ਪਾਕਿ ਦੇ ਹਰੀਪੁਰ ਸ਼ਹਿਰ ’ਚ ਹਰੀ ਸਿੰਘ ਨਲਵਾ ਦਾ ਬੁੱਤ ਮੁੜ ਕੀਤਾ ਗਿਆ ਸਥਾਪਤ
Thursday, May 05, 2022 - 03:57 PM (IST)
ਪੇਸ਼ਾਵਰ— ਪਾਕਿਸਤਾਨ ਦੇ ਖੈਬਰ ਪਖ਼ਤੂਨਖਵਾ ਸੂਬੇ ਦੇ ਹਰੀਪੁਰ ਜ਼ਿਲ੍ਹੇ ’ਚ ਕਰੀਬ ਤਿੰਨ ਮਹੀਨੇ ਪਹਿਲਾਂ ਸਥਾਨਕ ਪ੍ਰਸ਼ਾਸਨ ਵੱਲੋਂ ਸਿਦੀਕੀ-ਏ-ਅਕਬਰ ਚੌਂਕ ਤੋਂ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਦਾ ਬੁੱਤ ਹਟਾ ਦਿੱਤਾ ਗਿਆ ਸੀ। ਹੁਣ ਇਸ ਚੌਂਕ ’ਚ ਪ੍ਰਸ਼ਾਸਨ ਵੱਲੋਂ ਉਤਾਰੇ ਗਏ ਬੁੱਤ ਦੀ ਜਗ੍ਹਾ ਤਲਵਾਰ ਹੱਥ ’ਚ ਫੜੀ ਅਤੇ ਘੋੜੇ ’ਤੇ ਸਵਾਰ ਪਠਾਣ ਵਿਖਾਈ ਦਿੰਦੇ ਹੋਏ ਇਕ ਵਿਅਕਤੀ ਦਾ ਬੁੱਤ ਮੁੜ ਤੋਂ ਸਥਾਪਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਕਿਸਾਨੀ ਮਸਲੇ ਨੂੰ ਲੈ ਕੇ ਨਵਜੋਤ ਸਿੱਧੂ ਨੇ ਘੇਰੀ ਮਾਨ ਸਰਕਾਰ, ਆਖੀ ਇਹ ਗੱਲ
ਪਾਕਿਸਤਾਨੀ ਨਿਊਜ਼ ਚੈਨਲ ਪਾਕਿ ਟੀ. ਵੀ. 24 ਅਤੇ ਹੋਰਨਾਂ ਪਾਕਿ ਮੀਡੀਆ ਅਦਾਰਿਆਂ ਮੁਤਾਬਕ ਇਹ ਆਦਮਕੱਦ ਬੁੱਤ ਹਰੀਪੁਰ ਸ਼ਹਿਰ ਵਸਾਉਣ ਵਾਲੇ ਹਰੀ ਸਿੰਘ ਨਲਵਾ ਦਾ ਹੈ ਜਦਕਿ ਕੁਝ ਪਾਕਿ ਸਾਹਿਤਕਾਰ ਹਰੀਪੁਰ ਦਾ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਨੂੰ ਅਣਜਾਣ ਪਖ਼ਤੂਨ ਦਾ ਬੁੱਤ ਦੱਸ ਰਿਹਾ ਹੈ। ਦੱਸਣਯੋਗ ਹੈ ਕਿ ਸੂਬਾ ਖੈਬਰ ਪਖ਼ਤੂਨਖਵਾ ਦੇ ਹਰੀਪੁਰ ਸ਼ਹਿਰ ਵਿਚਲੇ ਉਕਤ ਬੁੱਤ ਨੂੰ ਚੌਂਕ ’ਚੋਂ ਹਟਾਉਣ ’ਤੇ ਇਸ ਨੂੰ ਹਰੀ ਨਲਵਾ ਦਾ ਬੁੱਤ ਦੱਸਦਿਆਂ ਦੇਸ਼ ਵਿਦੇਸ਼ ਦੀਆਂ ਵੱਖ-ਵੱਖ ਜਥੇਬੰਦੀਆਂ, ਸਿਆਸਤਦਾਨਾਂ ਵੱਲੋਂ ਪਾਕਿ ਸਰਕਾਰ ਦੀ ਤਿੱਖੇ ਸ਼ਬਦਾਂ ’ਚ ਨਿੰਦਾ ਕੀਤੀ ਗਈ ਸੀ।
ਬੁੱਤ ਦੇ ਸਾਹਮਣੇ ਮੌਜੂਦ ਆਰ. ਏ. ਜਿਨਾਹ ਮਾਲ ਦੇ ਪ੍ਰਬੰਧਕ ਅਹਿਸਾਨ ਇਲਾਹੀ ਨੇ ਲਾਹੌਰ ਦੇ ਬਾਬਰ ਜਲੰਧਰੀ ਦੀ ਮਾਰਫ਼ਤ ਦੱਸਿਆ ਕਿ ਬੁੱਤ ਨੂੰ ਦੋਬਾਰਾ ਪਹਿਲਾਂ ਵਾਲੇ ਸਥਾਨ ’ਤੇ ਸਥਾਪਤ ਕੀਤਾ ਗਿਆ ਹੈ ਅਤੇ ਦੱਸਿਆ ਕਿ ਇਸ ਚੌਂਕ ਦਾ ਨਾਂ ਪਹਿਲੇ ਖ਼ਲੀਫ਼ਾ ਦੇ ਨਾਂ ਤੋਂ ਬਦਲ ਕੇ ਘੋੜਾ ਚੌਂਕ ਰੱਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਚਿੱਕ-ਚਿੱਕ ਹਾਊਸ ਨੇੜੇ ਵਾਪਰਿਆ ਭਿਆਨਕ ਹਾਦਸਾ, ਔਰਤ ਦੀ ਹੋਈ ਦਰਦਨਾਕ ਮੌਤ
ਕੌਣ ਸਨ ਹਰੀ ਸਿੰਘ ਨਲਵਾ?
