ਬਿਕਰਮ ਸਿੰਘ ਮਜੀਠੀਆ ਦੇ ਪਿਤਾ ਸਤਿਆਜੀਤ ਸਿੰਘ ਮਜੀਠੀਆ ਦੀ ਚੀਫ ਖਾਲਸਾ ਦੀਵਾਨ ''ਚੋਂ ਮੈਂਬਰਸ਼ਿਪ ਕੀਤੀ ਰੱਦ
Saturday, Jun 28, 2025 - 09:52 PM (IST)
 
            
            ਜਲੰਧਰ- ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਪਿਤਾ ਸਤਿਆਜੀਤ ਸਿੰਘ ਮਜੀਠੀਆ ਦੀ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਹੈ।ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਝਰ ਨੇ ਦੀਵਾਨ ਦੇ ਅਹਿਮ ਮੈਂਬਰਾਂ ਦੀ ਪਰਵਾਹ ਨਾ ਕਰਦੇ ਹੋਏ ਨਵੇਂ ਨਿਯਮ ਤਹਿਤ 65 ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। 
ਇਹ ਕਾਰਵਾਈ ਚੀਫ ਖਾਲਸਾ ਦੀਵਾਨ ਨੇ ਸਲਾਨਾ ਬਜਟ 2025-26 ਪੇਸ਼ ਕਰਨ ਦੀ ਜਨਰਲ ਇਕੱਤਰਤਾ ਵਿੱਚ 30 ਮਾਰਚ 2025 ਨੂੰ ਕੀਤੀ ਹੈ। ਇਸ ਕਾਰਵਾਈ ਵਿੱਚ 65 ਮੈਂਬਰਾਂ ਦੀ ਮੁਢਲੀ ਮੈਂਬਰਸ਼ਿਪ ਹੀ ਰੱਦ ਕਰ ਦਿੱਤੀ ਗਈ ਹੈ। ਹਵਾਲਾ ਇਹ ਦਿੱਤਾ ਗਿਆ ਹੈ ਕਿ ਇਹਨਾਂ ਮੈਂਬਰਾਂ ਨੇ 12,15 ਤੇ 18 ਮੀਟਿੰਗਾਂ ਵਿੱਚ ਭਾਗ ਨਹੀਂ ਲਿਆ ਉਨ੍ਹਾਂ ਮੈਂਬਰਾਂ ਦੀ ਚੀਫ ਖਾਲਸਾ ਦੀਵਾਨ ਪ੍ਰਤੀ ਸੁਹਿਰਦਤਾ ਨਾ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਪਰ ਕਈ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਕਰਨ ਤੋਂ ਪਹਿਲਾਂ ਇੱਕ ਵਾਰੀ ਅਗਾਹੂ ਸੂਚਿਤ ਕਰਨਾ ਬਣਦਾ ਸੀ ਤਾਂ ਜੋ ਜਿਹੜੇ ਮੈਂਬਰ ਜੇਕਰ ਦੀਵਾਨ ਵਿੱਚ ਲਗਾਤਾਰ ਆਪਣੀਆਂ ਸੇਵਾਵਾਂ ਦੇਣ ਲਈ ਚਾਹਵਾਨ ਸਨ ਤਾਂ ਉਹ ਅਗਲੀ ਮੀਟਿੰਗਾਂ ਵਿੱਚ ਹਿੱਸਾ ਲੈ ਕੇ ਆਪਣੀ ਮੈਂਬਰਸ਼ਿਪ ਨੂੰ ਲਗਾਤਾਰ ਜਾਰੀ ਰੱਖ ਸਕਦੇ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            