸੀ। ਸਟਰੋਮੀ ਨੇ ਕਿਹਾ ਕਿ ਉਸ ਨੂੰ ਮੂੰਹ ਖੋਲ੍ਹਣ 'ਤੇ ਨਤੀਜੇ ਭੁਗਤਣ ਨੂੰ ਵੀ ਕਿਹਾ ਗਿਆ ਸੀ। ਇਸ ਅਭਿਨੇਤਰੀ ਦਾ ਅਸਲੀ ਨਾਂ ਸਟੀਫੇਨੀ ਕਲੀਫੋਰਡ ਹੈ ਅਤੇ ਉਸ ਨੇ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਸ ਨੇ ਕਿਹਾ ਕਿ ਜਦੋਂ ਉਹ ਫਿਟਨੈੱਸ ਕਲਾਸ ਲਈ ਜਾ ਰਹੀ ਸੀ ਤਾਂ ਪਾਰਕਿੰਗ 'ਚ ਇਕ ਅਣਜਾਣ ਵਿਅਕਤੀ ਆਇਆ ਅਤੇ ਉਸ ਨੇ ਕਿਹਾ ਕਿ ਟਰੰਪ ਨੂੰ ਇਕੱਲਾ ਛੱਡ ਦਿਓ, ਇਸ ਘਟਨਾ ਨੂੰ ਵੀ ਭੁੱਲ ਜਾਓ। ਇਸ ਤੋਂ ਬਾਅਦ ਉਹ ਆਦਮੀ ਉੱਥੋਂ ਚਲਾ ਗਿਆ। 
ਡੈਨੀਅਲਸ ਨੇ 6 ਮਾਰਚ ਨੂੰ ਟਰੰਪ ਵਿਰੁੱਧ ਅਦਾਲਤ ਵਿਚ ਇਕ ਮੁਕੱਦਮਾ ਦਰਜ ਕਰਵਾਇਆ ਕਿ ਟਰੰਪ ਨੇ ਵੀ ਕਦੇ ਵੀ ਉਨ੍ਹਾਂ ਦੋਹਾਂ ਵਿਚਾਲੇ ਸੰਬੰਧਾਂ ਨੂੰ ਗੁਪਤ ਰੱਖਣ ਲਈ ਕੋਈ ਸਮਝੌਤਾ ਨਹੀਂ ਕੀਤਾ ਸੀ। ਇਸ ਇੰਟਰਵਿਊ ਦੇ ਪ੍ਰਸਾਰਿਤ ਹੋਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੇ ਦਫਤਰ ਵ੍ਹਾਈਟ ਹਾਊਸ ਤੋਂ ਕੋਈ ਪ੍ਰਤੀਕਿਰਿਆ ਜਾਰੀ ਨਹੀਂ ਕੀਤੀ ਗਈ। ਟਰੰਪ ਕੱਲ ਸ਼ਾਮ ਫਲੋਰੀਡਾ ਤੋਂ ਵਾਪਸ ਪਰਤੇ ਅਤੇ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਤੋਂ ਇਸ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਤਰ੍ਹਾਂ ਦਾ ਦੋਸ਼ ਮਸ਼ਹੂਰ ਫੈਸ਼ਨ ਮੈਗਜ਼ੀਨ ਪਲੇਅਬੁਆਏ ਦੀ ਸਾਬਕਾ ਮਾਡਲ ਕੈਰਨ ਮੈਕਡੁਗਲ ਨੇ ਵੀ ਲਾਇਆ ਹੈ। ਉਸ ਦਾ ਕਹਿਣਾ ਸੀ ਕਿ ਟਰੰਪ ਨਾਲ ਉਸ ਦਾ 2006 'ਚ ਅਫੇਅਰ ਰਿਹਾ ਸੀ, ਜੋ ਕਿ 10 ਮਹੀਨੇ ਤੱਕ ਚੱਲਿਆ ਸੀ। 


Related News