ਹਰੀ ਸਿੰਘ ਨਲਵਾ ਦਾ ਜਨਮ ਪੰਜਾਬ ਦੇ ਮਾਝਾ ਖੇਤਰ ਦੇ ਗੁਜਰਾਂਵਾਲਾ 'ਚ ਧਰਮ ਕੌਰ ਅਤੇ ਗੁਰਦਿਆਲ ਸਿੰਘ ਉੱਪਲ ਦੇ ਘਰ ਇਕ ਸਿੱਖ ਉੱਪਲ ਖੱਤਰੀ ਪਰਿਵਾਰ ਵਿੱਚ ਹੋਇਆ ਸੀ। 1798 ਵਿੱਚ ਉਨ੍ਹਾਂ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਮਾਂ ਵੱਲੋਂ ਪਾਲਿਆ ਗਿਆ ਸੀ। 1801 ਵਿੱਚ, ਦਸ ਸਾਲ ਦੀ ਉਮਰ ਵਿੱਚ ਉਨ੍ਹਾਂ ਅੰਮ੍ਰਿਤ ਸੰਚਾਰ ਲਿਆ ਅਤੇ ਇਕ ਖਾਲਸਾ ਵਜੋਂ ਆਪਣਾ ਜੀਵਨ ਅਰੰਭ ਕੀਤਾ ਗਿਆ।12 ਸਾਲ ਦੀ ਉਮਰ ਵਿੱਚ ਉਨ੍ਹਾਂ ਆਪਣੇ ਪਿਤਾ ਦੀ ਜਾਇਦਾਦ ਦਾ ਪ੍ਰਬੰਧਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਘੋੜ ਸਵਾਰੀ ਦਾ ਕੰਮ ਸ਼ੁਰੂ ਕਰ ਦਿੱਤਾ।1804 ਵਿੱਚ 14 ਸਾਲ ਦੀ ਉਮਰ ਵਿਚ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਜਾਇਦਾਦ ਦੇ ਝਗੜੇ ਨੂੰ ਸੁਲਝਾਉਣ ਲਈ ਰਣਜੀਤ ਸਿੰਘ ਦੀ ਅਦਾਲਤ ਵਿੱਚ ਭੇਜਿਆ ਸੀ। ਰਣਜੀਤ ਸਿੰਘ ਨੇ ਉਨ੍ਹਾਂ ਦੇ ਪਿਛੋਕੜ ਅਤੇ ਯੋਗਤਾ ਕਾਰਨ ਉਨ੍ਹਾਂ ਦੇ ਪੱਖ ਵਿੱਚ ਸਾਲਸੀ ਦਾ ਫ਼ੈਸਲਾ ਕੀਤਾ। ਹਰੀ ਸਿੰਘ ਨੇ ਸਮਝਾਇਆ ਸੀ ਕਿ ਉਨ੍ਹਾਂ ਦੇ ਪਿਤਾ ਅਤੇ ਦਾਦਾ ਨੇ ਮਹਾਰਾਜਾ ਦੇ ਪੁਰਖਿਆਂ ਮਹਾਂ ਸਿੰਘ ਅਤੇ ਚੜ੍ਹਤ ਸਿੰਘ ਦੇ ਅਧੀਨ ਸੇਵਾ ਕੀਤੀ ਸੀ ਅਤੇ ਘੋੜਸਵਾਰ ਅਤੇ ਸੰਗੀਤਕਾਰ ਵਜੋਂ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ ਸੀ। ਰਣਜੀਤ ਸਿੰਘ ਨੇ ਉਨ੍ਹਾਂ ਨੂੰ ਇਕ ਨਿੱਜੀ ਸੇਵਾਦਾਰ ਵਜੋਂ ਅਦਾਲਤ ਵਿੱਚ ਇੱਕ ਅਹੁਦਾ ਦਿੱਤਾ। ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਸਭ ਤੋਂ ਭਰੋਸੇਯੋਗ ਕਮਾਂਡਰਾਂ ਵਿੱਚੋਂ ਇਕ ਸਨ। ਉਹ ਕਸ਼ਮੀਰ, ਹਜ਼ਾਰਾ ਅਤੇ ਪਿਸ਼ਾਵਰ ਦਾ ਗਵਰਨਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