ਲਾਪਰਵਾਹੀ ਦੀ ਹੱਦ ! ਪਾਕਿ 'ਚ ਧੜ ਨਾਲੋਂ ਵੱਖ ਕੀਤਾ ਹਿੰਦੂ ਔਰਤ ਦੇ ਨਵਜਨਮੇ ਬੱਚੇ ਦਾ ਸਿਰ, ਫਿਰ ਕੁੱਖ 'ਚ ਹੀ ਛੱਡਿਆ
Tuesday, Jun 21, 2022 - 12:36 PM (IST)
ਕਰਾਚੀ (ਏਜੰਸੀ)- ਪਾਕਿਸਤਾਨ ਦੇ ਸਿੰਧ ਸੂਬੇ 'ਚ ਇਕ ਗ੍ਰਾਮੀਣ ਸਿਹਤ ਕੇਂਦਰ 'ਚ ਗੰਭੀਰ ਡਾਕਟਰੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਸਿਹਤ ਕੇਂਦਰ ਦੇ ਅਣਸਿੱਖਿਅਤ ਕਰਮਚਾਰੀਆਂ ਨੇ ਗਰਭਵਤੀ ਔਰਤ ਦੀ ਡਿਲਿਵਰੀ ਦੌਰਾਨ ਬੱਚੇਦਾਨੀ ਵਿੱਚ ਬੱਚੇ ਦਾ ਸਿਰ ਵੱਢ ਦਿੱਤਾ। ਘਟਨਾ ਤੋਂ ਬਾਅਦ 32 ਸਾਲਾ ਹਿੰਦੂ ਔਰਤ ਦੀ ਹਾਲਤ ਕਾਫੀ ਨਾਜ਼ੁਕ ਹੋ ਗਈ ਸੀ। ਸਿੰਧ ਸਰਕਾਰ ਨੇ ਮਾਮਲੇ ਦੀ ਜਾਂਚ ਕਰਨ ਅਤੇ ਦੋਸ਼ੀਆਂ ਦਾ ਪਤਾ ਲਗਾਉਣ ਲਈ ਮੈਡੀਕਲ ਜਾਂਚ ਬੋਰਡ ਦਾ ਗਠਨ ਕੀਤਾ ਹੈ।
ਇਹ ਵੀ ਪੜ੍ਹੋ: ਨਿਊਯਾਰਕ ਤੋਂ ਦੁਖਦਾਇਕ ਖ਼ਬਰ : ਇਕ ਘਰ ਨੂੰ ਅੱਗ ਲੱਗਣ ਕਾਰਨ ਭਾਰਤੀ ਮੂਲ ਦੇ 3 ਲੋਕਾਂ ਦੀ ਮੌਤ
ਸੂਬੇ ਦੇ ਜਾਮਸ਼ੋਰੋ ਵਿੱਚ ਸਥਿਤ ਲਿਆਕਤ ਯੂਨੀਵਰਸਿਟੀ ਆਫ਼ ਮੈਡੀਕਲ ਐਂਡ ਹੈਲਥ ਸਾਇੰਸਿਜ਼ (LUMHS) ਦੀ ਗਾਇਨੀਕੋਲੋਜੀ ਯੂਨਿਟ ਦੀ ਮੁਖੀ ਪ੍ਰੋਫੈਸਰ ਰਾਹੀਲ ਸਿਕੰਦਰ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਪ੍ਰੋਫੈਸਰ ਨੇ ਕਿਹਾ ਕਿ ਥਾਰਪਰਕਰ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਪਿੰਡ ਦੀ ਭੀਲ ਹਿੰਦੂ ਔਰਤ ਪਹਿਲਾਂ ਆਪਣੇ ਖੇਤਰ ਵਿੱਚ ਇੱਕ ਗ੍ਰਾਮੀਣ ਸਿਹਤ ਕੇਂਦਰ (ਆਰ.ਐੱਚ.ਸੀ.) ਗਈ ਸੀ ਪਰ ਉਥੇ ਕੋਈ ਵੀ ਔਰਤ ਗਾਇਨੀਕੋਲੋਜਿਸਟ ਉਪਲਬਧ ਨਹੀਂ ਸੀ। ਅਨੁਭਵਹੀਣ ਸਟਾਫ਼ ਨੇ ਉਸ ਨੂੰ ਬਹੁਤ ਵੱਡਾ ਸਦਮਾ ਪਹੁੰਚਾਇਆ ਹੈ। ਸਿਕੰਦਰ ਨੇ ਕਿਹਾ ਕਿ RHC ਸਟਾਫ਼ ਨੇ ਐਤਵਾਰ ਨੂੰ ਹੋਈ ਅਸਫ਼ਲ ਸਰਜਰੀ ਵਿੱਚ ਮਾਂ ਦੀ ਕੁੱਖ ਵਿੱਚ ਨਵਜੰਮੇ ਬੱਚੇ ਦਾ ਸਿਰ ਵੱਢ ਦਿੱਤਾ ਅਤੇ ਉਸ ਨੂੰ ਅੰਦਰ ਹੀ ਛੱਡ ਦਿੱਤਾ। ਜਦੋਂ ਔਰਤ ਦੇ ਜੀਵਨ 'ਤੇ ਸੰਕਟ ਆਇਆ ਤਾਂ ਉਸ ਨੂੰ ਮਿਥਲੀ ਵਿਚ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਇਲਾਜ ਲਈ ਕੋਈ ਸਹੂਲਤ ਨਹੀਂ ਸੀ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਇਟਲੀ 'ਚ 22 ਸਾਲਾ ਭਾਰਤੀ ਲਵਪ੍ਰੀਤ ਸਿੰਘ ਸਿਟੀ ਕੌਂਸਲ ਦਾ ਸਲਾਹਕਾਰ ਨਿਯੁਕਤ
ਰਾਹੀਲ ਸਿੰਕਦਰ ਨੇ ਦੱਸਿਆ ਕਿ ਫਿਰ ਔਰਤ ਦਾ ਪਰਿਵਾਰ ਉਸ ਨੂੰ LUMHS ਲੈ ਆਇਆ, ਜਿੱਥੇ ਨਵਜੰਮੇ ਬੱਚੇ ਦਾ ਬਾਕੀ ਸਰੀਰ ਮਾਂ ਦੀ ਕੁੱਖ ਤੋਂ ਬਾਹਰ ਕੱਢਿਆ ਗਿਆ, ਜਿਸ ਨਾਲ ਉਸ ਦੀ ਜਾਨ ਬਚ ਗਈ। ਸਿਕੰਦਰ ਨੇ ਦੱਸਿਆ ਕਿ ਬੱਚੇ ਦਾ ਸਿਰ ਅੰਦਰ ਫਸਿਆ ਹੋਇਆ ਸੀ ਅਤੇ ਮਾਂ ਦੀ ਬੱਚੇਦਾਨੀ ਫਟ ਗਈ ਸੀ ਅਤੇ ਉਨ੍ਹਾਂ ਨੂੰ ਉਸ ਦੀ ਜਾਨ ਬਚਾਉਣ ਲਈ ਉਸ ਦੇ ਪੇਟ ਨੂੰ ਸਰਜਰੀ ਨਾਲ ਖੋਲ੍ਹਣਾ ਪਿਆ ਅਤੇ ਸਿਰ ਨੂੰ ਬਾਹਰ ਕੱਢਣਾ ਪਿਆ। ਸਿੰਧ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਡਾ: ਜੁਮਨ ਬਹੋਤੋ ਨੇ ਮਾਂ ਅਤੇ ਬੱਚੇ ਦੀ ਜਾਨ ਨਾਲ ਖਿਲਵਾੜ ਕਰਨ ਵਾਲੀ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ, “ਜਾਂਚ ਕਮੇਟੀ ਇਹ ਪਤਾ ਲਗਾਵੇਗੀ ਕਿ ਮਾਮਲੇ ਵਿੱਚ ਕੀ ਹੋਇਆ ਹੈ। ਉਹ ਵਿਸ਼ੇਸ਼ ਤੌਰ 'ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਛਛਰੋ ਵਿਖੇ RHC ਵਿੱਚ ਕੋਈ ਮਹਿਲਾ ਗਾਇਨੀਕੋਲੋਜਿਸਟ ਜਾਂ ਸਟਾਫ਼ ਕਿਉਂ ਨਹੀਂ ਸੀ।" ਬਹੋਤੋ ਨੇ ਕਿਹਾ ਕਿ ਜਾਂਚ ਕਮੇਟੀ ਉਨ੍ਹਾਂ ਰਿਪੋਰਟਾਂ 'ਤੇ ਵੀ ਗੌਰ ਕਰੇਗੀ ਕਿ ਔਰਤ ਜਦੋਂ ਸਟਰੈਚਰ 'ਤੇ ਸੀ, ਉਦੋਂ ਉਸ ਦੀ ਵੀਡੀਓ ਬਣਾਈ ਗਈ ਸੀ। ਉਨ੍ਹਾਂ ਕਿਹਾ, 'ਸਟਾਫ਼ ਦੇ ਕੁਝ ਮੈਂਬਰਾਂ ਨੇ ਗਾਇਨੀਕੋਲੋਜੀ ਵਾਰਡ ਵਿੱਚ ਮੋਬਾਈਲ ਫੋਨ 'ਤੇ ਉਸ ਔਰਤ ਦੀਆਂ ਫੋਟੋਆਂ ਖਿੱਚੀਆਂ ਅਤੇ ਵੀਡੀਓ ਬਣਾਈ ਅਤੇ ਲੋਕਾਂ ਨਾਲ ਸਾਂਝਾ ਕੀਤਾ।'
ਇਹ ਵੀ ਪੜ੍ਹੋ: ਅਮਰੀਕਾ 'ਚ ਇੰਡੀਅਨ ਚਾਟ ਦਾ ਚਸਕਾ, ‘ਚਾਏ ਪਾਣੀ’ ਰੈਸਟੋਰੈਂਟ ਨੂੰ ਮਿਲਿਆ ਬੈਸਟ ਐਵਾਰਡ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।